18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਰਾਜਪਾਲ ਆਚਾਰੀਆ ਦੇਵਵ੍ਰਤ 27 ਨੂੰ ਗੋਬਿੰਦਪੁਰਾ ਵਿਖੇ ਸੈਮੀਨਾਰ ’ਚ ਸ਼ਾਮਲ ਹੋਣਗੇ : ਗੱਜਣ ਸਿੰਘ ਗੋਵਿੰਦਪੁਰਾ

ਗੂਹਲਾ ਚੀਕਾ, 17 ਅਕਤੂਬਰ (ਓ. ਪੀ.

ਅਜੀਤ ਡੈਸਕ 18-10-2026
ਗੂਹਲਾ ਚੀਕਾ, 17 ਅਕਤੂਬਰ (ਓ.ਪੀ. ਸੈਣੀ)- ਗੁਜਰਾਤ ਦੇ ਰਾਜਪਾਲ ਆਚਾਰੀਆ ਦੇਵਵ੍ਰਤ 27 ਅਕਤੂਬਰ ਨੂੰ ਸਵੇਰੇ 11 ਵਜੇ ਗੋਬਿੰਦਪੁਰਾ ਦੇ ਡੇਰਾ ਕਿਸ਼ਨੇ ਵਾਲੀ ਖੂਈ ਵਿਖੇ ਕੁਦਰਤੀ ਖੇਤੀ ਸੈਮੀਨਾਰ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ। ਇਸ ਸੈਮੀਨਾਰ ਵਿਚ ਕਿਸਾਨਾਂ ਨੂੰ ਕੁਦਰਤੀ ਖੇਤੀ ਬਾਰੇ ਜਾਗਰੂਕ ਕੀਤਾ ਜਾਵੇਗਾ। ਪ੍ਰੋਗਰਾਮ ਬਾਰੇ ਜਾਣਕਾਰੀ ਸ਼ਹੀਦ ਊਧਮ ਸਿੰਘ ਇੰਟਰਨੈਸ਼ਨਲ ਫਾਊਂਡੇਸ਼ਨ ਦੇ ਚੇਅਰਮੈਨ ਗੱਜਣ ਸਿੰਘ ਗੋਵਿੰਦਪੁਰਾ ਤੇ ਅਮਰੀਕ ਸਿੰਘ ਕੰਬੋਜ ਨੇ ਪ੍ਰਦਾਨ ਕੀਤੀ। ਸਕੱਤਰ ਮਾਸਟਰ ਸੁਰਿੰਦਰ ਸਿੰਘ ਥਿੰਦ ਨੇ ਕਿਹਾ ਕਿ ਮੀਟਿੰਗਾਂ ਰਾਹੀਂ ਵੀ ਸੱਦੇ ਭੇਜੇ ਜਾ ਰਹੇ ਹਨ। ਉਨ੍ਹਾਂ ਸਾਰੇ ਕਿਸਾਨਾਂ, ਨੌਜਵਾਨਾਂ ਤੇ ਸਰਪੰਚਾਂ ਨੂੰ 27 ਅਕਤੂਬਰ ਨੂੰ ਰਾਜਪਾਲ ਦੇ ਵਿਚਾਰ ਸੁਣਨ ਲਈ ਸ਼ਾਮਲ ਹੋਣ ਦੀ ਅਪੀਲ ਕੀਤੀ। ਇਸ ਮੌਕੇ ਸਰਪੰਚ ਪ੍ਰਤੀਨਿਧੀ ਮਲਕੀਤ ਸਿੰਘ, ਕੁਲਦੀਪ ਸਿੰਘ, ਪਰਮਜੀਤ ਸਿੰਘ, ਹਜ਼ਾਰਾ ਸਿੰਘ, ਹਰਜਿੰਦਰ ਸਿੰਘ, ਬਲਦੇਵ ਸਿੰਘ, ਸੁਖਵੰਤ ਸਿੰਘ, ਜਸਵਿੰਦਰ ਸਿੰਘ, ਤਰਸੇਮ ਸਿੰਘ, ਹਰਜਿੰਦਰ ਸਿੰਘ ਪ੍ਰਧਾਨ, ਸੁਰਜੀਤ ਸਿੰਘ, ਹਰਦੀਪ ਸਿੰਘ, ਅਮਰੀਕ ਸਿੰਘ, ਤੀਰਥ ਰਾਮ, ਵੇਦ ਕੰਬੋਜ, ਓਮ ਪ੍ਰਕਾਸ਼, ਗੱਜਣ ਸਿੰਘ ਗੋਬਿੰਦਪੁਰਾ, ਮਨਜੀਤ ਸਿੰਘ, ਕਸ਼ਮੀਰ ਸਿੰਘ, ਗੁਰਜੀਤ ਸਿੰਘ ਆਦਿ ਸ਼ਾਮਲ ਸਨ।
ਪਿਛਲੀ ਖ਼ਬਰ ਲਾਂਬੜਾ ’ਚ ਸਮਾਗਮ 25 ਨੂੰ ਅਗਲੀ ਖ਼ਬਰ ਗੁਰੂ ਨਾਨਕ ਖ਼ਾਲਸਾ ਕਾਲਜ ਵਿਖੇ ਆਊਟਰੀਚ ਗਤੀਵਿਧੀ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।