22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਬਜ਼ੁਰਗ ਅੰਨ੍ਹੇ ਕਤਲਕਾਂਡ ’ਚ ਇਕ ਦੋਸ਼ੀ ਗ੍ਰਿਫ਼ਤਾਰ, ਬਾਕੀਆਂ ਦੀ ਭਾਲ ਜਾਰੀ

ਟਾਂਡਾ ਉੜਮੁੜ, 21 ਸਤੰਬਰ (ਦੀਪਕ ਬਹਿਲ)-ਟਾਂਡਾ ਪੁਲਿਸ ਨੇ ਟਾਂਡਾ ਸ਼ਹਿਰ ਦੇ ਲਹੌਰੀਆ ਮੁਹੱਲੇ ਵਿਚ ਹੋਏ ਇਕ ਬਜ਼ੁਰਗ ਦੁਕਾਨਦਾਰ ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਉਂਦੇ ਹੋਏ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਵਿਚ ਵੱਡੀ ਸਫਲਤਾ ਹਾਸਿਲ ਕੀਤੀ ਹੈ। ਮੁਲਜ਼ਮ ਦੀ ਪਛਾਣ ਸਾਹਿਬ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਰੁਪੋਵਾਲੀ ਖ਼ੁਰਦ ਥਾਣਾ ਕੱਥੂਨੰਗਲ ਜ਼ਿਲ੍ਹਾ ਅੰਮ੍ਰਿਤਸਰ ਵਜੋਂ ਹੋਈ ਹੈ।

ਅਜੀਤ ਡੈਸਕ 22-09-2026
ਟਾਂਡਾ ਉੜਮੁੜ, 21 ਸਤੰਬਰ (ਦੀਪਕ ਬਹਿਲ)-ਟਾਂਡਾ ਪੁਲਿਸ ਨੇ ਟਾਂਡਾ ਸ਼ਹਿਰ ਦੇ ਲਹੌਰੀਆ ਮੁਹੱਲੇ ਵਿਚ ਹੋਏ ਇਕ ਬਜ਼ੁਰਗ ਦੁਕਾਨਦਾਰ ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਉਂਦੇ ਹੋਏ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਵਿਚ ਵੱਡੀ ਸਫਲਤਾ ਹਾਸਿਲ ਕੀਤੀ ਹੈ। ਮੁਲਜ਼ਮ ਦੀ ਪਛਾਣ ਸਾਹਿਬ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਰੁਪੋਵਾਲੀ ਖ਼ੁਰਦ ਥਾਣਾ ਕੱਥੂਨੰਗਲ ਜ਼ਿਲ੍ਹਾ ਅੰਮ੍ਰਿਤਸਰ ਵਜੋਂ ਹੋਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡੀ. ਐਸ. ਪੀ. ਟਾਂਡਾ ਦਵਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਲਹੌਰੀਆ ਮਹੱਲਾ ਟਾਂਡਾ ਵਿਖੇ ਗੁਲਜ਼ਾਰ ਸਿੰਘ ਪੁੱਤਰ ਪ੍ਰਲਾਦ ਸਿੰਘ ਦਾ ਅਣਪਛਾਤੇ ਵਿਅਕਤੀਆਂ ਵਲੋਂ ਕਤਲ ਕਰ ਦਿੱਤਾ ਗਿਆ ਸੀ, ਜਿਸ ’ਤੇ ਗੁਲਜ਼ਾਰ ਸਿੰਘ ਦੀ ਪਤਨੀ ਹਰਜੀਤ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਮਾਮਲਾ ਦਰਜ ਕੀਤਾ ਸੀ, ਜਿਸ ਤੋਂ ਬਾਅਦ ਜ਼ਿਲ੍ਹਾ ਪੁਲਿਸ ਮੁਖੀ ਹੁਸ਼ਿਆਰਪੁਰ ਸੰਦੀਪ ਕੁਮਾਰ ਮਲਿਕ ਦੀ ਸਰਪ੍ਰਸਤੀ ਹੇਠ ਵੱਖ-ਵੱਖ ਟੀਮਾਂ ਦਾ ਗਠਨ ਕੀਤਾ। ਇਨ੍ਹਾਂ ਟੀਮਾਂ ਵਲੋਂ ਐਸ. ਪੀ. ਡੀ. ਹੁਸ਼ਿਆਰਪੁਰ ਨਵਨੀਤ ਸਿੰਘ ਮਾਹਲਤੇ ਡੀ. ਐਸ. ਪੀ. ਟਾਂਡਾ ਦਵਿੰਦਰ ਸਿੰਘ ਬਾਜਵਾ ਦੀ ਅਗਵਾਈ ’ਚ ਐਸ. ਐਚ. ਓ. ਟਾਂਡਾ ਇੰਸਪੈਕਟਰ ਅਮਰਜੀਤ ਕੌਰ ਵਲੋਂ ਪੁਲਿਸ ਟੀਮਾਂ ਸਮੇਤ ਜਾਂਚ ਪੜਤਾਲ ਦੌਰਾਨ ਮੁਲਜ਼ਮ ਜਤਿੰਦਰ ਸਿੰਘ ਉਰਫ਼ ਲਾਡਾ ਪੁੱਤਰ ਸੁਖਵਿੰਦਰ ਸਿੰਘ, ਭੀਚਾ ਪੁੱਤਰ ਪੁੰਨੂ ਵਾਸੀਆਨ ਕੱਥੂਨੰਗਲ ਤੇ ਸਾਹਿਬ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਰੁਪੋਵਾਲੀ ਖ਼ੁਰਦ ਥਾਣਾ ਕੱਥੂਨੰਗਲ ਜ਼ਿਲ੍ਹਾ ਅੰਮ੍ਰਿਤਸਰ ਨੂੰ ਨਾਮਜ਼ਦ ਕੀਤਾ ਗਿਆ। ਇਸ ਦੌਰਾਨ ਟਾਂਡਾ ਪੁਲਿਸ ਵਲੋਂ ਦੋਸ਼ੀਆਨ ਨੂੰ ਕਾਬੂ ਕਰਨ ਲਈ ਵੱਖ-ਵੱਖ ਜਗਾ ਛਾਪੇਮਾਰੀ ਕੀਤੀ ਗਈ ਤੇ ਮੁਲਜ਼ਮ ਸਾਹਿਬ ਸਿੰਘ ਨੂੰ ਮਿਤੀ 21 ਸਤੰਬਰ 2026 ਨੂੰ ਗ੍ਰਿਫ਼ਤਾਰ ਕੀਤਾ ਅਤੇ ਉਸ ਕੋਲੋਂ ਵਾਰਦਾਤ ਵਿਚ ਵਰਤਿਆ ਮੋਟਰਸਾਈਕਲ ਮਾਰਕਾ ਸਪਲੈਡਰ ਵੀ ਬਰਾਮਦ ਕਰ ਲਿਆ । ਵਾਰਦਾਤ ਵਿਚ ਲੋੜੀਂਦਾ ਇੱਕ ਦੋਸ਼ੀ ਜਤਿੰਦਰ ਸਿੰਘ ਉਰਫ਼ ਲਾਡਾ ਪੁੱਤਰ ਸੁਖਵਿੰਦਰ ਸਿੰਘ ਵਾਸੀ ਕੱਥੂ ਨੰਗਲ ਥਾਣਾ ਕੱਥੂਨੰਗਲ ਜ਼ਿਲ੍ਹਾ ਅੰਮ੍ਰਿਤਸਰ ਜੋ ਕਿ ਐਕਸੀਡੈਂਟ ਹੋਣ ਕਾਰਨ ਸ੍ਰੀ ਗੁਰ ਰਾਮਦਾਸ ਹਸਪਤਾਲ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਸੀਰੀਅਸ ਹਾਲਤ ਵਿਚ ਜ਼ੇਰੇ ਇਲਾਜ ਹੈ ਮੁਕੱਦਮਾ ਹਜਾ ਦੀ ਤਫ਼ਤੀਸ਼ ਜਾਰੀ ਹੈ ਪੁੱਛਗਿੱਛ ਦੌਰਾਨ ਹੋਰ ਵੀ ਜੇਕਰ ਕੋਈ ਵਿਅਕਤੀ ਦੀ ਸ਼ਮੂਲੀਅਤ ਪਾਈ ਗਈ ਤਾਂ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।
ਪਿਛਲੀ ਖ਼ਬਰ ਪੰਚਾਇਤ ਸਕੱਤਰ 5 ਮਹੀਨਿਆਂ ਤੋਂ ਤਨਖ਼ਾਹ ਤੋਂ ਵਾਂਝੇ, ਬੀ. ਡੀ. ਪੀ. ਓ. ਦਫ਼ਤਰ ਸਾਹਮਣੇ ਧਰਨਾ ਦੇ ਕੇ ਰੋਸ ਪ੍ਰਗਟਾਇਆ ਅਗਲੀ ਖ਼ਬਰ ਟਿੱਪਰ ਮਾਰ ਕੇ ਖੜ੍ਹੀ ਕਾਰ ਨੁਕਸਾਨੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।