24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਸੜਕ ਹਾਦਸੇ ’ਚ ਜ਼ਖ਼ਮੀਆਂ ’ਚੋਂ 1 ਦੀ ਇਲਾਜ ਦੌਰਾਨ ਮੌਤ

ਅੱਡਾ ਸਰਾਂ, 23 ਅਕਤੂਬਰ (ਮਸੀਤੀ)-ਬੀਤੇ ਦਿਨ ਹੁਸ਼ਿਆਰਪੁਰ-ਟਾਂਡਾ ਮਾਰਗ ’ਤੇ ਪੈਂਦੇ ਪਿੰਡ ਨੈਨੋਵਾਲ ਵੈਦ ਦੇ ਪੁਲ ਉੱਪਰ ਵਾਪਰੇ ਇਕ ਸੜਕ ਹਾਦਸੇ ਦੌਰਾਨ ਜ਼ਖ਼ਮੀ ਹੋਏ ਮੋਟਰਸਾਈਕਲ ਸਵਾਰ 2 ਵਿਅਕਤੀਆਂ ’ਚੋਂ 1 ਨੌਜਵਾਨ ਦੀ ਮੌਤ ਹੋਣ ਦਾ ਦੁਖਦ ਸਮਾਚਾਰ ਪ੍ਰਾਪਤ ਹੋਇਆ। ਜਾਣਕਾਰੀ ਅਨੁਸਾਰ 22 ਅਕਤੂਬਰ ਨੂੰ ਕਰਨਵੀਰ ਸਿੰਘ ਪੁੱਤਰ ਅਮਰਜੀਤ ਸਿੰਘ ਤੇ ਰਣਵੀਰ ਪੁੱਤਰ ਸਰਵਣ ਰਾਮ ਦੋਵੇਂ ਵਾਸੀ ਖਰਲ-ਖੁਰਦ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਹੁਸ਼ਿਆਰਪੁਰ ਸਾਈਡ ਤੋਂ ਆਪਣੇ ਪਿੰਡ ਖਰਲ-ਖੁਰਦ ਨੂੰ ਜਾ ਰਹੇ ਸਨ।

ਅਜੀਤ ਡੈਸਕ 24-10-2026
ਅੱਡਾ ਸਰਾਂ, 23 ਅਕਤੂਬਰ (ਮਸੀਤੀ)-ਬੀਤੇ ਦਿਨ ਹੁਸ਼ਿਆਰਪੁਰ-ਟਾਂਡਾ ਮਾਰਗ ’ਤੇ ਪੈਂਦੇ ਪਿੰਡ ਨੈਨੋਵਾਲ ਵੈਦ ਦੇ ਪੁਲ ਉੱਪਰ ਵਾਪਰੇ ਇਕ ਸੜਕ ਹਾਦਸੇ ਦੌਰਾਨ ਜ਼ਖ਼ਮੀ ਹੋਏ ਮੋਟਰਸਾਈਕਲ ਸਵਾਰ 2 ਵਿਅਕਤੀਆਂ ’ਚੋਂ 1 ਨੌਜਵਾਨ ਦੀ ਮੌਤ ਹੋਣ ਦਾ ਦੁਖਦ ਸਮਾਚਾਰ ਪ੍ਰਾਪਤ ਹੋਇਆ। ਜਾਣਕਾਰੀ ਅਨੁਸਾਰ 22 ਅਕਤੂਬਰ ਨੂੰ ਕਰਨਵੀਰ ਸਿੰਘ ਪੁੱਤਰ ਅਮਰਜੀਤ ਸਿੰਘ ਤੇ ਰਣਵੀਰ ਪੁੱਤਰ ਸਰਵਣ ਰਾਮ ਦੋਵੇਂ ਵਾਸੀ ਖਰਲ-ਖੁਰਦ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਹੁਸ਼ਿਆਰਪੁਰ ਸਾਈਡ ਤੋਂ ਆਪਣੇ ਪਿੰਡ ਖਰਲ-ਖੁਰਦ ਨੂੰ ਜਾ ਰਹੇ ਸਨ। ਦੁਪਹਿਰ ਕਰੀਬ 12 ਵਜੇ ਜਦੋਂ ਪਿੰਡ ਨੈਨੋਵਾਲ ਵੈਦ ਦੇ ਪੁਲ ਉੱਪਰੋਂ ਲੰਘ ਰਹੇ ਸਨ,ਤਾਂ ਪਿੱਛਿਓਂ ਤੇਜ਼ ਰਫ਼ਤਾਰ ਆ ਰਹੇ ਕਿਸੇ ਅਣਪਛਾਤੇ ਵਾਹਨ ਨੇ ਉਨ੍ਹਾਂ ਨੂੰ ਫੇਟ ਮਾਰ ਦਿੱਤੀ। ਜਿਸ ਕਾਰਨ ਦੋਨੋਂ ਮੋਟਰਸਾਈਕਲ ਸਵਾਰ ਅੱਗੇ ਜਾ ਰਹੀ ਟਰੈਕਟਰ ਟਰਾਲੀ ਨਾਲ ਟਕਰਾ ਗਏ ਤੇ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਬੇਸੁੱਧ ਹਾਲਤ ’ਚ ਤੁਰੰਤ ਜੋਗਾ ਸਿੰਘ ਸਰੋਆ ਦੀ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਹੁਸ਼ਿਆਰਪੁਰ ਪਹੁੰਚਾਇਆ। ਜਿਥੇ ਡਾਕਟਰਾਂ ਵਲੋਂ ਦੋਨਾਂ ਦਾ ਇਲਾਜ ਸ਼ੁਰੂ ਕੀਤਾ, ਜਿਸ ਦੌਰਾਨ ਰਣਬੀਰ ਉਮਰ (40) ਦੀ ਮੌਤ ਹੋ ਗਈ ਜਦਕਿ ਕਰਨਵੀਰ ਸਿੰਘ (32) ਦੀ ਵੀ ਗੰਭੀਰ ਹਾਲਤ ਬਣੀ ਹੋਈ ਸੀ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਅਣਪਛਾਤੇ ਵਾਹਨ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਸੀ।
ਪਿਛਲੀ ਖ਼ਬਰ ਲਿਖਤੀ ਪ੍ਰੀਖਿਆ ਕੇਂਦਰਾਂ ਦੇ 100 ਮੀਟਰ ਦੇ ਘੇਰੇ ’ਚ 5 ਜਾਂ ਇਸ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ’ਤੇ ਪਾਬੰਦੀ ਅਗਲੀ ਖ਼ਬਰ ਰਾਊਂਡ ਟੇਬਲ ਟਰੱਸਟ ਇੰਡੀਆ ਤੇ ਪੰਜਾਬ ਕਿੰਗਜ਼ ਦੇ ਸਹਿਯੋਗ ਨਾਲ ਮਿਆਣੀ ਸਕੂਲ ਦੀ ਬਦਲੀ ਨੁਹਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।