ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ ਨੂੰ ਮਿਲ ਰਿਹੈ ਭਰਵਾਂ ਸਮਰਥਨ - ਨਿਤਿਨ ਗੁਪਤਾ ਨੰਨੂ
ਹੁਸ਼ਿਆਰਪੁਰ, 23 ਸਤੰਬਰ (ਬਲਜਿੰਦਰਪਾਲ ਸਿੰਘ)-ਭਾਰਤੀ ਜਨਤਾ ਪਾਰਟੀ ਵਲੋਂ ਕੱਢੀ ਜਾ ਰਹੀ ਨਸ਼ਾ ਮੁਕਤ ਪੰਜਾਬ ਯਾਤਰਾ ਹਲਕਾ ਗੜ੍ਹਸ਼ੰਕਰ ‘ਚ 24 ਸਤੰਬਰ ਨੂੰ ਪਹੁੰਚੇਗੀ, ਜਿੱਥੇ ਹਲਕਾ ਇੰਚਾਰਜ ਨਿਮਿਸ਼ਾ ਮਹਿਤਾ ਦੀ ਅਗਵਾਈ ‘ਚ ਵੱਡੀ ਗਿਣਤੀ ‘ਚ ਵਰਕਰਾਂ ਦਾ ਇਕੱਠ ਹੋਵੇਗਾ ਅਤੇ ਇਸ ਮੌਕੇ ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਜੈਰਾਮ ਠਾਕੁਰ ਵਿਸ਼ੇਸ਼ ਤੌਰ ‘ਤੇ ਪਹੁੰਚਣਗੇ। ਇਸੇ ਤਰ੍ਹਾਂ ਸ਼ਾਮ 6 ਵਜੇ ਇਕ ਵਿਸ਼ਾਲ ਇਕੱਤਰਤਾ ਹਲਕਾ ਚੱਬੇਵਾਲ ਦੇ ਇੰਚਾਰਜ ਡਾ: ਦਿਲਬਾਗ ਰਾਏ ਦੀ ਅਗਵਾਈ ‘ਚ ਹੋਵੇਗਾ।
ਹੁਸ਼ਿਆਰਪੁਰ, 23 ਸਤੰਬਰ (ਬਲਜਿੰਦਰਪਾਲ ਸਿੰਘ)-ਭਾਰਤੀ ਜਨਤਾ ਪਾਰਟੀ ਵਲੋਂ ਕੱਢੀ ਜਾ ਰਹੀ ਨਸ਼ਾ ਮੁਕਤ ਪੰਜਾਬ ਯਾਤਰਾ ਹਲਕਾ ਗੜ੍ਹਸ਼ੰਕਰ ‘ਚ 24 ਸਤੰਬਰ ਨੂੰ ਪਹੁੰਚੇਗੀ, ਜਿੱਥੇ ਹਲਕਾ ਇੰਚਾਰਜ ਨਿਮਿਸ਼ਾ ਮਹਿਤਾ ਦੀ ਅਗਵਾਈ ‘ਚ ਵੱਡੀ ਗਿਣਤੀ ‘ਚ ਵਰਕਰਾਂ ਦਾ ਇਕੱਠ ਹੋਵੇਗਾ ਅਤੇ ਇਸ ਮੌਕੇ ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਜੈਰਾਮ ਠਾਕੁਰ ਵਿਸ਼ੇਸ਼ ਤੌਰ ‘ਤੇ ਪਹੁੰਚਣਗੇ। ਇਸੇ ਤਰ੍ਹਾਂ ਸ਼ਾਮ 6 ਵਜੇ ਇਕ ਵਿਸ਼ਾਲ ਇਕੱਤਰਤਾ ਹਲਕਾ ਚੱਬੇਵਾਲ ਦੇ ਇੰਚਾਰਜ ਡਾ: ਦਿਲਬਾਗ ਰਾਏ ਦੀ ਅਗਵਾਈ ‘ਚ ਹੋਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਨਿਤਿਨ ਗੁਪਤਾ ਨੰਨੂੰ ਨੇ ਹੁਸ਼ਿਆਰਪੁਰ ‘ਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਉਕਤ ਯਾਤਰਾ ਨੂੰ ਸੂਬਾ ‘ਚ ਭਰਵਾਂ ਸਮਰਥਨ ਮਿਲ ਰਿਹਾ ਹੈ। ਉਨ੍ਹਾਂ ਦੱਸਿਆ ਕਿ 25 ਸਤੰਬਰ ਨੂੰ ਉਕਤ ਯਾਤਰਾ ਹੁਸ਼ਿਆਰਪੁਰ ਪਹੁੰਚੇਗੀ, ਜਿੱਥੇ ਭਗਵਾਨ ਵਾਲਮੀਕਿ ਚੌਂਕ ‘ਚ ਵਿਸ਼ਾਲ ਇਕੱਤਰਤਾ ਕਰਕੇ ਯਤਰਾ ਦਾ ਸਵਾਗਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਮੌਕੇ ਪਾਰਟੀ ਦੇ ਕੌਮੀ ਸੀਨੀਅਰ ਆਗੂ ਤੇ ਰਾਜ ਸਭਾ ਮੈਂਬਰ ਰਵਿੰਦਰ ਕਿਸ਼ੋਰ ਸਿੰਨ੍ਹਾਂ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਣਗੇ। ਇਸ ਉਪਰੰਤ 25 ਸਤੰਬਰ ਨੂੰ ਸ਼ਾਮ 4 ਵਜੇ ਹਲਕਾ ਸ਼ਾਮਚੁਰਾਸੀ ਦੇ ਹਰਿਆਣਾ ਵਿਖੇ ਦੁਸਹਿਰਾ ਗਰਾਉਂਡ ‘ਚ ਹਲਕਾ ਇੰਚਾਰਜ ਤੇ ਸਾਬਕਾ ਮੰਤਰੀ ਬੀਬੀ ਮਹਿੰਦਰ ਕੌਰ ਜੋਸ਼ ਦੀ ਅਗਵਾਈ ‘ਚ ਪਾਰਟੀ ਵਰਕਰਾਂ ਦੀ ਇਕੱਤਰਤਾ ਹੋਵੇਗੀ। ਇਸ ਮੌਕੇ ਸਾਹਿਲ ਸਾਂਪਲਾ, ਰਮੇਸ਼ ਠਾਕੁਰ, ਅਸ਼ਵਨੀ ਓਹਰੀ, ਦਿਲਬਾਗ ਬਾਗੀ, ਰਾਜੀਵ ਮਹਾਜਨ, ਵਿਨੋਦ ਪਰਮਾਰ, ਐਮ.ਐਸ. ਸਿੱਧੂ, ਸਚਿਨ ਬੱਸੀ, ਰਾਜਨ ਸ਼ਰਮਾ, ਕਮਲ ਵਰਮਾ ਆਦਿ ਹਾਜ਼ਰ ਸਨ।