17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਆਧੁਨਿਕ ਐਨੇਸਥੀਸੀਆ ਸਿਰਫ਼ ਮਰੀਜ਼ ਨੂੰ ਬੇਹੋਸ਼ ਕਰਨ ਤੱਕ ਸੀਮਤ ਨਹੀਂ-ਡਾ. ਬੱਤਰਾ

ਹੁਸ਼ਿਆਰਪੁਰ, 16 ਅਕਤੂਬਰ (ਨਰਿੰਦਰ ਸਿੰਘ ਬੱਡਲਾ)-ਐਨੇਸਥੀਸੀਓਲੋਜਿਸਟ ਕਿਸੇ ਪ੍ਰਕਿਰਿਆ ਤੋਂ ਪਹਿਲਾਂ ਮਰੀਜ਼ ਦੀ ਸਿਹਤ ਅਤੇ ਖ਼ਤਰਿਆਂ ਦਾ ਮੁਲਾਂਕਣ ਕਰਦੇ ਹਨ, ਸਰਜਰੀ ਦੌਰਾਨ ਉਨ੍ਹਾਂ ਦੇ ਅਹਿਮ ਸਰੀਰਕ ਅੰਗਾਂ ਦੀ ਨਿਗਰਾਨੀ ਕਰਦੇ ਹਨ, ਅਤੇ ਸਰਜਰੀ ਤੋਂ ਬਾਅਦ ਦਰਦ ਦੇ ਪ੍ਰਬੰਧਨ ਦੇ ਨਾਲ-ਨਾਲ ਸੁਧਾਰ (ਰਿਕਵਰੀ) ਵਿਚ ਸਹਾਇਤਾ ਪ੍ਰਦਾਨ ਕਰਦੇ ਹਨ। ਆਧੁਨਿਕ ਐਨੇਸਥੀਸੀਆ ਸਿਰਫ਼ ਮਰੀਜ਼ ਨੂੰ ਸੁਲਾਉਣ ਜਾਂ ਬੇਹੋਸ਼ ਕਰਨ ਤੋਂ ਕਿਤੇ ਵੱਧ ਹੈ।

ਅਜੀਤ ਡੈਸਕ 17-10-2026
ਹੁਸ਼ਿਆਰਪੁਰ, 16 ਅਕਤੂਬਰ (ਨਰਿੰਦਰ ਸਿੰਘ ਬੱਡਲਾ)-ਐਨੇਸਥੀਸੀਓਲੋਜਿਸਟ ਕਿਸੇ ਪ੍ਰਕਿਰਿਆ ਤੋਂ ਪਹਿਲਾਂ ਮਰੀਜ਼ ਦੀ ਸਿਹਤ ਅਤੇ ਖ਼ਤਰਿਆਂ ਦਾ ਮੁਲਾਂਕਣ ਕਰਦੇ ਹਨ, ਸਰਜਰੀ ਦੌਰਾਨ ਉਨ੍ਹਾਂ ਦੇ ਅਹਿਮ ਸਰੀਰਕ ਅੰਗਾਂ ਦੀ ਨਿਗਰਾਨੀ ਕਰਦੇ ਹਨ, ਅਤੇ ਸਰਜਰੀ ਤੋਂ ਬਾਅਦ ਦਰਦ ਦੇ ਪ੍ਰਬੰਧਨ ਦੇ ਨਾਲ-ਨਾਲ ਸੁਧਾਰ (ਰਿਕਵਰੀ) ਵਿਚ ਸਹਾਇਤਾ ਪ੍ਰਦਾਨ ਕਰਦੇ ਹਨ। ਆਧੁਨਿਕ ਐਨੇਸਥੀਸੀਆ ਸਿਰਫ਼ ਮਰੀਜ਼ ਨੂੰ ਸੁਲਾਉਣ ਜਾਂ ਬੇਹੋਸ਼ ਕਰਨ ਤੋਂ ਕਿਤੇ ਵੱਧ ਹੈ। ਇਸ ਸੰਬੰਧੀ ਮੈਕਸ ਹਸਪਤਾਲ ਦੇ ਸੀਨੀਅਰ ਡਾਇਰੈਕਟਰ ਐਨੇਸਥੀਸੀਆ ਤੇ ਪੇਨ ਮੈਨੇਜਮੈਂਟ ਡਾ. ਵਾਈ. ਕੇ. ਬੱਤਰਾ ਨੇ ਕਿਹਾ ਕਿ ਐਨੇਸਥੀਸੀਆ ਮਰੀਜ਼ਾਂ ਨੂੰ ਬਿਨਾਂ ਕਿਸੇ ਦਰਦ ਜਾਂ ਤਕਲੀਫ਼ ਦੇ ਸਰਜਰੀ ਅਤੇ ਹੋਰ ਡਾਕਟਰੀ ਪ੍ਰਕਿਰਿਆਵਾਂ ਵਿਚੋਂ ਲੰਘਣ ਵਿਚ ਮਦਦ ਕਰਦਾ ਹੈ। ਉਨ੍ਹਾਂ ਦੱਸਿਆ ਕਿ ਆਪ੍ਰੇਸ਼ਨ ਦੌਰਾਨ, ਐਨੇਸਥੀਸੀਓਲੋਜਿਸਟ ਸਾਹ ਲੈਣ ਦੀ ਪ੍ਰਕਿਰਿਆ, ਆਕਸੀਜਨ ਦੇ ਪੱਧਰ, ਬਲੱਡ ਪ੍ਰੈੱਸ਼ਰ ਤੇ ਦਿਲ ਦੀ ਧੜਕਣ ਵਰਗੇ ਮਹੱਤਵਪੂਰਨ ਮਾਪਦੰਡਾਂ ਦੀ ਲਗਾਤਾਰ ਨਿਗਰਾਨੀ ਕਰਦੇ ਹਨ ਅਤੇ ਮਰੀਜ਼ ਦੀ ਸਥਿਤੀ ਤੇ ਸਰਜਰੀ ਦੀਆਂ ਲੋੜਾਂ ਅਨੁਸਾਰ ਐਨੇਸਥੀਸੀਆ ਨੂੰ ਸਾਵਧਾਨੀ ਨਾਲ ਵਿਵਸਥਿਤ ਕੀਤਾ ਜਾਂਦਾ ਹੈ। ਡਾ. ਬੱਤਰਾ ਨੇ ਦੱਸਿਆ ਕਿ ਐਨੇਸਥੀਸੀਓਲੋਜੀ ਦਾ ਯੋਗਦਾਨ ਸਿਰਫ਼ ਆਪ੍ਰੇਸ਼ਨ ਥਿਏਟਰ ਤੱਕ ਹੀ ਸੀਮਿਤ ਨਹੀਂ ਹੈ, ਸਗੋਂ ਐਨੇਸਥੀਸੀਓਲੋਜਿਸਟ ਕ੍ਰਿਟੀਕਲ ਕੇਅਰ, ਏਅਰਵੇਅ ਮੈਨੇਜਮੈਂਟ, ਮਕੈਨੀਕਲ ਵੈਂਟੀਲੇਸ਼ਨ, ਐਮਰਜੈਂਸੀ ਮੈਡੀਸਨ ਅਤੇ ਦਰਦ ਪ੍ਰਬੰਧਨ ਵਿਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।
ਪਿਛਲੀ ਖ਼ਬਰ ਹਲਕਾ ਵਿਧਾਇਕ ਦੀ ਸ਼ਹਿ ’ਤੇ ਪਿੰਡ ਕੱਕੋਂ ਦੀ ਸਰਪੰਚ ਖ਼ਿਲਾਫ਼ ਕਾਰਵਾਈ ਕਰਨ ਦਾ ਦੋਸ਼ ਅਗਲੀ ਖ਼ਬਰ ਪਰਵਿੰਦਰ ਝੋਟਾ ਕਤਲ ਕਾਂਡ ਦੇ ਵਿਰੋਧ ’ਚ ਨਿਮਿਸ਼ਾ ਮਹਿਤਾ ਨੇ ਸਾਥੀਆਂ ਸਮੇਤ ਦਿੱਤਾ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।