09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਬੋਨਸ ਦੇਣ ਦੇ ਨਾਂਅ ’ਤੇ 4 ਲੱਖ 80 ਹਜ਼ਾਰ 299 ਰੁਪਏ ਦੀ ਆਨਲਾਈਨ ਠੱਗੀ, ਮਾਮਲਾ ਦਰਜ

ਹੁਸ਼ਿਆਰਪੁਰ, 8 ਅਕਤੂਬਰ (ਬਲਜਿੰਦਰਪਾਲ ਸਿੰਘ)-ਸਾਈਬਰ ਪੁਲਿਸ ਨੇ ਬੈਂਕ ਪਾਲਿਸੀ ਦਾ ਬੋਨਸ ਦੇਣ ਦੇ ਨਾਂਅ ‘ਤੇ 4 ਲੱਖ 80 ਹਜ਼ਾਰ 299 ਰੁਪਏ ਦੀ ਆਨਲਾਈਨ ਠੱਗੀ ਮਾਰਨ ਦੇ ਦੋਸ਼ ‘ਚ ਮਾਮਲਾ ਦਰਜ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਰਾਕੇਸ਼ ਕੁਮਾਰ ਭਾਟੀਆ ਵਾਸੀ ਗੁਰੂ ਗੋਬਿੰਦ ਸਿੰਘ ਨਗਰ ਹੁਸ਼ਿਆਰਪੁਰ ਨੇ ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ ‘ਚ ਦੱਸਿਆ ਕਿ ਉਹ ਇਕ ਇੰਸ਼ੋਰੈਂਸ ਕੰਪਨੀ ਤੋਂ ਸੇਵਾ ਮੁਕਤ ਹੋਇਆ ਹੈ।

ਅਜੀਤ ਡੈਸਕ 09-10-2026
ਹੁਸ਼ਿਆਰਪੁਰ, 8 ਅਕਤੂਬਰ (ਬਲਜਿੰਦਰਪਾਲ ਸਿੰਘ)-ਸਾਈਬਰ ਪੁਲਿਸ ਨੇ ਬੈਂਕ ਪਾਲਿਸੀ ਦਾ ਬੋਨਸ ਦੇਣ ਦੇ ਨਾਂਅ ‘ਤੇ 4 ਲੱਖ 80 ਹਜ਼ਾਰ 299 ਰੁਪਏ ਦੀ ਆਨਲਾਈਨ ਠੱਗੀ ਮਾਰਨ ਦੇ ਦੋਸ਼ ‘ਚ ਮਾਮਲਾ ਦਰਜ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਰਾਕੇਸ਼ ਕੁਮਾਰ ਭਾਟੀਆ ਵਾਸੀ ਗੁਰੂ ਗੋਬਿੰਦ ਸਿੰਘ ਨਗਰ ਹੁਸ਼ਿਆਰਪੁਰ ਨੇ ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ ‘ਚ ਦੱਸਿਆ ਕਿ ਉਹ ਇਕ ਇੰਸ਼ੋਰੈਂਸ ਕੰਪਨੀ ਤੋਂ ਸੇਵਾ ਮੁਕਤ ਹੋਇਆ ਹੈ। ਉਸ ਮੁਤਾਬਿਕ 18 ਸਤੰਬਰ 2026 ਨੂੰ ਉਸ ਦੇ ਮੋਬਾਈਲ ਫ਼ੋਨ ‘ਤੇ ਵੱਖ-ਵੱਖ ਫ਼ੋਨ ਨੰਬਰਾਂ ਤੋਂ ਫ਼ੋਨ ਆਇਆ ਅਤੇ ਫ਼ੋਨ ਕਰਨ ਵਾਲਿਆਂ ਨੇ ਉਸ ਨੂੰ ਇਕ ਬੈਂਕ ਦੀ ਪਾਲਿਸੀ ਦਾ ਬੋਨਸ ਦੇਣ ਸੰਬੰਧੀ ਸੰਪਰਕ ਕੀਤਾ। ਕਥਿਤ ਦੋਸ਼ੀਆਂ ਨੇ ਕਿਹਾ ਕਿ ਵੁਸ ਦੀ ਪਾਲਿਸੀ ‘ਤੇ 22 ਲੱਖ 34 ਹਜ਼ਾਰ 517 ਰੁਪਏ ਦਾ ਬੋਨਸ ਬਣਦਾ ਹੈ। ਇਸ ਬੋਲਸ ਨੂੰ ਲੈਣ ਲਈ ਉਸ ਨੂੰ ਕੁੱਝ ਰਕਮ ਪਹਿਲਾਂ ਜਮ੍ਹਾਂ ਕਰਵਾਉਣੀ ਹੋਵੇਗੀ। ਕਥਿਤ ਦੋਸ਼ੀਆਂ ਨੇ ਝਾਂਸਾ ਦੇ ਕੇ ਉਸ ਦੇ ਖਾਤੇ ‘ਚੋਂ 4 ਲੱਖ 80 ਹਜ਼ਾਰ 299 ਰੁਪਏ ਜਮ੍ਹਾਂ ਕਰਵਾ ਲਏ ਅਤੇ ਕਿਹਾ ਕਿ ਦੱਸੀ ਗਈ ਰਕਮ 48 ਘੰਟਿਆਂ ਬਾਅਦ ਉਸ ਦੇ ਖਾਤੇ ‘ਚ ਆ ਜਾਵੇਗੀ, ਪਰ ਤੈਅ ਸਮੇਂ ਤੋਂ ਵੱਧ ਸਮਾਂ ਬੀਤ ਜਾਣ ‘ਤੇ ਵੀ ਉਸ ਦੇ ਖਾਤੇ ‘ਚ ਰਾਸ਼ੀ ਨਹੀਂ ਆਈ, ਜਿਸ ‘ਤੇ ਉਸ ਨੂੰ ਅਹਿਸਾਸ ਹੋਇਆ ਕਿ ਉਸ ਨਾਲ ਆਨਲਾਈਨ ਠੱਗੀ ਹੋਈ ਹੈ। ਸ਼ਿਕਾਇਤ ਮਿਲਣ ‘ਤੇ ਸਾਈਬਰ ਪੁਲਿਸ ਨੇ ਅਣਪਛਾਤੇ ਕਥਿਤ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।
ਪਿਛਲੀ ਖ਼ਬਰ ਭਲਕੇ ਹੋਣ ਵਾਲੇ 36ਵੇਂ ਅੰਤਰਰਾਸ਼ਟਰੀ ਕੀਰਤਨ ਦਰਬਾਰ ਦੀਆਂ ਤਿਆਰੀਆਂ ਮੁਕੰਮਲ-ਗੁਰਪ੍ਰੀਤ ਸਿੰਘ ਸੰਗਤਾਂ ਦੀ ਸਹੂਲਤ ਲਈ ਵਿਸ਼... ਅਗਲੀ ਖ਼ਬਰ ਸਿਵਲ ਸੁਸਾਇਟੀ ਤਲਵਾੜਾ ਵਲੋਂ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਖ਼ਿਲਾਫ਼ ਪੁਤਲਾ ਫ਼ੂਕ ਰੋਸ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।