ਮਾਡਰਨ ਗਰੁੱਪ ਆਫ਼ ਕਾਲਜਿਸ ਮੁਕੇਰੀਆਂ ਵਿਖੇ ਪ੍ਰੇਰਨਾਦਾਇਕ ਗੱਲਬਾਤ ਤੇ ਸ਼ਖ਼ਸੀਅਤ ਵਿਕਾਸ ਤਹਿਤ ਸਮਾਗਮ
ਭੰਗਾਲਾ, 21 ਸਤੰਬਰ (ਬਲਵਿੰਦਰਜੀਤ ਸਿੰਘ ਸੈਣੀ)-ਮਾਡਰਨ ਗਰੁੱਪ ਆਫ਼ ਕਾਲਜਿਸ ਮੁਕੇਰੀਆਂ ਵਿਖੇ ਕਾਲਜ ਦੀ ਸਟੂਡੈਂਟ ਕੌਂਸਲਰ ਕਮੇਟੀ ਵਲੋਂ ਇਕ ਵਿਸ਼ੇਸ਼ ਪ੍ਰੇਰਣਾਦਾਇਕ ਗੱਲਬਾਤ ਤੇ ਸ਼ਖ਼ਸੀਅਤ ਵਿਕਾਸ ਪ੍ਰੋਗਰਾਮ ਦਾ ਸਫਲਤਾਪੂਰਵਕ ਆਯੋਜਨ ਕੀਤਾ। ਕਾਲਜ ਦੇ ਸੈਮੀਨਾਰ ਹਾਲ ਵਿਚ ਕਰਵਾਏ ਗਏ ਸਮਾਗਮ ਦੌਰਾਨ ਭਾਰੀ ਗਿਣਤੀ ਵਿਚ ਵਿਦਿਆਰਥੀਆਂ ਤੇ ਸਟਾਫ਼ ਮੈਂਬਰਾਂ ਨੇ ਹਿੱਸਾ ਲਿਆ।
ਅਜੀਤ ਡੈਸਕ
22-09-2026