ਵਪਾਰ ਮੰਡਲ ਦਸੂਹਾ ਵਲੋਂ ਨਵ ਨਿਯੁਕਤ ਐਸ. ਐਚ. ਓ. ਦਸੂਹਾ ਨਾਲ ਬੈਠਕ
ਮੁਕੇਰੀਆਂ, 18 ਅਕਤੂਬਰ (ਰਾਮਗੜ੍ਹੀਆ)-ਪੰਜਾਬੀ ਸਾਹਿਤ ਸਭਾ ਮੁਕੇਰੀਆਂ ਦੀ ਵਿਸ਼ੇਸ਼ ਬੈਠਕ ਮੱਖਣ ਕੁਹਾੜ, ਪੰਮੀ ਦਵੇਦੀ, ਅਮਰਜੀਤ ਸਿੰਘ ਤੇ ਸਰਬਜੋਤ ਸਿੰਘ ਦੀ ਪ੍ਰਧਾਨਗੀ ਵਿਚ ਬੀ. ਐਸ.
ਪ
ਪੰਜਾਬੀ ਸਾਹਿਤ ਸਭਾ (ਰਜਿ) ਮੁਕੇਰੀਆਂ ਦੇ ਆਗੂ ਮੀਟਿੰਗ ਦੌਰਾਨ। ਤਸਵੀਰ : ਰਾਮਗੜ੍ਹੀਆ
ਵਪਾਰ ਮੰਡਲ ਦਸੂਹਾ ਦੇ ਪ੍ਰਧਾਨ ਅਮਰੀਕ ਸਿੰਘ ਗੱਗੀ ਠੁਕਰਾਲ ਐਸ. ਐਚ. ਓ. ਦਸੂਹਾ ਦਾ ਸਨਮਾਨ ਕਰਦੇ ਹੋਏ ਨਾਲ ਹੋਰ ਸ਼ਖ਼ਸੀਅਤਾਂ। ਤਸਵੀਰ : ਭੁੱਲਰ
19-10-2026
ਮੁਕੇਰੀਆਂ, 18 ਅਕਤੂਬਰ (ਰਾਮਗੜ੍ਹੀਆ)-ਪੰਜਾਬੀ ਸਾਹਿਤ ਸਭਾ ਮੁਕੇਰੀਆਂ ਦੀ ਵਿਸ਼ੇਸ਼ ਬੈਠਕ ਮੱਖਣ ਕੁਹਾੜ, ਪੰਮੀ ਦਵੇਦੀ, ਅਮਰਜੀਤ ਸਿੰਘ ਤੇ ਸਰਬਜੋਤ ਸਿੰਘ ਦੀ ਪ੍ਰਧਾਨਗੀ ਵਿਚ ਬੀ. ਐਸ. ਪੀ. ਐਸ. ਖ਼ਾਲਸਾ ਸੀਨੀ ਸੈਕੰਡਰੀ ਸਕੂਲ ਮੁਕੇਰੀਆਂ ਵਿਖੇ ਹੋਈ। ਬੈਠਕ ’ਚ ਜ਼ਿਲ੍ਹਾ ਸਾਹਿਤ ਕੇਂਦਰ ਗੁਰਦਾਸਪੁਰ ਅਤੇ ਲਿਖਾਰੀ ਸਭਾ ਗੁਰਦਾਸਪੁਰ ਤੋਂ ਇਲਾਵਾ ਸਾਹਿਤ ਆਸ਼ਰਮ ਟਾਂਡਾ ਅਤੇ ਕਹਾਣੀਕਾਰ ਲਾਲ ਸਿੰਘ ਦਸੂਹਾ ਯਾਦਗਾਰੀ ਮੰਚ (ਰਜਿ) ਦੇ ਅਹੁਦੇਦਾਰਾਂ ਵਲੋਂ ਵੀ ਸ਼ਿਰਕਤ ਕੀਤੀ ਗਈ। ਬੈਠਕ ਵਿਚ ਜਸਵੰਤ ਸਿੰਘ ਖਾਨਪੁਰੀ, ਜਨਰਲ ਸਕੱਤਰ ਨੇ ਏਜੰਡਾ ਪੇਸ਼ ਕੀਤਾ ਅਤੇ ਦੱਸਿਆ ਕਿ ਇਹ ਵਰਾ ਸਭਾ ਦਾ ਗੋਲਡਨ ਜੁਬਲੀ ਵਰਾ ਹੈ। ਇਸ ਲਈ 50 ਸਾਲਾ ਸਮਾਗਮ ਐਸ. ਪੀ. ਐਨ. ਕਾਲਜ ਮੁਕੇਰੀਆਂ ਵਿਖੇ ਕਰਵਾਇਆ ਜਾਵੇਗਾ ਤੇ ਇਸ ਸਮੇਂ ਸੋਵੀਨਰ ਵੀ ਕੱਢਿਆ ਜਾਵੇਗਾ। ਇਸ ਸਮੇਂ ਪ੍ਰੋਫੈਸਰ ਕਿਰਨਜੀਤ ਕੌਰ ਮੁਖੀ ਪੰਜਾਬੀ ਵਿਭਾਗ ਨੇ ਦੱਸਿਆ ਕਿ ਨਵੰਬਰ 4, 5, 6 ਨੂੰ ਤਿੰਨ ਰੋਜ਼ਾ ਕੰਢੀ ਬਿਆਸ ਸਾਹਿਤ ਉਤਸਵ ਪੰਜਾਬੀ ਸਾਹਿਤ ਸਭਾ ਮੁਕੇਰੀਆਂ-ਪੋਸਟ ਗਰੈਜੂਏਟ ਪੰਜਾਬੀ ਵਿਭਾਗ ਐਸ. ਪੀ. ਐਨ. ਕਾਲਜ ਮੁਕੇਰੀਆਂ-ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ-ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ) ਦੇ ਸਾਂਝੇ ਉੱਦਮ ਨਾਲ ਕਰਵਾਇਆ ਜਾਵੇਗਾ ਜੋ ਕਿ ਸ੍ਰੀ ਗੁਰੂ ਰਵਿਦਾਸ ਜੀ ਦੇ 650 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ਹੋਵੇਗਾ। 4 ਨਵੰਬਰ ਨੂੰ ਸੈਮੀਨਾਰ ਹੋਵੇਗਾ। 5 ਨਵੰਬਰ ਨੂੰ ਵੱਖ-ਵੱਖ ਸਾਹਿਤ ਸਭਾਵਾਂ ਤੋਂ ਆਏ ਹੋਏ ਕਵੀ ਸਾਹਿਬਾਨ ਵਲੋਂ ਕਵੀ ਦਰਬਾਰ ਹੋਵੇਗਾ ਅਤੇ 6 ਨਵੰਬਰ ਨੂੰ ਬਲਬੀਰ ਪਰਵਾਨਾ ਦੇ ਢਾਹਾਂ ਇਨਾਮ ਜੇਤੂ ਨਾਵਲ ‘ਰੌਲਿਆਂ ਵੇਲੇ’ ਤੇ ਧਰਮਪਾਲ ਸਾਹਿਲ ਦੇ ਨਾਵਲ ‘ਜਲਦੂਤ’ ’ਤੇ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵਲੋਂ ਚਰਚਾ ਕਰਵਾਈ ਜਾਵੇਗੀ। ਇਸ ਸਮੇਂ ਪ੍ਰੋਫੈਸਰ ਜਗਦੀਸ਼ ਸਿੰਘ ਡਾਇਰੈਕਟਰ ਨਾਦ ਪ੍ਰਗਾਸ, ਡਾ. ਗੁਰਪਾਲ ਸਿੰਘ ਸੰਧੂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਡਾ. ਨਰੇਸ਼ ਸੈਂਟਰਲ ਯੂਨੀਵਰਸਿਟੀ ਧਰਮਸ਼ਾਲਾ (ਹਿ. ਪ੍ਰ), ਡਾ. ਸਰਬਜੀਤ ਸਿੰਘ ਪ੍ਰਧਾਨ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ, ਡਾ. ਜਸਵੰਤ ਰਾਏ ਭਾਸਾ ਅਫ਼ਸਰ ਹੁਸ਼ਿਆਰਪੁਰ ਤੇ ਡਾ. ਅਨੁਰਾਗ ਸ਼ਰਮਾ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਨਗੇ। ਗੁਰਨਾਮ ਸਿੰਘ, ਨਵਤੇਜ ਗੜ੍ਹਦੀਵਾਲਾ, ਸੋਨੀਆ ਦੇਵੀ, ਸਰਬਜੋਤ ਸਿੰਘ, ਜਸਵੰਤ ਸਿੰਘ ਖਾਨਪੁਰੀ ਬਹਿਸ ’ਚ ਹਿੱਸਾ ਲੈਣਗੇ। ਇਕੱਤਰਤਾ ’ਚ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ) ਦੀ 25 ਅਕਤੂਬਰ ਨੂੰ ਹੋਣ ਵਾਲੀ ਚੋਣ ’ਤੇ ਵੀ ਚਰਚਾ ਕੀਤੀ ਗਈ। ਇਸ ਸਮੇਂ ਚਾਰ ਮਤੇ ਸਰਬ ਸੰਮਤੀ ਨਾਲ ਪਾਸ ਕੀਤੇ ਗਏ, ਜਿਨ੍ਹਾਂ ਵਿਚ ਪੰਜਾਬੀ ਨੂੰ ਅਦਾਲਤੀ ਭਾਸ਼ਾ ਵਜੋਂ ਮਾਨਤਾ ਦਿੰਦੇ ਹੋਏ ਅਦਾਲਤ ਨੂੰ ਅਨੁਵਾਦਕ ਦਿੱਤੇ ਜਾਣੇ ਚਾਹੀਦੇ ਹਨ, ਭਾਰਤ ਪਾਕਿਸਤਾਨ ਦਾ ਕਰਤਾਰਪੁਰ ਲਾਂਘਾ ਖੋਲ੍ਹਿਆ ਜਾਣਾ ਚਾਹੀਦਾ ਹੈ ਤਾਂ ਜੋ 27, 28, 29 ਨਵੰਬਰ ਨੂੰ ਲਾਹੌਰ ਵਿਖੇ ਹੋ ਰਹੀ ਆਲਮੀ ਪੰਜਾਬੀ ਕਾਨਫ਼ਰੰਸ ਵਿਚ ਹੋਰ ਦੇਸ਼ਾਂ ਤੋਂ ਇਲਾਵਾ ਚੜ੍ਹਦੇ ਪੰਜਾਬ (ਭਾਰਤ) ਦੇ ਲੇਖਕ ਵੀ ਹਿੱਸਾ ਲੈ ਸਕਣ। ਇਸ ਮੌਕੇ ਹੋਏ ਕਵੀ ਦਰਬਾਰ ’ਚ ਬਲਜੀਤ ਸੈਣੀ, ਜਨਕ ਰਾਜ ਭਾਟੀਆ, ਰਾਣਾ ਰੋਪੜੀ, ਮਨਦੀਪ ਕੌਰ ਪ੍ਰੀਤ, ਜੈਲੀ ਗੇਰਾ, ਵਿਨੋਦ ਵਸਲ, ਬੂਟਾ ਰਾਮ ਆਜ਼ਾਦ, ਲੇਖਰਾਜ, ਅਮਰਜੀਤ ਖਿਆਲ, ਸਰਬਜੋਤ ਸਿੰਘ, ਸਤਬੀਰ ਸਿੰਘ, ਗੁਰਿੰਦਰ ਸਫ਼ਰੀ, ਜੋਗਾ ਸਿੰਘ ਡਿੱਬੂ, ਅਮਰਜੀਤ ਸਿੰਘ ਆਦਿ ਕਵੀਆਂ ਨੇ ਭਾਗ ਲਿਆ। ਇਸ ਮੌਕੇ ਰਵਿੰਦਰ ਸਰੋਆ, ਮਨਿੰਦਰਜੀਤ ਕੌਰ, ਸੋਨੀਆ ਦੇਵੀ, ਕੇ. ਐਸ. ਅਮਰ, ਜਸਵੀਰ ਕੁੱਲੀਆਂ ਵਾਲਾ ਆਦਿ ਵੀ ਹਾਜ਼ਰ ਸਨ।