23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਕਿਸਾਨ ਆਗੂਆਂ ਵਲੋਂ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਤੱਕ ਪਹੁੰਚ, ਮਾਮਲਾ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦਾ

ਗੜ੍ਹਸ਼ੰਕਰ, 22 ਸਤੰਬਰ (ਧਾਲੀਵਾਲ)-ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਦੇ ਨਾਲ ਨਾਲ ਕਿਸਾਨ ਜਥੇਬੰਦੀਆਂ ਵੀ ਤੱਤਪਰ ਨਜ਼ਰ ਆ ਰਹੀਆਂ ਹਨ। ਇਕ ਪਾਸੇ ਜਿੱਥੇ ਵੱਖ-ਵੱਖ ਪਾਰਟੀਆਂ ਤੋਂ ਚੋਣ ਲੜਨ ਦੇ ਚਾਹਵਾਨ ਉਮੀਦਵਾਰਾਂ ਵਲੋਂ ਟਿਕਟ ਪ੍ਰਾਪਤੀ ਲਈ ਆਪਣੇ ਯਤਨ ਤੇ ਸਰਗਰਮੀਆਂ ਅਰੰਭੀਆਂ ਹੋਈਆਂ ਹਨ, ਉਥੇ ਹੀ ਅਕਾਲੀ ਦਲ ਵਾਰਿਸ ਪੰਜਾਬ ਦੇ ਲਈ ਹਲਕਾ ਗੜ੍ਹਸ਼ੰਕਰ ’ਚ ਮੋਹਰੀ ਬਣਨ ਲਈ ਵੀ ਕਈ ਆਗੂ ਤਤਪਰ ਨਜ਼ਰ ਆ ਰਹੇ ਹਨ।

ਅਜੀਤ ਡੈਸਕ 23-09-2026
ਗੜ੍ਹਸ਼ੰਕਰ, 22 ਸਤੰਬਰ (ਧਾਲੀਵਾਲ)-ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਦੇ ਨਾਲ ਨਾਲ ਕਿਸਾਨ ਜਥੇਬੰਦੀਆਂ ਵੀ ਤੱਤਪਰ ਨਜ਼ਰ ਆ ਰਹੀਆਂ ਹਨ। ਇਕ ਪਾਸੇ ਜਿੱਥੇ ਵੱਖ-ਵੱਖ ਪਾਰਟੀਆਂ ਤੋਂ ਚੋਣ ਲੜਨ ਦੇ ਚਾਹਵਾਨ ਉਮੀਦਵਾਰਾਂ ਵਲੋਂ ਟਿਕਟ ਪ੍ਰਾਪਤੀ ਲਈ ਆਪਣੇ ਯਤਨ ਤੇ ਸਰਗਰਮੀਆਂ ਅਰੰਭੀਆਂ ਹੋਈਆਂ ਹਨ, ਉਥੇ ਹੀ ਅਕਾਲੀ ਦਲ ਵਾਰਿਸ ਪੰਜਾਬ ਦੇ ਲਈ ਹਲਕਾ ਗੜ੍ਹਸ਼ੰਕਰ ’ਚ ਮੋਹਰੀ ਬਣਨ ਲਈ ਵੀ ਕਈ ਆਗੂ ਤਤਪਰ ਨਜ਼ਰ ਆ ਰਹੇ ਹਨ। ਹਾਲ ਹੀ ਵਿਚ ਹਲਕੇ ਨਾਲ ਸੰਬੰਧਿਤ ਕੁੱਝ ਕਿਸਾਨ ਆਗੂਆਂ ਵਲੋਂ ਅਕਾਲੀ ਦਲ ਵਾਰਿਸ ਪੰਜਾਬ ਦੇ ਵਾਸਤੇ ਤਰਸੇਮ ਸਿੰਘ ਤੱਕ ਪਹੁੰਚ ਕੀਤੀ ਗਈ ਹੈ। ਬੀਤੇ ਸਮੇਂ ’ਚ ਆਮ ਆਦਮੀ ਪਾਰਟੀ ਦੇ ਹਮਾਇਤੀ ਰਹੇ ਕਰੀਬ ਅੱਧੀ ਦਰਜਨ ਕਿਸਾਨ ਆਗੂਆਂ ਵਲੋਂ ਪਾਰਟੀ ਲਈ ਹਲਕੇ ਦੀ ਜ਼ਿੰਮੇਵਾਰੀ ਵਾਸਤੇ ਦਾਅਵਾ ਪੇਸ਼ ਕੀਤਾ ਗਿਆ ਹੈ। ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਇਨ੍ਹਾਂ ਕਿਸਾਨ ਆਗੂਆਂ ਵਲੋਂ ਸਾਂਝੇ ਤੌਰ ’ਤੇ ਕਿਸੇ ਇਕ ਆਗੂ ਨੂੰ ਜ਼ਿੰਮੇਵਾਰੀ ਦੇਣ ਦੀ ਮੰਗ ਰੱਖੀ ਗਈ ਹੈ ਜਾਂ ਫਿਰ ਕਿਸੇ ਵੀ ਯੋਗ ਆਗੂ ਜੋ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੂੰ ਫਿੱਟ ਬੈਠੇ ਉਸ ਨੂੰ ਜ਼ਿੰਮੇਵਾਰੀ ਦੇਣ ਦੀ ਮੰਗ ਰੱਖੀ ਗਈ ਹੈ। ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਲੀਡਰਸ਼ਿਪ ਵਲੋਂ ਖ਼ਾਲਸਾ ਵਹੀਰ ਸਮੇਂ ਤੋਂ ਭਾਈ ਅੰਮ੍ਰਿਤਪਾਲ ਸਿੰਘ ਨਾਲ ਜੁੜੇ ਕੁੱਝ ਆਗੂਆਂ ਤੋਂ ਇਨ੍ਹਾਂ ਕਿਸਾਨ ਆਗੂਆਂ ਬਾਰੇ ਪਤਾ ਵੀ ਕਰਾਇਆ ਗਿਆ ਹੈ। ਗੜ੍ਹਸ਼ੰਕਰ ਹਲਕੇ ਨਾਲ ਸੰਬੰਧਿਤ ਕਈ ਆਗੂ ਜਿਨ੍ਹਾਂ ’ਚ ਯੂਥ ਆਗੂ ਪ੍ਰਮੁੱਖ ਹਨ ਹੜ੍ਹ ਪੀੜਤਾਂ ਦੀ ਮਦਦ ਸਮੇਂ ਤੋਂ ਇਸ ਪਾਰਟੀ ਨਾਲ ਜੁੜੇ ਹੋਏ ਹਨ ਤੇ ਉਨ੍ਹਾਂ ਨੇ ਪਾਰਟੀ ਵਲੋਂ ਹਰ ਉਲੀਕੇ ਪ੍ਰੋਗਰਾਮ ਵਿਚ ਹਿੱਸਾ ਵੀ ਲਿਆ ਜਾਂਦਾ ਰਿਹਾ ਹੈ। ਪਰ ਹਾਲੇ ਤੱਕ ਪਾਰਟੀ ਵਲੋਂ ਗੜ੍ਹਸ਼ੰਕਰ ਹਲਕੇ ਦੀ ਕਿਸੇ ਨੂੰ ਜ਼ਿੰਮੇਵਾਰੀ ਨਹੀਂ ਸੌਂਪੀ ਗਈ। ਪਾਰਟੀ ਵਲੋਂ ਆਉਣ ਵਾਲੇ ਦਿਨਾਂ ਵਿਚ ਹਲਕਾ ਗੜ੍ਹਸ਼ੰਕਰ ਤੋਂ ਇੰਚਾਰਜ ਲਗਾਏ ਜਾਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਪਿਛਲੀ ਖ਼ਬਰ ਦਾਤਾਰਪੁਰ ਦਸਹਿਰਾ ਗਰਾਊਂਡ ਵਿਖੇ 182ਵੇਂ ਦਸਹਿਰਾ ਉਤਸਵ ਨੂੰ ਲੈ ਕੇ ਝੰਡਾ ਸਥਾਪਤ ਅਗਲੀ ਖ਼ਬਰ ਬਾਬਾ ਨੰਦ ਲਾਲ ਸਕੂਲ ਸਹੌੜਾ ਡਡਿਆਲ ਵਿਖੇ ਵੰਦੇ ਮਾਤਰਮ ਸਮੂਹਿਕ ਗਾਇਨ 25 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।