29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਐਸਿਡ ਨਾਲ ਭਰਿਆ ਟੈਂਕਰ ਪਲਟਿਆ

ਘੋਗਰਾ, 28 ਸਤੰਬਰ (ਆਰ. ਐੱਸ.

ਅਜੀਤ ਡੈਸਕ 29-09-2026
ਘੋਗਰਾ, 28 ਸਤੰਬਰ (ਆਰ. ਐੱਸ. ਸਲਾਰੀਆ)-ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਮਾਰਗ (ਦਸੂਹਾ ਹਾਜੀਪੁਰ) ਸੜ੍ਹਕ ’ਤੇ ਪੈਂਦੇ ਸੱਗਰਾਂ ਪੁਲ ਦੇ ਨਜ਼ਦੀਕ ਐਸਿਡ ਨਾਲ ਭਰਿਆ ਟੈਂਕਰ ਪਲਟ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਟੈਂਕਰ ਚਾਲਕ ਗੁਰਪਾਲ ਸਿੰਘ ਪੁੱਤਰ ਜੀਤ ਸਿੰਘ ਵਾਸੀ ਗੁਰੂ ਨਾਨਕ ਨਗਰ ਫਗਵਾੜਾ ਨੇ ਦੱਸਿਆ ਕਿ ਉਹ ਟੈਂਕਰ ਨੰਬਰ ਪੀ. ਬੀ 08 ਈਕੇ 9906 ਨਾਲ ਐਸਿਡ ਦਾ ਭਰਿਆ ਟੈਂਕਰ ਲੈ ਕੇ ਬਰਨਾਲਾ ਤੋਂ ਗਗਟੇਟ ਜਾ ਰਿਹਾ ਸੀ, ਉਕਤ ਸਥਾਨ ’ਤੇ ਪੁੱਜਾ ਤਾਂ ਸਾਹਮਣੇ ਤੋਂ ਆ ਰਹੇ ਟਿੱਪਰ ਨੇ ਸਾਈਡ ਮਾਰ ਦਿੱਤੀ, ਜਿਸ ਨਾਲ ਉਹ ਆਪਣਾ ਸੰਤੁਲਨ ਗੁਆ ਦਿੱਤਾ ਅਤੇ ਖੇਤਾਂ ਵਿਚ ਪਲਟ ਗਿਆ। ਡਰਾਈਵਰ ਦੇ ਮਾਮੂਲੀ ਸੱਟਾਂ ਲੱਗੀਆਂ, ਇਸ ਨੂੰ ਤਿੰਨ ਹਾਈਡਰਾ ਦੀ ਮਦਦ ਨਾਲ ਸਿੱਧਾ ਕੀਤਾ ਗਿਆ।
ਪਿਛਲੀ ਖ਼ਬਰ ਸੜਕ ਹਾਦਸੇ ’ਚ ਸ਼ਰਧਾਲੂ ਦੀ ਮੌਤ ਅਗਲੀ ਖ਼ਬਰ ਐਸ. ਆਈ. ਆਰ. ਮੁੱਦੇ ’ਤੇ ਲੋਕਾਂ ਨੂੰ ਗੁੰਮਰਾਹ ਕਰ ਕੇ ਲੋਕਤੰਤਰ ਨੂੰ ਕਮਜ਼ੋਰ ਕਰ ਰਿਹਾ ਹੈ ਵਿਰੋਧੀ ਧਿਰ-ਸੂਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।