20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਅੰਤਰ ਜ਼ਿਲ੍ਹਾ ਟੂਰਨਾਮੈਂਟ ਨੂੰ ਲੈ ਕੇ ਹੋਈ ਵਿਸ਼ੇਸ਼ ਮੀਟਿੰਗ

ਨਵਾਂਸ਼ਹਿਰ, 19 ਸਤੰਬਰ (ਦੀਦਾਰ ਸਿੰਘ ਸ਼ੇਤਰਾ)-ਸੂਬੇ ਦੇ ਖੇਡ ਵਿਭਾਗ ਤੇ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ 29 ਸਤੰਬਰ ਤੋਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਹੋਣਗੀਆਂ। ਇਸ ਸੰਬੰਧੀ ਇਕ ਜ਼ਰੂਰੀ ਮੀਟਿੰਗ ਉਪ ਜ਼ਿਲ੍ਹਾ ਸਿੱਖਿਆ ਅਫਸਰ ਲਖਬੀਰ ਸਿੰਘ ਨੇ ਜੇ.

ਡਿਪਟੀ ਡੀ. ਈ. ਓ. ਲਖਵੀਰ ਸਿੰਘ 20-09-2026
ਨਵਾਂਸ਼ਹਿਰ, 19 ਸਤੰਬਰ (ਦੀਦਾਰ ਸਿੰਘ ਸ਼ੇਤਰਾ)-ਸੂਬੇ ਦੇ ਖੇਡ ਵਿਭਾਗ ਤੇ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ 29 ਸਤੰਬਰ ਤੋਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਹੋਣਗੀਆਂ। ਇਸ ਸੰਬੰਧੀ ਇਕ ਜ਼ਰੂਰੀ ਮੀਟਿੰਗ ਉਪ ਜ਼ਿਲ੍ਹਾ ਸਿੱਖਿਆ ਅਫਸਰ ਲਖਬੀਰ ਸਿੰਘ ਨੇ ਜੇ. ਐਸ. ਐਫ. ਐਚ. ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ਵਿਖੇ, ਤਾਲਮੇਲ ਕਮੇਟੀ ਨਾਲ ਮਿਲ ਕੇ ਕੀਤੀ। ਉਪ ਜ਼ਿਲ੍ਹਾ ਸਿੱਖਿਆ ਅਫਸਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 22 ਤੋਂ 26 ਸਤੰਬਰ ਤੱਕ 19 ਸਾਲਾ ਲੜਕੀਆਂ ਕਬੱਡੀ ਨੈਸ਼ਨਲ ਸਟਾਈਲ ਦੇ ਅੰਤਰ ਜ਼ਿਲ੍ਹਾ ਸਕੂਲ ਮੁਕਾਬਲੇ ਜੋ ਕਿ ਭੰਗਲ ਕਲਾਂ ਸਟੇਡੀਅਮ ਵਿਖੇ ਅਤੇ 27 ਸਤੰਬਰ ਤੋਂ 1 ਅਕਤੂਬਰ ਤੱਕ 14 ਸਾਲਾ ਉਮਰ ਵਰਗ ਲੜਕਿਆਂ ਦੇ ਫੁੱਟਬਾਲ ਦੇ ਮੁਕਾਬਲੇ ਜੇ. ਐਸ. ਐਫ. ਐਚ. ਖਾਲਸਾ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ਦੇ ਖੇਡ ਮੈਦਾਨਾਂ ਵਿਚ ਹੋਣਗੇ। ਸਿੱਖਿਆ ਅਧਿਕਾਰੀ ਵਲੋਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਤਕਨੀਕੀ ਸਹਿਯੋਗ ਟੀਮ, ਖਰੀਦ ਕਮੇਟੀ, ਖਿਡਾਰੀਆਂ ਦੀ ਰਜਿਸਟ੍ਰੇਸ਼ਨ ਲਈ ਕਮੇਟੀ, ਸਜਾਵਟੀ ਕਮੇਟੀ, ਜਿਊਰੀ ਆਫ ਅਪੀਲ, ਰਿਕਾਰਡ ਕਮੇਟੀ, ਕੂਪਨ ਤੇ ਮੈਸ ਕਮੇਟੀ, ਖਿਡਾਰੀਆਂ ਨੂੰ ਆਉਣ ਜਾਣ ਦੀ ਸੁਵਿਧਾ ਅਤੇ ਟੀਮਾਂ ਦੀ ਫਾਰਗੀ ਲਈ ਕਮੇਟੀ, ਰਿਹਾਇਸ਼ ਦਾ ਪ੍ਰਬੰਧ ਜਿਸ ਵਿਚ ਕਮਰੇ, ਗੱਦੇ ਤੇ ਟੈਂਟ ਆਦਿ ਦੀ ਸੁਵਿਧਾ, ਅਨੁਸ਼ਾਸਨੀ ਕਮੇਟੀ, ਸਾਊਂਡ ਸਿਸਟਮ ਤੇ ਦਾ ਪ੍ਰਬੰਧ ਕਰਨ ਲਈ ਕਮੇਟੀ, ਸਜਾਵਟ ਅਤੇ ਇਨਾਮ ਵੰਡ ਸਮਾਗਮ ਕਮੇਟੀ, ਸਵਾਗਤੀ ਕਮੇਟੀ ਅਤੇ ਖਿਡਾਰੀਆਂ ਦੀ ਰਿਹਾਇਸ਼ ਤੇ ਮੀਡੀਆ ਕਮੇਟੀ ਦਾ ਗਠਨ ਕਰਕੇ ਵੱਖ-ਵੱਖ ਅਧਿਆਪਕਾਂ ਨੂੰ ਜਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਉਨ੍ਹਾਂ ਆਪਣੀ ਸਮੁੱਚੀ ਟੀਮ ਨੂੰ ਅੰਤਰ ਜ਼ਿਲ੍ਹਾ ਸਕੂਲ ਟੂਰਨਾਮੈਂਟ ਸੁਚਾਰੂ ਢੰਗ ਨਾਲ ਕਰਵਾਉਣ ਦੀ ਅਪੀਲ ਕੀਤੀ । ਇਸ ਮੌਕੇ ਗਠਿਤ ਕੀਤੀਆਂ ਟੀਮਾਂ ਦੇ ਇੰਚਾਰਜ, ਮੈਂਬਰ ਤੇ ਵੱਖ-ਵੱਖ ਸਕੂਲਾਂ ਦੇ ਸਕੂਲ ਮੁਖੀ ਤੇ ਅਧਿਆਪਕ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਕਾਂਗਰਸ ਪਾਰਟੀ ’ਚ ਮਿਹਨਤੀ ਵਰਕਰਾਂ ਨੂੰ ਸਦਾ ਸਨਮਾਨ ਮਿਲਦਾ-ਚੌ. ਮੀਨਾ ਸੂੰਢ ਅਗਲੀ ਖ਼ਬਰ ਕਾਂਗਰਸ ਆਗੂ ਡਾ. ਬਖਸ਼ੀਸ਼ ਸਿੰਘ ਹਲਕਾ ਚੱਬੇਵਾਲ ਦੇ ਆਬਜ਼ਰਬਰ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।