06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਵਿਦਿਆਰਥੀ ਜੀਵਨ ’ਚ ਕਿਤਾਬਾਂ ਰੱਖਦੀਆਂ ਨੇ ਵਿਸ਼ੇਸ਼ ਮਹੱਤਵ-ਭਗਵਾਨ ਸਿੰਘ ਜੌਹਲ

ਹੁਸ਼ਿਆਰਪੁਰ, 5 ਅਕਤੂਬਰ (ਨਰਿੰਦਰ ਸਿੰਘ ਬੱਡਲਾ)-ਵਿਦਿਆਰਥੀ ਜੀਵਨ ’ਚ ਕਿਤਾਬਾਂ ਦਾ ਵਿਸ਼ੇਸ਼ ਮਹੱਤਵ ਹੈ ਤੇ ਇਹ ਵਧੀਆ ਕਿਤਾਬਾਂ ਹੀ ਵਿਦਿਆਰਥੀਆਂ ਦੀਆਂ ਸੱਚੀਆਂ ਮਿੱਤਰ ਹਨ। ਜਿਹੜੇ ਬੱਚੇ ਸ਼ੁਰੂ ਤੋਂ ਹੀ ਚੰਗੀਆਂ ਕਿਤਾਬਾਂ ਨਾਲ ਜੁੜ ਜਾਂਦੇ ਹਨ ਉਨ੍ਹਾਂ ਦਾ ਜੀਵਨ ਸੁਧਰ ਜਾਂਦਾ ਹੈ ਅਤੇ ਉਹ ਆਸਾਨੀ ਨਾਲ ਆਪਣੀ ਮੰਜ਼ਿਲ ਸਰ ਕਰ ਲੈਂਦੇ ਹਨ।

ਬੱਡੋਂ ਸਕੂਲ ’ਚ ਹੋਏ ਸਮਾਗਮ ਦੌਰਾਨ ਸਿੱਖ ਚਿੰਤਕ ਭਗਵਾਨ ਸਿੰਘ ਜੌਹਲ ਦਾ ਸਨਮਾਨ ਕਰਦੇ ਹੋਏ ਪਿ੍ੰ: ਸੁਖਇੰਦਰ ਸਿੰਘ, ਪ੍ਰਿੰ. ਜਗਮੋਹਣ ਸਿੰਘ, ਤਰਸੇਮ ਸਿੰਘ ਡਾਂਡੀਆ ਤੇ ਹੋਰ। 06-10-2026
ਹੁਸ਼ਿਆਰਪੁਰ, 5 ਅਕਤੂਬਰ (ਨਰਿੰਦਰ ਸਿੰਘ ਬੱਡਲਾ)-ਵਿਦਿਆਰਥੀ ਜੀਵਨ ’ਚ ਕਿਤਾਬਾਂ ਦਾ ਵਿਸ਼ੇਸ਼ ਮਹੱਤਵ ਹੈ ਤੇ ਇਹ ਵਧੀਆ ਕਿਤਾਬਾਂ ਹੀ ਵਿਦਿਆਰਥੀਆਂ ਦੀਆਂ ਸੱਚੀਆਂ ਮਿੱਤਰ ਹਨ। ਜਿਹੜੇ ਬੱਚੇ ਸ਼ੁਰੂ ਤੋਂ ਹੀ ਚੰਗੀਆਂ ਕਿਤਾਬਾਂ ਨਾਲ ਜੁੜ ਜਾਂਦੇ ਹਨ ਉਨ੍ਹਾਂ ਦਾ ਜੀਵਨ ਸੁਧਰ ਜਾਂਦਾ ਹੈ ਅਤੇ ਉਹ ਆਸਾਨੀ ਨਾਲ ਆਪਣੀ ਮੰਜ਼ਿਲ ਸਰ ਕਰ ਲੈਂਦੇ ਹਨ। ਇਹ ਪ੍ਰਗਟਾਵਾ ਸਿੱਖ ਬੁੱਧੀਜੀਵੀ ਤੇ ਸਿੱਖ ਚਿੰਤਕ ਭਗਵਾਨ ਸਿੰਘ ਜੌਹਲ ਨੇ ਖ਼ਾਲਸਾ ਕੋ-ਐਜੂਕੇਸ਼ਨ ਸਕੂਲ ਬੱਡੋਂ ਵਿਖੇ ਸਕੂਲ ’ਚ ਲਾਇਬਰੇਰੀ ਦੇ ਨਵੀਨੀਕਰਨ ਉਪਰੰਤ ਉਸ ਦਾ ਉਦਘਾਟਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਬੇਸ਼ੱਕ ਆਧੁਨਿਕ ਯੁੱਗ ’ਚ ਲੋਕਾਂ ਅਤੇ ਖ਼ਾਸਕਰ ਬੱਚਿਆਂ ਦਾ ਰੁਝਾਨ ਮੋਬਾਈਲ ਫੋਨਾਂ ਵੱਲ ਵਧਿਆ ਹੈ ਪਰ ਇਸ ਦੇ ਬਾਵਜੂਦ ਕਿਤਾਬਾਂ ਦਾ ਆਪਣਾ ਇਕ ਮਹੱਤਵ ਹੈ ਜੋ ਲੰਬਾ ਸਮਾਂ ਇਤਿਹਾਸ ਨੂੰ ਆਪਣੇ ’ਚ ਸਮੋਈ ਰੱਖਦੀਆਂ ਹਨ। ਉਨ੍ਹਾਂ ਬੱਚਿਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਉਹ ਵਧੀਆ ਕਿਤਾਬਾਂ ਨੂੰ ਪੜ੍ਹਨ ਨੂੰ ਆਪਣੇ ਜੀਵਨ ਦਾ ਅੰਗ ਬਣਾਉਣ। ਇਸ ਮੌਕੇ ਪ੍ਰਿੰ. ਜਸਵੀਰ ਸਿੰਘ ਤੇ ਪ੍ਰੋ. ਅਕਵਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸਕੂਲ ਪ੍ਰਿੰ. ਸੁਖਇੰਦਰ ਸਿੰਘ ਨੇ ਦੱਸਿਆ ਕਿ ਇਹ ਲਾਇਬਰੇਰੀ ਦਾ ਨਵੀਨੀਕਰਨ ’ਤੇ ਕੁੱਲ 4.50 ਲੱਖ ਰੁਪਏ ਦਾ ਖਰਚਾ ਆਇਆ ਹੈ ਅਤੇ ਜਿਸ ਦੀ ਮਦਦ ਟਰਾਂਟੋ ਵਾਸੀ ਦਲਜੀਤ ਸਿੰਘ ਪਰਮਾਰ ਵਲੋਂ ਕੀਤੀ ਗਈ ਹੈ। ਇਸ ਮੌਕੇ ਰਿਟਾ. ਪ੍ਰਿੰ. ਜਗਮੋਹਣ ਸਿੰਘ, ਜਗਦੀਸ਼ ਸਿੰਘ ਪਰਮਾਰ, ਜਥੇ. ਹਰਬੰਸ ਸਿੰਘ ਸਰਹਾਲਾ, ਡਾ. ਸੁਖਦੇਵ ਸਿੰਘ, ਹਰੀ ਸਿੰਘ ਜਸਵਾਲ, ਮੀਤ ਪ੍ਰਧਾਨ ਵਿਕੀ ਪਰਮਾਰ, ਰਾਮ ਨਰਾਇਣ ਸਿੰਘ, ਤਰਸੇਮ ਸਿੰਘ ਡਾਂਡੀਆ, ਸਰਪੰਚ ਡਾ. ਬਲਵਿੰਦਰ ਸਿੰਘ, ਹਰਦੀਪ ਸਿੰਘ ਖ਼ਾਲਸਾ, ਅਵਿਨਾਸ਼ ਕੌਰ, ਕੈਲਾਸ਼ ਕੌਰ, ਮੈਡਮ. ਸੁਨੀਤਾ ਰਾਣੀ, ਅਮਨਦੀਪ ਕੌਰ, ਮਾ. ਪਰਮਜੀਤ ਸਿੰਘ, ਕੋਚ ਪ੍ਰਵੀਨ ਕੁਮਾਰ, ਮਨਵੀਰ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਭਗਵਤੀ ਜਾਗਰਣ 10 ਨੂੰ ਅਗਲੀ ਖ਼ਬਰ ਕ੍ਰਿਤਿਕਾ ਨੇ ਬਾਕਸਿੰਗ ਮੁਕਾਬਲੇ ’ਚ ਸੋਨੇ ਦਾ ਤਗਮਾ ਜਿੱਤਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।