ਇਕੋਤਰੀ ਸਮਾਗਮ ਦੌਰਾਨ ਅੰਮ੍ਰਿਤਮਈ ਗੁਰਬਾਣੀ ਦੇ ਪ੍ਰਵਾਹ ਦੌਰਾਨ ਵੱਡੀ ਗਿਣਤੀ ’ਚ ਸੰਗਤਾਂ ਨੇ ਭਰੀ ਹਾਜ਼ਰੀ
ਟਾਂਡਾ ਉੜਮੁੜ, 17 ਅਕਤੂਬਰ (ਦੀਪਕ ਬਹਿਲ)-ਵਿਸ਼ਵ ਪ੍ਰਸਿੱਧ ਮਹਾਨ ਸਾਲਾਨਾ ਇਕੋਤਰੀ ਸਮਾਗਮ ਮੌਕੇ ਸਜਾਏ ਵਿਸ਼ਾਲ ਗੁਰਮਤਿ ਸਮਾਗਮ ਦੌਰਾਨ ਸੰਤ ਬਾਬਾ ਗੁਰਦਿਆਲ ਸਿੰਘ ਤੋਂ ਇਲਾਵਾ ਹੋਰ ਕਈ ਮਹਾਂਪੁਰਸ਼ਾਂ ਨੇ ਸ਼ਿਰਕਤ ਕਰਦਿਆਂ ਸੰਗਤਾਂ ਨੂੰ ਪੂਰਨ ਰੂਪ ਵਿਚ ਗੁਰਸ਼ਬਦ ਨਾਲ ਜੋੜ ਕੇ ਬਾਣੀ ਦੇ ਨਿੱਤਨੇਮੀ ਅਤੇ ਬਾਣੇ ਦੇ ਧਾਰਨੀ ਬਣਨ ਲਈ ਪ੍ਰੇਰਿਆ। 23 ਦਿਨਾਂ ਤੱਕ ਨਿਰੰਤਰ ਚੱਲਣ ਵਾਲੇ ਸਮਾਗਮ ਲਈ ਦੇਸ਼ਾ-ਵਿਦੇਸ਼ਾਂ ਤੋਂ ਸੰਗਤਾਂ ਭਾਰੀ ਗਿਣਤੀ ਵਿਚ ਟਾਂਡਾ ਪੁੱਜੀਆਂ ਹਨ।
ਟਾਂਡਾ ਉੜਮੁੜ, 17 ਅਕਤੂਬਰ (ਦੀਪਕ ਬਹਿਲ)-ਵਿਸ਼ਵ ਪ੍ਰਸਿੱਧ ਮਹਾਨ ਸਾਲਾਨਾ ਇਕੋਤਰੀ ਸਮਾਗਮ ਮੌਕੇ ਸਜਾਏ ਵਿਸ਼ਾਲ ਗੁਰਮਤਿ ਸਮਾਗਮ ਦੌਰਾਨ ਸੰਤ ਬਾਬਾ ਗੁਰਦਿਆਲ ਸਿੰਘ ਤੋਂ ਇਲਾਵਾ ਹੋਰ ਕਈ ਮਹਾਂਪੁਰਸ਼ਾਂ ਨੇ ਸ਼ਿਰਕਤ ਕਰਦਿਆਂ ਸੰਗਤਾਂ ਨੂੰ ਪੂਰਨ ਰੂਪ ਵਿਚ ਗੁਰਸ਼ਬਦ ਨਾਲ ਜੋੜ ਕੇ ਬਾਣੀ ਦੇ ਨਿੱਤਨੇਮੀ ਅਤੇ ਬਾਣੇ ਦੇ ਧਾਰਨੀ ਬਣਨ ਲਈ ਪ੍ਰੇਰਿਆ। 23 ਦਿਨਾਂ ਤੱਕ ਨਿਰੰਤਰ ਚੱਲਣ ਵਾਲੇ ਸਮਾਗਮ ਲਈ ਦੇਸ਼ਾ-ਵਿਦੇਸ਼ਾਂ ਤੋਂ ਸੰਗਤਾਂ ਭਾਰੀ ਗਿਣਤੀ ਵਿਚ ਟਾਂਡਾ ਪੁੱਜੀਆਂ ਹਨ। ਇਸ ਮੌਕੇ ਹਾਜ਼ਰ ਵੱਖ-ਵੱਖ ਸੰਤਾਂ ਮਹਾਂਪੁਰਸ਼ਾਂ ਨੇ ਪਿਛਲੇ ਕਈ ਦਹਾਕਿਆਂ ਤੋਂ ਟਾਂਡਾ ਵਿਚ ਕਰਵਾਏ ਜਾਂਦੇ ਇਸ ਵਿਸ਼ਾਲ ਗੁਰਮਤਿ ਸਮਾਗਮ ਨੂੰ ਪੰਜਾਬ ਦੀ ਧਰਤੀ ’ਤੇ ਸਭ ਤੋਂ ਲੰਬਾ ਸਮਾਂ ਚੱਲਣ ਵਾਲਾ ਗੁਰਮਤਿ ਸਮਾਗਮ ਦੱਸਿਆ ਅਤੇ ਸਮਾਗਮ ਦੀ ਆਰੰਭਤਾ ਤੋਂ ਲੈ ਕੇ ਸੰਪੂਰਨਤਾ ਤੱਕ ਸੰਗਤਾਂ ਦੀ ਇਕਾਗਰਤਾ ਨੂੰ ਸਮਾਗਮ ਦੀ ਸਫਲਤਾ ਦੱਸਿਆ। ਸੰਤ ਗੁਰਦਿਆਲ ਸਿੰਘ ਨੇ ਗੁਰਮਤਿ ਦੇ ਪ੍ਰਚਾਰ ਹਿਤੂ ਕਰਵਾਏ ਜਾ ਰਹੇ ਇਨ੍ਹਾਂ ਇਕੋਤਰੀ ਸਮਾਗਮਾਂ ਦੌਰਾਨ ਸੰਗਤਾਂ ਦੇ ਸਨਮੁੱਖ ਹੁੰਦੇ ਇਨ੍ਹਾਂ ਸਮਾਗਮਾਂ ਲਈ ਸੰਗਤਾਂ ਨੂੰ ਲਾਹਾ ਖੱਟਣ ਦਾ ਸੱਦਾ ਦਿੱਤਾ, ਉਥੇ ਕਿਹਾ ਕਿ ਸਮੁੱਚੇ ਜਗਤ ਨੂੰ ਤਾਰਨ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫ਼ਲਸਫ਼ੇ ਮੁਤਾਬਿਕ ਆਪੋ-ਆਪਣੇ ਜੀਵਨ ਨੂੰ ਢਾਲਣਾ ਤੇ ਸਿੱਖੀ ਸਿਧਾਂਤਾਂ ਦੇ ਧਾਰਨੀ ਬਣ ਕੇ ਉਨ੍ਹਾਂ ਉੱਪਰ ਚੱਲਣਾ ਹੀ ਸਾਡੀ ਸਹੀ ਅਰਥਾਂ ਵਿਚ ਕੌਮ ਦੇ ਪ੍ਰਤੀ ਜਵਾਬਦੇਹੀ ਹੋਵੇਗੀ। ਸੰਤ ਗੁਰਦਿਆਲ ਸਿੰਘ ਨੇ ਇਸ ਮੌਕੇ ਪੁੱਜੇ ਭਰਪੂਰ ਸਿੰਘ, ਬਾਬਾ ਮਨੀ ਸਿੰਘ, ਸੰਤ ਰਜਨੀਸ਼ ਸਿੰਘ, ਬਾਬਾ ਜੋਗਾ ਸਿੰਘ, ਹਜ਼ੂਰੀ ਰਾਗੀ ਭਾਈ ਰਵਿੰਦਰ ਸਿੰਘ ਤੋਂ ਇਲਾਵਾ ਹੋਰ ਕਈ ਮਹਾਂਪੁਰਸ਼ਾਂ ਨੂੰ ਇਸ ਇਕੋਤਰੀ ਸਮਾਗਮ ਮੌਕੇ ਉਚੇਚੇ ਰੂਪ ’ਚ ਪੁੱਜਣ ਲਈ ਜਿਥੇ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ। ਰਾਤਰੀ ਸਮਾਗਮ ਦੌਰਾਨ ਭਾਈ ਰਵਿੰਦਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਨੇ ਆਪਣੇ ਕੀਰਤਨ ਦੁਆਰਾ ਸੰਗਤਾਂ ਨੂੰ ਜਿਥੇ ਗੁਰਬਾਣੀ ਨਾਲ ਜੋੜਿਆ ਉੱਥੇ ਇਸ ਇਕੋਤਰੀ ਨੂੰ ਮਾਨ ਸਰੋਵਰ ਦਾ ਮੋਤੀ ਕਰਾਰ ਦਿੱਤਾ।