ਗੁਰਦੁਆਰਾ ਰਾਮਪੁਰ ਖੇੜਾ ’ਚ 1700 ਮਰੀਜ਼ਾਂ ਦੀਆਂ ਅੱਖਾਂ ਦੀ ਮੁਫ਼ਤ ਜਾਂਚ
ਗੜ੍ਹਦੀਵਾਲਾ, 4 ਅਕਤੂਬਰ (ਚੱਗਰ)-ਸੰਤ ਬਾਬਾ ਹਰਨਾਮ ਸਿੰਘ ਦੇ ਤਪ ਅਸਥਾਨ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵਿਖੇ ਮੁੱਖ ਸੇਵਾਦਾਰ ਸੰਤ ਸੇਵਾ ਸਿੰਘ ਦੀ ਰਹਿਨੁਮਾਈ ਹੇਠ ਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਚਲ ਰਹੇ ‘ਸੰਤ ਬਾਬਾ ਹਰਨਾਮ ਸਿੰਘ ਯਾਦਗਾਰੀ ਅੱਖਾਂ ਦੇ ਚੈਰੀਟੇਬਲ ਹਸਪਤਾਲ’ ਵਿਖੇ ਅੱਖਾਂ ਦੇ ਚੈੱਕਅਪ ਦਾ ਮੁਫਤ ਕੈਂਪ ਲਗਾਇਆ, ਜਿਸ ਦੌਰਾਨ ਅੱਖਾਂ ਦੇ ਮਾਹਰ ਡਾਕਟਰ ਡਾ. ਰਾਜੇਸ਼ ਸ਼ੌਰੀ ਦੀ ਸਮੁੱਚੀ ਟੀਮ ਵਲੋਂ ਲਗਪਗ 1700 ਦੇ ਕਰੀਬ ਮਰੀਜ਼ਾਂ ਦੀਆਂ ਅੱਖਾਂ ਦਾ ਮੁਫਤ ਮੁਆਇਨਾ ਕਰਕੇ ਮਰੀਜ਼ਾਂ ਨੂੰ ਲੋੜ ਅਨੁਸਾਰ ਮੁੱਫਤ ਦੁਆਈਆਂ ਤੇ ਐਨਕਾਂ ਵਗੈਰਾ ਦਿੱਤੀਆ ਗਈਆਂ।
ਗੜ੍ਹਦੀਵਾਲਾ, 4 ਅਕਤੂਬਰ (ਚੱਗਰ)-ਸੰਤ ਬਾਬਾ ਹਰਨਾਮ ਸਿੰਘ ਦੇ ਤਪ ਅਸਥਾਨ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵਿਖੇ ਮੁੱਖ ਸੇਵਾਦਾਰ ਸੰਤ ਸੇਵਾ ਸਿੰਘ ਦੀ ਰਹਿਨੁਮਾਈ ਹੇਠ ਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਚਲ ਰਹੇ ‘ਸੰਤ ਬਾਬਾ ਹਰਨਾਮ ਸਿੰਘ ਯਾਦਗਾਰੀ ਅੱਖਾਂ ਦੇ ਚੈਰੀਟੇਬਲ ਹਸਪਤਾਲ’ ਵਿਖੇ ਅੱਖਾਂ ਦੇ ਚੈੱਕਅਪ ਦਾ ਮੁਫਤ ਕੈਂਪ ਲਗਾਇਆ, ਜਿਸ ਦੌਰਾਨ ਅੱਖਾਂ ਦੇ ਮਾਹਰ ਡਾਕਟਰ ਡਾ. ਰਾਜੇਸ਼ ਸ਼ੌਰੀ ਦੀ ਸਮੁੱਚੀ ਟੀਮ ਵਲੋਂ ਲਗਪਗ 1700 ਦੇ ਕਰੀਬ ਮਰੀਜ਼ਾਂ ਦੀਆਂ ਅੱਖਾਂ ਦਾ ਮੁਫਤ ਮੁਆਇਨਾ ਕਰਕੇ ਮਰੀਜ਼ਾਂ ਨੂੰ ਲੋੜ ਅਨੁਸਾਰ ਮੁੱਫਤ ਦੁਆਈਆਂ ਤੇ ਐਨਕਾਂ ਵਗੈਰਾ ਦਿੱਤੀਆ ਗਈਆਂ। ਇਸ ਸੰਬੰਧੀ ਸੰਤ ਸੇਵਾ ਸਿੰਘ ਤੇ ਭਾਈ ਭੁਪਿੰਦਰ ਸਿੰਘ ਖੇੜਾ ਸਾਹਿਬ ਨੇ ਦੱਸਿਆ ਕਿ 1700 ਮਰੀਜ਼ਾਂ ’ਚੋਂਂ 1000 ਦੇ ਕਰੀਬ ਮਰੀਜ਼ਾਂ ਦੀਆਂ ਅੱਖਾਂ ਦੇ ਆਪ੍ਰੇਸ਼ਨ ਕਰਨ ਲਈ ਚੋਣ ਕੀਤੀ ਗਈ ਹੈ ਤੇ ਇਨ੍ਹਾਂ ਨੂੰ ਵੱਖ-ਵੱਖ ਤਰੀਕਾਂ ਦਿੱਤੀਆ ਗਈਆਂ ਹਨ ਅਤੇ ਅਗਲੇ ਹਫਤਿਆਂ ਦੌਰਾਨ ਹਰੇਕ ਮਰੀਜ਼ ਦਿੱਤੀ ਗਈ ਤਰੀਕ ’ਤੇ ਮੁਫਤ ਆਪ੍ਰੇਸ਼ਨ ਕਰਕੇ ਅਧੂਨਿਕ ਤਕਨੀਕ ਨਾਲ ਲੈਂਜ ਪਾਏ ਜਾਣਗੇ। ਇਸ ਮੌਕੇ ਗੁਰਦੁਆਰਾ ਸਾਹਿਬ ਵਲੋਂ ਮਰੀਜਾਂ ਦੀ ਰਿਹਾਇਸ਼ ਤੇ ਲੰਗਰ ਆਦਿ ਦਾ ਸੁਚੱਜਾ ਪ੍ਰਬੰਧ ਕੀਤਾ। ਇਸ ਮੌਕੇ ਭਾਈ ਸੁਖਬੀਰ ਸਿੰਘ ਚੋਹਕਾ, ਭਾਈ ਕੁਲਦੀਪ ਸਿੰਘ ਮਿਰਜਾਪੁਰ ਨੰਬਰਦਾਰ ਪਰਮਜੀਤ ਸਿੰਘ ਬੈਂਸ ਬਾਹਲਾ ਸਮੇਤ ਗੁਰਦੁਆਰਾ ਸਾਹਿਬ ਦੇ ਸਮੂਹ ਸੇਵਾਦਾਰ ਤੇ ਇਲਾਕੇ ਦੀਆ ਸੰਗਤਾਂ ਹਾਜ਼ਰ ਸਨ।