ਸ਼ਹਿਰੀ ਕਾਂਗਰਸ ਪ੍ਰਧਾਨ ਨੇ ਮੁੱਖ ਮੰਤਰੀ ਦੇ ਹੋਰਡਿੰਗ ਨੂੰ ਕਾਲੀ ਸਿਆਹੀ ਪੋਤ ਕੇ ਪਾੜਿਆ
ਹੁਸ਼ਿਆਰਪੁਰ, 16 ਅਕਤੂਬਰ (ਹਰਪ੍ਰੀਤ ਕੌਰ)-ਸ਼ਹਿਰੀ ਕਾਂਗਰਸ ਦੇ ਪ੍ਰਧਾਨ ਰੋਹਨੀਸ਼ ਓਹਰੀ ਨੇ ਸ਼ੁੱਕਰਵਾਰ ਨੂੰ ਚਿੰਤਪੂਰਨੀ ਸੜਕ ’ਤੇ ਪਿੰਡ ਆਦਮਵਾਲ ਦੇ ਨਜ਼ਦੀਕ ਲੱਗੇ ਮੁੱਖ ਮੰਤਰੀ ਭਗਵੰਤ ਮਾਨ ਦੇ ਹੋਰਡਿੰਗ ਨੂੰ ਕਾਲੀ ਸਿਆਹੀ ਦਾ ਸਪਰੇਅ ਕਰਕੇ ਵਿਗਾੜ ਦਿੱਤਾ। ਹੋਰਡਿੰਗ ਨੂੰ ਬਾਅਦ ਵਿਚ ਪਾੜ ਵੀ ਦਿੱਤਾ ਗਿਆ।
ਪਿੰਡ ਆਦਮਵਾਲ ਨਜ਼ਦੀਕ ਕਾਲੀ ਸਿਆਹੀ ਲਗਾਉਣ ਉਪਰੰਤ ਪਾੜੇ ਗਏ ਮੁੱਖ ਮੰਤਰੀ ਭਗਵੰਤ ਮਾਨ ਦੇ ਹੋਰਡਿੰਗ ਦੀ ਤਸਵੀਰ। ਤਸਵੀਰ : ਹਰਪ੍ਰੀਤ ਕੌਰ
17-10-2026