ਹੁਸ਼ਿਆਰਪੁਰ ’ਚ ਫੂਡ ਸੇਫ਼ਟੀ ਟੀਮਾਂ ਦੀ ਸਖ਼ਤ ਕਾਰਵਾਈ, 15 ਦੁਕਾਨਾਂ ਤੇ ਫੂਡ ਫ਼ੈਕਟਰੀਆਂ ਦੀ ਚੈਕਿੰਗ
ਹੁਸ਼ਿਆਰਪੁਰ, 21 ਸਤੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਕਮਿਸ਼ਨਰ ਫੂਡ ਐਂਡ ਡਰੱਗ ਐਡਮਨਿਸਟਰੇਸ਼ਨ ਪੰਜਾਬ ਕੰਵਲਪ੍ਰੀਤ ਕੌਰ ਬਰਾੜ, ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਅਤੇ ਸਿਵਲ ਸਰਜਨ ਡਾ. ਮਨਦੀਪ ਕਮਲ ਦੇ ਨਿਰਦੇਸ਼ਾਂ ਅਤੇ ਜ਼ਿਲ੍ਹਾ ਸਿਹਤ ਅਫ਼ਸਰ ਡਾ.
ਦ
ਦੁਕਾਨਾਂ ਤੇ ਫੂਡ ਫ਼ੈਕਟਰੀਆਂ ਦੀ ਚੈਕਿੰਗ ਦੌਰਾਨ ਡੀ. ਐਚ. ਓ. ਡਾ. ਜਤਿੰਦਰ ਭਾਟੀਆ ਤੇ ਹੋਰ।
22-09-2026
ਹੁਸ਼ਿਆਰਪੁਰ, 21 ਸਤੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਕਮਿਸ਼ਨਰ ਫੂਡ ਐਂਡ ਡਰੱਗ ਐਡਮਨਿਸਟਰੇਸ਼ਨ ਪੰਜਾਬ ਕੰਵਲਪ੍ਰੀਤ ਕੌਰ ਬਰਾੜ, ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਅਤੇ ਸਿਵਲ ਸਰਜਨ ਡਾ. ਮਨਦੀਪ ਕਮਲ ਦੇ ਨਿਰਦੇਸ਼ਾਂ ਅਤੇ ਜ਼ਿਲ੍ਹਾ ਸਿਹਤ ਅਫ਼ਸਰ ਡਾ. ਜਤਿੰਦਰ ਭਾਟੀਆ ਦੀ ਅਗਵਾਈ ਹੇਠ ਫੂਡ ਸੇਫ਼ਟੀ ਟੀਮਾਂ ਵਲੋਂ ਜ਼ਿਲ੍ਹੇ ‘ਚ ਫੂਡ ਸੇਫ਼ਟੀ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ। ਇਸੇ ਲੜੀ ਤਹਿਤ ਦੋ ਦਿਨਾਂ ਦੌਰਾਨ ਫੂਡ ਸੇਫ਼ਟੀ ਟੀਮਾਂ ਵਲੋਂ ਹੁਸ਼ਿਆਰਪੁਰ ਲੋਕਲ, ਕੋਟਫਤੂਹੀ, ਟਾਂਡਾ, ਦਸੂਹਾ ਤੇ ਮੁਕੇਰੀਆਂ ਸਮੇਤ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ ਵਿਚ ਸਵੀਟ ਸ਼ਾਪਾਂ, ਬੇਕਰੀ ਸ਼ਾਪਾਂ ਅਤੇ ਫੂਡ ਫ਼ੈਕਟਰੀਆਂ ਦੀ ਵਿਸ਼ੇਸ਼ ਚੈਕਿੰਗ ਕੀਤੀ ਗਈ। ਇਸ ਦੌਰਾਨ ਕੁੱਲ 15 ਫੂਡ ਬਿਜ਼ਨਸ ਯੂਨਿਟਾਂ ਦੀ ਜਾਂਚ ਕੀਤੀ ਗਈ। ਇਸ ਦੌਰਾਨ ਡੀ. ਐਚ. ਓ. ਡਾ. ਜਤਿੰਦਰ ਭਾਟੀਆ ਦੀ ਹਾਜ਼ਰੀ ਵਿਚ ਐਫ. ਐਸ. ਓ. ਵਿਵੇਕ ਵਲੋਂ ਹੁਸ਼ਿਆਰਪੁਰ ਲੋਕਲ ਖੇਤਰ ਵਿਚ 5 ਫੂਡ ਬਿਜ਼ਨਸ ਯੂਨਿਟਾਂ ਦੀ ਜਾਂਚ, ਐਫ. ਐਸ. ਓ. ਇਸ਼ਾਨ ਬਾਂਸਲ ਵਲੋਂ ਕੋਟਫ਼ਤੂਹੀ ਖੇਤਰ ਵਿਚ 5 ਫੂਡ ਬਿਜ਼ਨਸ ਯੂਨਿਟਾਂ ਦੀ ਜਾਂਚ ਅਤੇ ਡੀ. ਐਚ. ਓ. ਡਾ. ਜਤਿੰਦਰ ਭਾਟੀਆ ਅਤੇ ਐਫ. ਐਸ. ਓ. ਮੁਨੀਸ਼ ਸੋਢੀ ਵਲੋਂ ਟਾਂਡਾ, ਦਸੂਹਾ ਅਤੇ ਮੁਕੇਰੀਆਂ ਖੇਤਰਾਂ ’ਚ 5 ਫੂਡ ਬਿਜ਼ਨਸ ਯੂਨਿਟਾਂ ਜਾਂਚ ਕੀਤੀਆਂ ਗਈਆਂ। ਇਸ ਤਰ੍ਹਾਂ ਕੁੱਲ 15 ਫੂਡ ਸੇਫ਼ਟੀ ਇੰਸਪੈਕਸ਼ਨ ਕੀਤੀਆਂ ਗਈਆਂ। ਜ਼ਿਲ੍ਹਾ ਸਿਹਤ ਅਫ਼ਸਰ ਡਾ. ਜਤਿੰਦਰ ਭਾਟੀਆ ਨੇ ਦੱਸਿਆ ਕਿ ਚੈਕਿੰਗ ਦੌਰਾਨ ਫੂਡ ਸੇਫ਼ਟੀ ਨਿਯਮਾਂ ਦੀ ਪਾਲਣਾ ਵਿਚ ਕਮੀਆਂ ਪਾਏ ਜਾਣ ‘ਤੇ 4 ਫੂਡ ਬਿਜ਼ਨੈੱਸ ਆਪ੍ਰੇਟਰਾਂ ਨੂੰ ਇੰਪਰੂਵਮੈਂਟ ਨੋਟਿਸ ਜਾਰੀ ਕੀਤੇ ਗਏ। ਸੰਬੰਧਿਤ ਫੂਡ ਬਿਜ਼ਨਸ ਆਪ੍ਰੇਟਰਾਂ ਨੂੰ ਕਮੀਆਂ ਦੂਰ ਕਰਨ ਲਈ ਕਿਹਾ ਗਿਆ ਹੈ ਅਤੇ ਸਖ਼ਤ ਹਦਾਇਤ ਕੀਤੀ ਗਈ ਹੈ ਕਿ ਸਮੇਂ ਅੰਦਰ ਸਾਰੀਆਂ ਕਮੀਆਂ ਦੂਰ ਕਰਕੇ ਫੂਡ ਸੇਫ਼ਟੀ ਨਿਯਮਾਂ ਦੀ ਪੂਰੀ ਪਾਲਣਾ ਯਕੀਨੀ ਬਣਾਈ ਜਾਵੇ। ਹੁਸ਼ਿਆਰਪੁਰ ਦੀ ਇਕ ਫੂਡ ਫ਼ੈਕਟਰੀ ਦੀ ਚੈਕਿੰਗ ਦੌਰਾਨ ਕੇਕ ਨੂੰ ਅਖ਼ਬਾਰਾਂ ਵਿਚ ਲਪੇਟ ਕੇ ਰੱਖਿਆ ਜਾ ਰਿਹਾ ਸੀ। ਚੈਕਿੰਗ ਦੌਰਾਨ ਦੇਖਿਆ ਗਿਆ ਕਿ ਅਖ਼ਬਾਰ ਦੀ ਪ੍ਰਿੰਟਿੰਗ ਦੀ ਸਿਆਹੀ ਕੇਕ ਦੇ ਸੰਪਰਕ ਵਿਚ ਆ ਰਹੀ ਸੀ। ਫੂਡ ਸੇਫ਼ਟੀ ਟੀਮ ਵਲੋਂ ਇਸ ਪ੍ਰਥਾ ਨੂੰ ਤੁਰੰਤ ਬੰਦ ਕਰਵਾਇਆ ਅਤੇ ਸੰਬੰਧਿਤ ਕੇਕ ਨੂੰ ਨਸ਼ਟ ਕਰਵਾਇਆ ਗਿਆ। ਇਸੇ ਤਰ੍ਹਾਂ ਚੈਕਿੰਗ ਦੌਰਾਨ ਦਸੂਹਾ ਵਿਖੇ ਲਗਪਗ 10 ਕਿੱਲੋ ਖ਼ਰਾਬ ਮਿਠਾਈਆਂ ਵੀ ਮੌਕੇ ‘ਤੇ ਨਸ਼ਟ ਕਰਵਾਈਆਂ ਗਈਆਂ। ਫੂਡ ਸੇਫ਼ਟੀ ਟੀਮ ਵਲੋਂ ਸਬੰਧਿਤ ਫੂਡ ਬਿਜ਼ਨਸ ਆਪ੍ਰੇਟਰਾਂ ਨੂੰ ਸਖ਼ਤ ਹਦਾਇਤ ਕੀਤੀ ਗਈ ਕਿ ਖਾਣ-ਪੀਣ ਵਾਲੀਆਂ ਵਸਤੂਆਂ ਦੀ ਤਿਆਰੀ, ਪੈਕਿੰਗ, ਸਟੋਰੇਜ ਅਤੇ ਵਿਕਰੀ ਦੌਰਾਨ ਸਫ਼ਾਈ ਅਤੇ ਫੂਡ ਸੇਫ਼ਟੀ ਦੇ ਨਿਯਮਾਂ ਦੀ ਪੂਰੀ ਪਾਲਣਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਖਪਤਕਾਰਾਂ ਦੀ ਸਿਹਤ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ।