17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਬਿਜਲੀ ਮੁਲਾਜ਼ਮਾਂ ਵਲੋਂ ਮੰਗਾਂ ਸੰਬੰਧੀ ਮੁਕੇਰੀਆਂ ਵਿਖੇ ਗੇਟ ਰੈਲੀ

ਮੁਕੇਰੀਆਂ, 16 ਅਕਤੂਬਰ (ਰਾਮਗੜ੍ਹੀਆ)-ਜੁਆਇੰਟ ਫੋਰਮ ਦੇ ਸੱਦੇ ’ਤੇ ਮੰਡਲ ਮੁਕੇਰੀਆਂ ਵਿਖੇ ਇੰਪਲਾਈਜ਼ ਫੈਡਰੇਸ਼ਨ ਪੀ. ਐਸ.

ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਬਿਜਲੀ ਮੁਲਾਜ਼ਮ। ਤਸਵੀਰ : ਰਾਮਗੜ੍ਹੀਆ 17-10-2026
ਮੁਕੇਰੀਆਂ, 16 ਅਕਤੂਬਰ (ਰਾਮਗੜ੍ਹੀਆ)-ਜੁਆਇੰਟ ਫੋਰਮ ਦੇ ਸੱਦੇ ’ਤੇ ਮੰਡਲ ਮੁਕੇਰੀਆਂ ਵਿਖੇ ਇੰਪਲਾਈਜ਼ ਫੈਡਰੇਸ਼ਨ ਪੀ. ਐਸ. ਏ. ਬੀ. ਪਹਿਲਵਾਨ ਗਰੁੱਪ ਦੇ ਮੰਡਲ ਪ੍ਰਧਾਨ ਜਗਦੀਸ਼ ਸਿੰਘ ਦੀ ਅਗਵਾਈ ’ਚ ਭਰਵੀਂ ਗੇਟ ਰੈਲੀ ਕੀਤੀ, ਜਿਸ ਵਿਚ ਸਰਕਲ ਦੇ ਪ੍ਰਧਾਨ ਇੰਜੀਨੀਅਰ ਤਰਲੋਚਨ ਸਿੰਘ ਵਲੋਂ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਤੇ ਟੀ. ਐਸ. ਯੂ. ਦੇ ਸਰਕਲ ਸਕੱਤਰ ਮਨਮੋਹਨ ਸਿੰਘ ਵੀ ਉਚੇਚੇ ਤੌਰ ਪਹੁੰਚੇ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਵਲੋਂ ਪੰਜਾਬ ਸਰਕਾਰ ਨੂੰ ਪੁਰਾਣੀ ਪੈਨਸ਼ਨ ਬਹਾਲ ਕਰਨ ਅਤੇ 10 ਫ਼ੀਸਦੀ ਰਹਿੰਦਾ ਡੀ. ਏ. ਬਹਾਲ ਕਰਨ ਅਤੇ 17-7- 2020 ਦਾ ਪੱਤਰ ਰੱਦ ਕਰਨ ਦੀ ਚੇਤਾਵਨੀ ਦਿੱਤੀ ਗਈ। ਵੱਖ-ਵੱਖ ਬੁਲਾਰਿਆਂ ਵਲੋਂ ਪੰਜਾਬ ਦੇ ਵਿਚ ਹੋ ਰਹੇ ਕਤਲਾਂ ਦੀ ਨਿਖੇਦੀ ਕੀਤੀ ਗਈ ਜਿਵੇਂ ਕਿ ਮਾਨਸਾ ਵਿਚ ਹੋਏ ਪਰਵਿੰਦਰ ਸਿੰਘ ਝੋਟੇ ਦੇ ਕਤਲ ਦੀ ਵੀ ਨਿਖੇਧੀ ਕੀਤੀ ਗਈ। ਵੱਖ-ਵੱਖ ਬੁਲਾਰਿਆਂ ਵਲੋਂ ਆਪੋ ਆਪਣੀਆਂ ਜਥੇਬੰਦੀਆਂ ਦੇ ਸਮੂਹ ਕਰਮਚਾਰੀਆਂ ਨੂੰ 21-22 ਅਕਤੂਬਰ ਦੀ ਸਮੂਹਿਕ ਛੁੱਟੀ ਲੈਣ ਲਈ ਪ੍ਰੇਰਿਤ ਕੀਤਾ ਅਤੇ 28 ਅਕਤੂਬਰ ਨੂੰ ਦਿੜਵੇ ਵਿਖੇ ਹੋਣ ਵਾਲੇ ਜੁਆਇੰਟ ਫੋਰਮ ਦੇ ਸੱਦੇ ’ਤੇ ਧਰਨੇ ਦੀ ਤਿਆਰੀ ਸੰਬੰਧੀ ਜਾਣੂੰ ਕਰਵਾਇਆ। ਇਸ ਮੌਕੇ ਉਪ ਮੰਡਲ ਤੇ ਮੰਡਲ ਮਕੇਰੀਆਂ ਦੇ ਸਮੂਹ ਸਾਥੀਆਂ ਨੇ ਹਾਜਰੀ ਭਰੀ, ਜਿਸ ਵਿਚ ਉਪ ਮੰਡਲ ਪ੍ਰਧਾਨ ਸੁਮਿਤ ਸ਼ਰਮਾ, ਸੀਨੀਅਰ ਆਗੂ ਹਰਜਿੰਦਰ ਸਿੰਘ ਧਨੋਆ, ਰਾਜੀਵ ਕੁਮਾਰ ਮਲੀਆ, ਬਿਨੇ ਧਰਵਾਲ, ਟੀ.ਐਸ.ਯੂ. ਦੇ ਸੀਨੀਅਰ ਆਗੂ ਸਰਬਜੀਤ ਸਿੰਘ, ਰਾਜੇਸ਼ ਕੁਮਾਰ, ਜਤਿੰਦਰ ਸਿੰਘ, ਵਿਸ਼ਾਲ ਚੌਧਰੀ, ਸੰਨੀ ਕੁਮਾਰ ਇੰਜੀਨੀਅਰ ਚੰਦਰਸ਼ੇਖਰ ਅਮਿਤ ਕੁਮਾਰ ਜਤਿੰਦਰ ਸਿੰਘ ਬਲਜਿੰਦਰ ਸਿੰਘ ਸੁਖਵਿੰਦਰ ਸਿੰਘ ਲਾਡੀ ਅਨਿਲ ਕੁਮਾਰ, ਅਮਨਦੀਪ ਸਿੰਘ, ਰਵੀ ਕੁਮਾਰ, ਸੁਰਿੰਦਰ ਸਿੰਘ, ਬਾਬਾ ਗੁਰਦੀਪ ਸਿੰਘ ਧਾਮੀ, ਲਖਵਿੰਦਰ ਸਿੰਘ, ਸਤਪਾਲ ਸਿੰਘ, ਸੁਰਜੀਤ ਕੁਮਾਰ, ਮਨਜੀਤ ਸਿੰਘ, ਸਨੀ ਕੁਮਾਰ, ਅਨਿਲ ਕੁਮਾਰ ਤੇ ਹੋਰ ਆਗੂਆਂ ਨੇ ਸਮੂਲੀਅਤ ਕੀਤੀ।
ਪਿਛਲੀ ਖ਼ਬਰ ਦਸਮੇਸ਼ ਪਬਲਿਕ ਸਕੂਲ ਮੁਕੇਰੀਆਂ ਦੇ ਵਿਦਿਆਰਥੀਆਂ ਨੇ ਮੁਕਾਬਲਿਆਂ ਵਿਚ ਜਿੱਤੇ ਸੋਨ ਤਗਮੇ ਤੇ ਟਰਾਫ਼ੀਆਂ ਅਗਲੀ ਖ਼ਬਰ ਹਲਕਾ ਵਿਧਾਇਕ ਦੀ ਸ਼ਹਿ ’ਤੇ ਪਿੰਡ ਕੱਕੋਂ ਦੀ ਸਰਪੰਚ ਖ਼ਿਲਾਫ਼ ਕਾਰਵਾਈ ਕਰਨ ਦਾ ਦੋਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।