09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਭਾਜਪਾ ਓ. ਬੀ. ਸੀ. ਮੋਰਚਾ ਸਟੇਟ ਕਮੇਟੀ ਮੈਂਬਰ ਬਣਨ ’ਤੇ ਰਿੰਕੂ ਚਾਂਦਪੁਰੀ ਨੂੰ ਕੀਤਾ ਸਨਮਾਨਿਤ

ਬੀਣੇਵਾਲ, 8 ਅਕਤੂਬਰ (ਬੈਜ ਚੌਧਰੀ)-ਸੀਨੀਅਰ ਭਾਜਪਾ ਨੇਤਾ ਤੇ ਬਲਾਕ ਸੰਮਤੀ ਸੜੋਆ ਦੇ ਸਾਬਕਾ ਚੇਅਰਮੈਨ ਹਰਅਮਰਿੰਦਰ ਸਿੰਘ ਰਿੰਕੂ ਚਾਂਦਪੁਰੀ ਨੂੰ ਭਾਜਪਾ ਓ. ਬੀ.

ਅਜੀਤ ਡੈਸਕ 09-10-2026
ਬੀਣੇਵਾਲ, 8 ਅਕਤੂਬਰ (ਬੈਜ ਚੌਧਰੀ)-ਸੀਨੀਅਰ ਭਾਜਪਾ ਨੇਤਾ ਤੇ ਬਲਾਕ ਸੰਮਤੀ ਸੜੋਆ ਦੇ ਸਾਬਕਾ ਚੇਅਰਮੈਨ ਹਰਅਮਰਿੰਦਰ ਸਿੰਘ ਰਿੰਕੂ ਚਾਂਦਪੁਰੀ ਨੂੰ ਭਾਜਪਾ ਓ. ਬੀ. ਸੀ. ਮੋਰਚਾ ਸੂਬਾ ਕਮੇਟੀ ਦਾ ਮੈਂਬਰ ਬਣਨ ’ਤੇ ਬੀਤ ਇਲਾਕੇ ਦੇ ਪਿੰਡ ਪਿੱਪਲੀ ਵਾਲ ਵਿਚ ਇਕ ਸਮਾਗਮ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਰਿੰਕੂ ਚਾਂਦਪੁਰੀ ਨੇ ਕਿਹਾ ਕਿ ਪੰਜਾਬ ਵਿਚ ਅਗਲੇ ਸਾਲ 2027 ਦੇ ਸ਼ੁਰੂ ਵਿਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਬਹੁਮਤ ਲੈ ਕੇ ਸਰਕਾਰ ਬਣਾਏਗੀ। ਉਨ੍ਹਾਂ ਮੌਕੇ ਹਾਜ਼ਰ ਲੋਕਾਂ ਨੂੰ ਕੇਂਦਰ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਬਾਰੇ ਵੀ ਵਿਸਥਾਰ ਨਾਲ ਦੱਸਿਆ। ਇਸ ਮੌਕੇ ਭਾਜਪਾ ਆਗੂ ਉਂਕਾਰ ਸਿੰਘ ਚਾਹਲਪੁਰੀ ਤੇ ਪਿੰਡ ਵਾਸੀ ਹਾਜ਼ਰ ਸਨ।
ਪਿਛਲੀ ਖ਼ਬਰ ਸ਼ਹੀਦਾਂ ਦੀ ਯਾਦ ’ਚ ਰਮਦਾਸਪੁਰ ਵਿਖੇ ਸਮਾਗਮ ਕਰਵਾਇਆ ਅਗਲੀ ਖ਼ਬਰ ਸੰਤ ਅਨੂਪ ਸਿੰਘ ਤੇ ਸਿੱਖ ਵੈੱਲਫੇਅਰ ਸੁਸਾਇਟੀ ਵਲੋਂ ਪਿੰਡ ਸਰਹਾਲਾ ਖ਼ੁਰਦ ’ਚ ਗੁਰਮਤਿ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।