ਗੜ੍ਹਸ਼ੰਕਰ ’ਚ ਰਜਿੰਦਰ ਸਿੰਘ ਚੱਕ ਸਿੰਘਾਂ ਦੀ ਅਗਵਾਈ ਹੇਠ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਦੀ ਪਲੇਠੀ ਮੀਟਿੰਗ
ਗੜ੍ਹਸ਼ੰਕਰ, 1 ਅਕਤੂਬਰ (ਧਾਲੀਵਾਲ)-ਗੜ੍ਹਸ਼ੰਕਰ ਵਿਖੇ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਦੀ ਪਲੇਠੀ ਤੇ ਭਰਵੀਂ ਮੀਟਿੰਗ ਯੂਥ ਆਗੂ ਰਜਿੰਦਰ ਸਿੰਘ ਚੱਕ ਸਿੰਘਾਂ ਦੇ ਯਤਨਾਂ ਤੇ ਅਗਵਾਈ ਹੇਠ ਹੋਈ, ਜਿਸ ’ਚ ਭਾਈ ਅੰਮ੍ਰਿਤਪਾਲ ਸਿੰਘ ਦੇ ਮਾਤਾ ਬਲਵਿੰਦਰ ਕੌਰ, ਪਾਰਟੀ ਦੇ ਕੋਆਰਡੀਨੇਟਰ ਪਰਮਜੀਤ ਸਿੰਘ ਜੌਹਲ ਤੇ ਹੋਰ ਆਗੂ ਹਾਜ਼ਰ ਹੋਏ। ਇਸ ਮੌਕੇ ਭਾਈ ਅੰਮ੍ਰਿਤਪਾਲ ਸਿੰਘ ਦੇ ਮਾਤਾ ਬਲਵਿੰਦਰ ਕੌਰ ਨੇ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਦੀ ਪ੍ਰੇਰਨਾ ਨੇ ਅਨੇਕਾਂ ਨੌਜਵਾਨ ਨਸ਼ਾ ਛੱਡ ਕੇ ਗੁਰੂ ਲੜ ਲੱਗੇ ਹਨ।
ਮ
ਮੀਟਿੰਗ ਦੌਰਾਨ ਮਾਤਾ ਬਲਵਿੰਦਰ ਕੌਰ ਦਾ ਸਨਮਾਨ ਕਰਦੇ ਹੋਏ ਯੂਥ ਆਗੂ ਰਾਜਿੰਦਰ ਸਿੰਘ ਚੱਕ ਸਿੰਘਾ, ਨਾਲ ਹਾਜ਼ਰ ਅਵਤਾਰ ਸਿੰਘ ਸੇਖੋਂ ਜ਼ਿਲ੍ਹਾ ਪ੍ਰਧਾਨ, ਪ੍ਰਭਜੋਤ ਸਿੰਘ ਨਵਾਂਸ਼ਹਿਰ ਤੇ ਹੋਰ। ਤਸਵੀਰ : ਧਾਲੀਵਾਲ
02-10-2026
ਗੜ੍ਹਸ਼ੰਕਰ, 1 ਅਕਤੂਬਰ (ਧਾਲੀਵਾਲ)-ਗੜ੍ਹਸ਼ੰਕਰ ਵਿਖੇ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਦੀ ਪਲੇਠੀ ਤੇ ਭਰਵੀਂ ਮੀਟਿੰਗ ਯੂਥ ਆਗੂ ਰਜਿੰਦਰ ਸਿੰਘ ਚੱਕ ਸਿੰਘਾਂ ਦੇ ਯਤਨਾਂ ਤੇ ਅਗਵਾਈ ਹੇਠ ਹੋਈ, ਜਿਸ ’ਚ ਭਾਈ ਅੰਮ੍ਰਿਤਪਾਲ ਸਿੰਘ ਦੇ ਮਾਤਾ ਬਲਵਿੰਦਰ ਕੌਰ, ਪਾਰਟੀ ਦੇ ਕੋਆਰਡੀਨੇਟਰ ਪਰਮਜੀਤ ਸਿੰਘ ਜੌਹਲ ਤੇ ਹੋਰ ਆਗੂ ਹਾਜ਼ਰ ਹੋਏ। ਇਸ ਮੌਕੇ ਭਾਈ ਅੰਮ੍ਰਿਤਪਾਲ ਸਿੰਘ ਦੇ ਮਾਤਾ ਬਲਵਿੰਦਰ ਕੌਰ ਨੇ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਦੀ ਪ੍ਰੇਰਨਾ ਨੇ ਅਨੇਕਾਂ ਨੌਜਵਾਨ ਨਸ਼ਾ ਛੱਡ ਕੇ ਗੁਰੂ ਲੜ ਲੱਗੇ ਹਨ। ਭਾਈ ਅੰਮ੍ਰਿਤਪਾਲ ਸਿੰਘ ਵਲੋਂ ਨੌਜਵਾਨਾਂ ਨੂੰ ਚੰਗੇ ਰਸਤੇ ਪਾਉਣ ਲਈ ਕੀਤੇ ਜਾ ਰਹੇ ਕਾਰਜ ਸਰਕਾਰਾਂ ਤੋਂ ਬਰਦਾਸ਼ਤ ਨਹੀਂ ਹੋਏ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲ ਮੂੰਹ ਤੇ ਦਿੱਲੀ ਵੱਲ ਪਿੱਠ ਕਰਨ ਵਾਲੇ ਆਗੂ ਦੀ ਲੋੜ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਲੋਕ ਸ਼ਰਾਬੀ ਨੂੰ ਸੂਬਾ ਸੰਭਾਲ ਕੇ ਪਛਤਾ ਰਹੇ ਹਨ। ਪਾਰਟੀ ਦੇ ਸਟੇਟ ਕੋਆਰਡੀਨੇਟਰ ਭਾਈ ਪਰਮਜੀਤ ਸਿੰਘ ਜੌਹਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਵਲੋਂ ਨਸ਼ਿਆਂ ਦੇ ਖ਼ਾਤਮੇ ਅਤੇ ਨੌਜਵਾਨਾਂ ਨੂੰ ਸਿੱਖੀ ਨਾਲ ਜੋੜਨ ਲਈ ਚਲਾਈ ਖ਼ਾਲਸਾ ਵਹੀਰ ਕਰਕੇ ਪੰਜਾਬ ਦੇ ਮੁੱਖ ਮੰਤਰੀ ਨੂੰ ਆਪਣੀ ਕੁਰਸੀ ਦਾ ਫ਼ਿਕਰ ਪੈ ਗਿਆ ਸੀ, ਜਿਸ ਨੇ ਕੇਂਦਰੀ ਗ੍ਰਹਿ ਮੰਤਰੀ ਨਾਲ ਰਲ ਕੇ ਆਪਣੀ ਕੁਰਸੀ ਬਚਾਉਣ ਲਈ ਝੂਠੀ ਐਨ. ਐੱਸ. ਏ. ਲਗਾ ਕੇ ਉਸ ਨੂੰ ਡਿਬਰੂਗੜ੍ਹ ਜੇਲ੍ਹ ਵਿਚ ਬੰਦ ਕਰ ਦਿੱਤਾ। ਉਨ੍ਹਾਂ ਕਿਹਾ ਕਿ 2027 ਦੀ ਚੋਣ ਬਹੁਤ ਮਹੱਤਵ ਹੈ ਤੇ ਹਰ ਕੋਈ ਚਾਹੁੰਦਾ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਕੌਮ ਦਾ ਲੀਡਰ ਬਣ ਕੇ ਵਿਚਰੇ। ਮੀਟਿੰਗ ਦੇ ਪ੍ਰਬੰਧਕ ਯੂਥ ਆਗੂ ਰਜਿੰਦਰ ਸਿੰਘ ਚੱਕ ਸਿੰਘਾ ਨੇ ਮਾਤਾ ਬਲਵਿੰਦਰ ਕੌਰ, ਭਾਈ ਪਰਮਜੀਤ ਸਿੰਘ ਜੌਹਲ ਸਮੇਤ ਪਹੁੰਚੇ ਸਮੂਹ ਆਗੂਆਂ ਦਾ ਸਨਮਾਨ ਤੇ ਧੰਨਵਾਦ ਕੀਤਾ। ਇਸ ਮੌਕੇ ਜਥੇਬੰਦੀ ਨਾਲ ਜੁੜਨ ਵਾਲੇ ਮੈਂਬਰਾਂ ਦਾ ਮਾਤਾ ਬਲਵਿੰਦਰ ਕੌਰ ਵਲੋਂ ਸਵਾਗਤ ਕੀਤਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਸੇਖੋਂ, ਪ੍ਰਭਜੋਤ ਸਿੰਘ ਹਲਕਾ ਇੰਚਾਰਜ ਨਵਾਂਸ਼ਹਿਰ, ਉਂਕਾਰ ਸਿੰਘ ਦਿਹਾਣਾ ਜ਼ਿਲ੍ਹਾ ਆਗੂ, ਸੁਖਵਿੰਦਰ ਸਿੰਘ ਨੂਰਾ ਜ਼ਿਲ੍ਹਾ ਯੂਥ ਪ੍ਰਧਾਨ, ਬਾਬਾ ਮਲਕੀਤ ਸਿੰਘ, ਗੁਰਜੀਤ ਸਿੰਘ ਆਈ. ਟੀ. ਸੈੱਲ, ਤਰਨਜੀਤ ਸਿੰਘ ਠੀਂਡਾ, ਪਰਮਜੀਤ ਕੌਰ ਰਿਟਾ. ਸੀ. ਡੀ. ਪੀ. ਓ. ਨੇ ਸੰਬੋਧਨ ਕਰਦਿਆਂ ਜਥੇਬੰਦੀ ਦੀ ਮਜ਼ਬੂਤੀ ਲਈ ਵਿਚਾਰ ਰੱਖੇ। ਇਸ ਮੌਕੇ ਮੱਖਣ ਸਿੰਘ ਕੋਠੀ, ਜੁਝਾਰ ਸਿੰਘ ਚੱਕ ਸਿੰਘਾਂ, ਕੁਲਰਾਜਵੀਰ ਸਿੰਘ ਮੋਇਲਾ, ਮਨਰਾਜਵੀਰ ਸਿੰਘ ਮੋਇਲਾ, ਸੁਖਵੀਰ ਸਿੰਘ ਡਘਾਮ, ਅੰਮ੍ਰਿਤਪਾਲ ਸਿੰਘ ਸੰਘਾ, ਜਸਵਿੰਦਰ ਸਿੰਘ ਜੱਸੀ, ਪ੍ਰਦੀਪ ਸਿੰਘ, ਸੁਖਵੀਰ ਸਿੰਘ ਮੈਲੀ, ਭਾਗ ਸਿੰਘ ਸੇਖੋਵਾਲ, ਮਨਦੀਪ ਸਿੰਘ ਹੁਸੈਨਪੁਰ, ਬਿੰਦ ਸਿੰਘ, ਨਰਿੰਦਰ ਸਿੰਘ ਚੱਕ ਸਿੰਘਾ, ਅਮਰਜੀਤ ਸਿੰਘ ਚੱਕ ਗੁੱਜਰਾਂ, ਜੱਸਾ ਸਿੰਘ ਸਿੰਬਲੀ, ਹਰਭਜਨ ਸਿੰਘ ਬਰਿਆਣਾ, ਪਨਵੀਰ ਸਿੰਘ ਲੱਲੀਆਂ, ਗੁਰਪ੍ਰੀਤ ਸਿੰਘ ਧਮਾਈ, ਜੋਗਿੰਦਰ ਸਿੰਘ ਪਨਾਮ, ਕਸ਼ਮੀਰਾ ਸਿੰਘ ਜੱਸੋਵਾਲ, ਪਿਸ਼ੋਰਾ ਸਿੰਘ ਨੰਬਰਦਾਰ, ਗੋਪੀ ਕੁੱਕੜਾ ਤੇ ਹੋਰ ਹਾਜ਼ਰ ਹੋਏ।