23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਪਿੰਡ ਧਾਰ ਦਾ ਸਾਲਾਨਾ ਛਿੰਝ ਮੇਲਾ ਕਰਵਾਇਆ

ਤਲਵਾੜਾ, 22 ਸਤੰਬਰ (ਮਹਿਤਾ)-ਬਲਾਕ ਧਾਰ ਦੇ ਪਿੰਡ ਧਾਰ ਦਾ ਸਲਾਨਾ ਛਿੰਝ ਮੇਲਾ ਕਰਵਾਇਆ। ਛਿੰਝ ਮੇਲੇ ਵਿਚ ਸੀਨੀਅਰ ਭਾਜਪਾ ਨੇਤਾ ਹਲਕਾ ਦਸੂਹਾ ਸੁਸ਼ੀਲ ਕੁਮਾਰ ਪਿੰਕੀ ਮੁੱਖ ਮਹਿਮਾਨ ਵਜੋਂ ਪਹੁੰਚੇ।

ਅਜੀਤ ਡੈਸਕ 23-09-2026
ਤਲਵਾੜਾ, 22 ਸਤੰਬਰ (ਮਹਿਤਾ)-ਬਲਾਕ ਧਾਰ ਦੇ ਪਿੰਡ ਧਾਰ ਦਾ ਸਲਾਨਾ ਛਿੰਝ ਮੇਲਾ ਕਰਵਾਇਆ। ਛਿੰਝ ਮੇਲੇ ਵਿਚ ਸੀਨੀਅਰ ਭਾਜਪਾ ਨੇਤਾ ਹਲਕਾ ਦਸੂਹਾ ਸੁਸ਼ੀਲ ਕੁਮਾਰ ਪਿੰਕੀ ਮੁੱਖ ਮਹਿਮਾਨ ਵਜੋਂ ਪਹੁੰਚੇ। ਪ੍ਰਬੰਧਕੀ ਕਮੇਟੀ ਵਲੋਂ ਸੁਸ਼ੀਲ ਪਿੰਕੀ ਦਾ ਛਿੰਝ ਮੇਲੇ ’ਚ ਪਹੁੰਚਣ ’ਤੇ ਨਿੱਘਾ ਸਵਾਗਤ ਕੀਤਾ। ਛਿੰਝ ਮੇਲੇ ਵਿਚ ਆਖ਼ਿਰਕਾਰ ਰੁਮਾਲੀ ਦੀ ਕੁਸ਼ਤੀ ਪਹਿਲਵਾਨ ਇੰਦਰਜੀਤ ਤੇ ਪਹਿਲਵਾਨ ਬਾਸੂ ਅਜਨਾਲਾ ਦਰਮਿਆਨ ਹੋਈ। ਜਿਸ ਵਿਚ ਪਹਿਲਵਾਨ ਇੰਦਰਜੀਤ ਜੇਤੂ ਰਿਹਾ। ਇਸ ਮੌਕੇ ਮੁੱਖ ਮਹਿਮਾਨ ਸੁਸ਼ੀਲ ਪਿੰਕੀ ਨੇ ਐਮ. ਪੀ. ਹਰਭਜਨ ਸਿੰਘ ਦੇ ਅਖ਼ਤਿਆਰੀ ਕੋਟੇ ’ਚੋਂ ਭੇਜੀ ਗਈ 2 ਲੱਖ ਰੁਪਏ ਦੀ ਗਰਾਂਟ ਦਾ ਸੈਕਸ਼ਨ ਪੱਤਰ ਪਿੰਡ ਦੇ ਸਰਪੰਚ ਨੂੰ ਸੌਂਪਿਆ। ਸੁਸ਼ੀਲ ਪਿੰਕੀ ਨੇ ਦੱਸਿਆ ਕਿ ਇਸ ਗਰਾਂਟ ਨਾਲ ਪਿੰਡ ਦੇ ਸ਼ਮਸ਼ਾਨਘਾਟ ਦੀ ਚਾਰਦੀਵਾਰੀ ਦਾ ਨਿਰਮਾਣ ਹੋਵੇਗਾ। ਮੁੱਖ ਮਹਿਮਾਨ ਪਿੰਕੀ ਨੇ ਜੇਤੂ ਪਹਿਲਵਾਨਾਂ ਨੂੰ ਨਕਦ ਪੁਰਸਕਾਰ ਤੇ ਸਮਰਿਤੀ ਚਿੰਨ੍ਹ ਰੁਮਾਲੀ ਵਜੋ ਭੇਟ ਕੀਤੇ। ਪ੍ਰਬੰਧਕੀ ਕਮੇਟੀ ਵਲੋਂ ਮੁੱਖ ਮਹਿਮਾਨ ਪਿੰਕੀ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਛਿੰਝ ਕਮੇਟੀ ਪ੍ਰਧਾਨ ਗੁਰਦਿਆਲ ਸਿੰਘ ਸਰਪੰਚ ਜਸਪਾਲ ਸਿੰਘ, ਅਨਿਲ ਸ਼ਰਮਾ ਸਿੰਘਪੁਰ, ਰਮਨ ਕੌਲ, ਕੁਲਦੀਪ ਚਤਰੂ, ਲੱਕੀ ਕੋਚ, ਦਰਸ਼ਨ ਲਾਲ, ਰਘੁਵੀਰ ਮਾਸਟਰ, ਵਿਨੈ, ਜਸਪਾਲ ਸਿੰਘ, ਸੋਨੂੰ, ਲੱਕੀ, ਅਸ਼ਵਨੀ ਕੁਮਾਰ, ਹਰਦੀਪ ਕੁਮਾਰ ਅੰਕੂ, ਕੇਵਲ ਸਿੰਘ, ਜਤਿੰਦਰ ਸਿੰਘ, ਦਵਿੰਦਰ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਖੇਡ ਪ੍ਰੇਮੀ ਹਾਜ਼ਰ ਸਨ।
ਪਿਛਲੀ ਖ਼ਬਰ ਸੰਤ ਅਨੂਪ ਸਿੰਘ ਤੇ ਸਿੱਖ ਵੈੱਲਫੇਅਰ ਸੁਸਾਇਟੀ ਵਲੋਂ ਮੂਨਕਾਂ, ਲਹਿਲੀ ਕਲਾਂ ਤੇ ਕਾਲਰਾ ’ਚ ਗੁਰਮਤਿ ਸਮਾਗਮ ਅਗਲੀ ਖ਼ਬਰ ਈ. ਐੱਸ. ਆਈ. ਹਸਪਤਾਲ ’ਚ ਟੀਕਾਕਰਨ ਕੈਂਪ ਦੌਰਾਨ 206 ਟੀਕਿਆਂ ਦੀ ਖ਼ੁਰਾਕਾਂ ਲਗਾਈਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।