05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਰਜਪਾਲਮਾ ਨਾਗਰੇ ਦਾ ਸਾਲਾਨਾ ਛਿੰਝ ਮੇਲਾ ਸਮਾਪਤ

ਪੱਸੀ ਕੰਢੀ, 4 ਅਕਤੂਬਰ (ਜਗਤਾਰ ਸਿੰਘ ਰਜਪਾਲਮਾ)-ਪੀਰ ਬਾਬਾ ਲੱਖ ਦਾਤਾ ਜੀ ਨੂੰ ਸਮਰਪਿਤ ਸਾਲਾਨਾ ਛਿੰਝ ਮੇਲਾ ਪਿੰਡ ਰਜਪਾਲਮਾ ਨਾਗਰੇ ਦੀ ਪੰਚਾਇਤ ਤੇ ਐਨ. ਆਰ.

ਅਜੀਤ ਡੈਸਕ 05-10-2026
ਪੱਸੀ ਕੰਢੀ, 4 ਅਕਤੂਬਰ (ਜਗਤਾਰ ਸਿੰਘ ਰਜਪਾਲਮਾ)-ਪੀਰ ਬਾਬਾ ਲੱਖ ਦਾਤਾ ਜੀ ਨੂੰ ਸਮਰਪਿਤ ਸਾਲਾਨਾ ਛਿੰਝ ਮੇਲਾ ਪਿੰਡ ਰਜਪਾਲਮਾ ਨਾਗਰੇ ਦੀ ਪੰਚਾਇਤ ਤੇ ਐਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਕਰਵਾਇਆ, ਜਿਸ ਵਿਚ ਹਲਕਾ ਦਸੂਹਾ ਦੇ ਵਿਧਾਇਕ ਕਰਮਵੀਰ ਸਿੰਘ ਘੁੰਮਣ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਛਿੰਝ ਦੌਰਾਨ ਵੱਡੀ ਰੁਮਾਲੀ ਦੀ ਕੁਸ਼ਤੀ ਜੋਟੀ ਗੁਜਰ ਤੇ ਹੌਟੀ ਇਰਾਨ ਵਿਚਕਾਰ ਹੋਈ ਜੋ ਕਿ ਬਰਾਬਰ ਰਹੀ ਦੋਨਾਂ ਪਹਿਲਵਾਨਾਂ ਨੂੰ 70-70 ਹਜ਼ਾਰ ਦਾ ਇਨਾਮ ਦੇ ਕੇ ਨਿਵਾਜਿਆ। ਇਸੇ ਤਰ੍ਹਾਂ ਦੂਸਰੀ ਛੋਟੀ ਰੁਮਾਲੀ ਦੀ ਕੁਸ਼ਤੀ ਪਰਮਿੰਦਰ ਪੱਟੀ ਤੇ ਫਰੂਕ ਘੱਗਰ ਸਰਾਂ ਵਿਚਕਾਰ ਹੋਈ, ਜਿਸ ’ਚ ਪੱਟੀ ਜੇਤੂ ਰਿਹਾ ਜਿਸ ਨੂੰ 49000 ਤੇ ਦੂਸਰੇ ਸਥਾਨ ’ਤੇ ਰਹੇ ਫਰੂਕ ਘੱਗਰ ਨੂੰ 35000 ਦਾ ਇਨਾਮ ਦਿੱਤਾ ਗਿਆ। ਇਸ ਮੌਕੇ ਹਲਕਾ ਵਿਧਾਇਕ ਕਰਮਵੀਰ ਸਿੰਘ ਘੁੰਮਣ ਵਲੋਂ ਪਿੰਡ ਵਾਸੀਆਂ ਨੂੰ ਮੁਬਾਰਕ ਦਿੰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਛਿੰਝ ਮੇਲੇ ਹੋਣ ਨਾਲ ਨੌਜਵਾਨ ’ਚ ਖੇਡਾਂ ਦੀ ਰੁਚੀ ਵਧਦੀ ਹੈ ਤੇ ਨਸ਼ਿਆਂ ਤੋਂ ਦੂਰ ਰਹਿੰਦੇ ਹਨ। ਇਸ ਮੌਕੇ ਕਮੈਂਟੇਟਰ ਦੀ ਭੂਮਿਕਾ ਹਰਦੀਪ ਸਿੰਘ ਰੰਧਾਵਾ ਵਲੋਂ ਨਿਭਾਈ ਗਈ। ਇਸ ਮੌਕੇ ਸੰਤ ਪ੍ਰੇਮ ਦਾਸ ਗੱਦੀ ਨਸ਼ੀਨ ਬਾਪੂ ਮੰਗਲਦਾਸ ਰਜਪਾਲਮਾ, ਸੰਤ ਬਿਸ਼ਨ ਦਾਸ, ਮਾਰਕੀਟ ਕਮੇਟੀ ਦਸੂਹਾ ਦੇ ਚੇਅਰਮੈਨ ਕੇ. ਪੀ. ਸੰਧੂ, ਛਿੰਝ ਕਮੇਟੀ ਪ੍ਰਧਾਨ ਫਕੀਰ ਸਿੰਘ, ਹਰਵਿੰਦਰ ਹਿੰਦੋ, ਹਰਪ੍ਰੀਤ ਸਿੰਘ, ਬਲਕਾਰ ਸਿੰਘ, ਭੁਪਿੰਦਰ ਸਿੰਘ, ਅਨਿਲ ਕੁਮਾਰ, ਅਮਨਦੀਪ ਸਿੰਘ ਸੋਨੀ, ਤਰਲੋਚਨ ਸਿੰਘ, ਨੰਬਰਦਾਰ ਜੀਤ ਸਿੰਘ, ਜਰਨੈਲ ਸਿੰਘ, ਸਾਬਕਾ ਸਰਪੰਚ ਮਨਜੀਤ ਸਿੰਘ ਨਾਗਰੇ, ਐਸ. ਆਈ. ਕੁਲਦੀਪ ਸਿੰਘ, ਇੰਸਪੈਕਟਰ ਤਰਲੋਕ ਸਿੰਘ, ਸਬ ਇੰਸਪੈਕਟਰ ਸੁਖਵਿੰਦਰ ਸਿੰਘ ਚੀਮਾ, ਏ. ਐਸ. ਆਈ. ਸਤਨਾਮ ਸਿੰਘ, ਮੱਖਣ ਸਿੰਘ ਸਰਾਂ, ਬਲਵੀਰ ਬਿੱਟੂ, ਲਸ਼ਕਰ ਸਿੰਘ, ਸੈਕਟਰੀ ਅਮਰੀਕ ਸਿੰਘ, ਮਾਸਟਰ ਯੋਗਰਾਜ, ਡਾ. ਮੋਹਨ ਸਿੰਘ, ਮਾਸਟਰ ਨਿਰਮਲ ਸਿੰਘ, ਸਤਬੀਰ ਸਿੰਘ, ਅਵਤਾਰ ਸਿੰਘ ਨਾਗਲੂ, ਪਰਗਟ ਸਿੰਘ ਆਦਿ ਸਮੇਤ ਇਲਾਕੇ ਤੋਂ ਵੱਡੀ ਗਿਣਤੀ ਵਿਚ ਖੇਡ ਪ੍ਰੇਮੀ ਹਾਜ਼ਰ ਸਨ।
ਪਿਛਲੀ ਖ਼ਬਰ ਵਿਧਾਇਕ ਘੁੰਮਣ ਨੇ ਮੁੱਖ ਮੰਤਰੀ ਸਿਹਤ ਯੋਜਨਾ ਦੇ ਕਾਰਡਾਂ ਦੀ ਵੰਡ ਮੁਹਿੰਮ ਦੀ ਕੀਤੀ ਸ਼ੁਰੂਆਤ ਅਗਲੀ ਖ਼ਬਰ ਬਾਬਾ ਨੰਦ ਲਾਲ ਸਕੂਲ ਵਿਖੇ ਵਿਗਿਆਨ ਤੇ ਗਣਿਤ ਵਿਸ਼ਿਆਂ ਨਾਲ ਸੰਬੰਧਿਤ ਮੁਕਾਬਲੇ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।