23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਵਿਧਾਇਕ ਰਾਜਾ ਗਿੱਲ ਤੇ ਚੇਅਰਮੈਨ ਰੰਮੀ ਕਾਲਕੱਟ ਨੇ ਖਿਡਾਰੀਆਂ ਨੂੰ ਖੇਡ ਕਿੱਟਾਂ ਵੰਡੀਆਂ

ਗੜ੍ਹਦੀਵਾਲਾ, 22 ਸਤੰਬਰ (ਚੱਗਰ)-ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਪੰਜਾਬ ਸਰਕਾਰ ਵਲੋਂ ਸੂਬੇ ਅੰਦਰ ਚਲਾਈ ਗਈ ‘ਨਸ਼ਾ ਛੱਡੋ ਖੇਡਾਂ ਖੇਡੋ’ ਮੁਹਿੰਮ ਤਹਿਤ ਹਲਕਾ ਉੜਮੁੜ ਟਾਂਡਾ ਦੇ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਵਲੋਂ ਸਪੋਰਟਸ ਵੈੱਲਫੇਅਰ ਬੋਰਡ ਦੇ ਹਲਕਾ ਚੇਅਰਮੈਨ ਗੁਰਸ਼ਮਿੰਦਰ ਸਿੰਘ ਰੰਮੀ ਕਾਲਕੱਟ ਦੀ ਅਗਵਾਈ ਹੇਠ ਪਿੰਡ ਮੱਲ੍ਹੇਵਾਲ ਦੇ ਖੇਡ ਸਟੇਡੀਅਮ ਵਿਚ ਵਾਲੀਬਾਲ ਦੀਆਂ 8 ਸੱਦੀਆਂ ਟੀਮਾਂ ਦੇ ਮੁਕਾਬਲੇ ਕਰਵਾਏ ਗਏ, ਜਿਸ ਦੌਰਾਨ ਮੱਲ੍ਹੇਵਾਲ ਦੀ ਟੀਮ ਨੇ ਪਹਿਲਾ ਤੇ ਰਾਣਾ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਮੱਲ੍ਹੇਵਾਲ, ਮਿਰਜ਼ਾਪੁਰ, ਸਰਹਾਲਾ, ਬਾਹਲਾ, ਰਾਣਾ, ਚਠਿਆਲੀ, ਕੇਸ਼ੋਪੁਰ ਤੇ ਖ਼ਾਲਸਾ ਕਾਲਜ ਨੂੰ ਖੇਡ ਕਿੱਟਾਂ ਭੇਟ ਕਰਨ ਦੇ ਨਾਲ-ਨਾਲ ਜੇਤੂ ਟੀਮਾਂ ਨੂੰ ਟਰਾਫ਼ੀਆਂ ਦੇ ਕੇ ਸਨਮਾਨਿਤ ਕਰਦਿਆਂ ਵਿਧਾਇਕ ਰਾਜਾ ਗਿੱਲ ਤੇ ਚੇਅਰਮੈਨ ਰੰਮੀ ਕਾਲਕੱਟ ਨੇ ਕਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੇ ਸਮਾਜਿਕ ਕੁਰੀਤੀਆਂ ਦੀ ਦਲ-ਦਲ ’ਚੋਂ ਕੱਢਣ ਲਈ ਪੰਜਾਬ ਸਰਕਾਰ ਵਲੋਂ ਪਿੰਡਾਂ ਤੇ ਸ਼ਹਿਰਾਂ ਵਿਚ ਖੇਡ ਸਟੇਡੀਅਮ ਸਥਾਪਿਤ ਕਰਕੇ ਖਿਡਾਰੀਆਂ ਨੂੰ ਵਿਸ਼ੇਸ਼ ਖੇਡ ਕਿੱਟਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।

ਅਜੀਤ ਡੈਸਕ 23-09-2026
ਗੜ੍ਹਦੀਵਾਲਾ, 22 ਸਤੰਬਰ (ਚੱਗਰ)-ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਪੰਜਾਬ ਸਰਕਾਰ ਵਲੋਂ ਸੂਬੇ ਅੰਦਰ ਚਲਾਈ ਗਈ ‘ਨਸ਼ਾ ਛੱਡੋ ਖੇਡਾਂ ਖੇਡੋ’ ਮੁਹਿੰਮ ਤਹਿਤ ਹਲਕਾ ਉੜਮੁੜ ਟਾਂਡਾ ਦੇ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਵਲੋਂ ਸਪੋਰਟਸ ਵੈੱਲਫੇਅਰ ਬੋਰਡ ਦੇ ਹਲਕਾ ਚੇਅਰਮੈਨ ਗੁਰਸ਼ਮਿੰਦਰ ਸਿੰਘ ਰੰਮੀ ਕਾਲਕੱਟ ਦੀ ਅਗਵਾਈ ਹੇਠ ਪਿੰਡ ਮੱਲ੍ਹੇਵਾਲ ਦੇ ਖੇਡ ਸਟੇਡੀਅਮ ਵਿਚ ਵਾਲੀਬਾਲ ਦੀਆਂ 8 ਸੱਦੀਆਂ ਟੀਮਾਂ ਦੇ ਮੁਕਾਬਲੇ ਕਰਵਾਏ ਗਏ, ਜਿਸ ਦੌਰਾਨ ਮੱਲ੍ਹੇਵਾਲ ਦੀ ਟੀਮ ਨੇ ਪਹਿਲਾ ਤੇ ਰਾਣਾ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਮੱਲ੍ਹੇਵਾਲ, ਮਿਰਜ਼ਾਪੁਰ, ਸਰਹਾਲਾ, ਬਾਹਲਾ, ਰਾਣਾ, ਚਠਿਆਲੀ, ਕੇਸ਼ੋਪੁਰ ਤੇ ਖ਼ਾਲਸਾ ਕਾਲਜ ਨੂੰ ਖੇਡ ਕਿੱਟਾਂ ਭੇਟ ਕਰਨ ਦੇ ਨਾਲ-ਨਾਲ ਜੇਤੂ ਟੀਮਾਂ ਨੂੰ ਟਰਾਫ਼ੀਆਂ ਦੇ ਕੇ ਸਨਮਾਨਿਤ ਕਰਦਿਆਂ ਵਿਧਾਇਕ ਰਾਜਾ ਗਿੱਲ ਤੇ ਚੇਅਰਮੈਨ ਰੰਮੀ ਕਾਲਕੱਟ ਨੇ ਕਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੇ ਸਮਾਜਿਕ ਕੁਰੀਤੀਆਂ ਦੀ ਦਲ-ਦਲ ’ਚੋਂ ਕੱਢਣ ਲਈ ਪੰਜਾਬ ਸਰਕਾਰ ਵਲੋਂ ਪਿੰਡਾਂ ਤੇ ਸ਼ਹਿਰਾਂ ਵਿਚ ਖੇਡ ਸਟੇਡੀਅਮ ਸਥਾਪਿਤ ਕਰਕੇ ਖਿਡਾਰੀਆਂ ਨੂੰ ਵਿਸ਼ੇਸ਼ ਖੇਡ ਕਿੱਟਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਸਰਪੰਚ ਮੱਲ੍ਹੇਵਾਲ ਜਗਪਾਲ ਸਿੰਘ, ਤਰਸੇਮ ਸਿੰਘ ਮੱਲ੍ਹੇਵਾਲ ਪਰਮਾ ਨੰਦ, ਸਤਵੀਰ ਸਿੰਘ ਗੋਂਦਪੁਰ, ਲਖਬੀਰ ਸਿੰਘ ਸਰਪੰਚ, ਹਰਦੀਪ ਸਿੰਘ ਸਰਹਾਲਾ, ਜਸਵਿੰਦਰ ਸਿੰਘ ਕੇਸ਼ੋਪੁਰ, ਸ਼ੁਭਮ ਸਹੋਤਾ ਗੜ੍ਹਦੀਵਾਲਾ, ਸਿੰਮਾ ਮੱਲ੍ਹੇਵਾਲ, ਕਮਲ ਮੱਲ੍ਹੇਵਾਲ, ਮੀਤ ਕਾਲਕੱਟ ਰਾਣਾ, ਜੱਸੂ ਬਾਹਲਾ, ਗੋਲਡੀ, ਮਨਦੀਪ ਸਿੰਘ ਚੌਹਕਾ, ਵਿਵੇਕ ਗੁਪਤਾ, ਰਾਜੂ ਗੁਪਤਾ, ਸਰਪੰਚ ਭੰਬੋਵਾਲ ਆਦਿ ਸਮੇਤ ਇਲਾਕੇ ਦੇ ਖੇਡ ਪ੍ਰੇਮੀ ਤੇ ਨਾਮਵਰ ਸ਼ਖ਼ਸੀਅਤਾਂ ਹਾਜ਼ਰ ਸਨ।
ਪਿਛਲੀ ਖ਼ਬਰ ਰਿਆਤ ਬਾਹਰਾ ਯੂਨੀਵਰਸਿਟੀ ’ਚ ਰਾਸ਼ਟਰੀ ਫਾਰਮੇਸੀ ਹਫ਼ਤੇ ਤੇ ਵਿਸ਼ਵ ਫਾਰਮਾਸਿਸਟ ਦਿਵਸ ਸੰਬੰਧੀ ਸਮਾਗਮ ਸ਼ੁਰੂ ਅਗਲੀ ਖ਼ਬਰ ਮੁਫ਼ਤ ਆਯੁਸ਼ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।