19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਬੀ. ਐਨ. ਡੀ. ਸਕੂਲ ਵਿਖੇ ਨਸ਼ਿਆਂ ਦੀ ਸਮੱਸਿਆ ਵਿਸ਼ੇ ’ਤੇ ਸੈਮੀਨਾਰ ਤੇ ਰੈਲੀ ਕੱਢੀ

ਅੱਡਾ ਸਰਾਂ, 18 ਸਤੰਬਰ (ਹਰਜਿੰਦਰ ਸਿੰਘ ਮਸੀਤੀ)-ਬੀ. ਐਨ.

ਅਜੀਤ ਡੈਸਕ 19-09-2026
ਅੱਡਾ ਸਰਾਂ, 18 ਸਤੰਬਰ (ਹਰਜਿੰਦਰ ਸਿੰਘ ਮਸੀਤੀ)-ਬੀ. ਐਨ. ਡੀ. ਸਕੂਲ ਕੰਧਾਲਾ ਜੱਟਾਂ ਵਿਖੇ ਸਮਾਜ ਵਿਚ ਨਸ਼ਿਆਂ ਦੀ ਸਮੱਸਿਆ ਦੇ ਵਿਸ਼ੇ ‘ਤੇ ਸੈਮੀਨਾਰ ਤੇ ਰੈਲੀ ਦਾ ਆਯੋਜਨ ਕੀਤਾ। ਇਹ ਸੈਮੀਨਾਰ ਵਿਚ ਜੈ ਕਿਸ਼ਨ ਮਹਿਤਾ ਵਲੋਂ ਵਿਦਿਆਰਥੀਆਂ ਦੇ ਅਧਿਆਪਕਾਂ ਨੂੰ ਸੰਬੋਧਨ ਵਿਚ ਕਿਹਾ ਗਿਆ ਕਿ ਨਸ਼ਿਆਂ ਦੀ ਸਮੱਸਿਆ ਜਿੱਥੇ ਸਮਾਜ ਲਈ ਇਕ ਚੁਣੌਤੀ ਹੈ ਉਥੇ ਇਹ ਮਨੁੱਖ ਦੀ ਸਿਹਤ ਪੜ੍ਹਾਈ ਪਰਿਵਾਰ ਅਤੇ ਭਵਿੱਖ ਤੇ ਮਾੜਾ ਪ੍ਰਭਾਵ ਪਾ ਸਕਦੀ ਹੈ। ਖ਼ਾਸ ਕਰਕੇ ਨੌਜਵਾਨਾਂ ਨੂੰ ਇਸ ਸਮੱਸਿਆ ਤੋਂ ਬਚਾਉਣ ਲਈ ਜਾਗਰੂਕਤਾ ਬਹੁਤ ਜ਼ਰੂਰੀ ਹੈ। ਇੰਜ. ਅਨਿਲ ਮਹਿਤਾ ਨੇ ਕਿਹਾ ਕਿ ਸਾਨੂੰ ਨੌਜਵਾਨਾਂ ਨੂੰ ਖੇਡਾਂ ਪੜ੍ਹਾਈ ਤੇ ਇਹਦੇ ਰਚਨਾਤਮਿਕ ਗਤੀਵਿਧੀਆਂ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ, ਜਿਹੜੇ ਲੋਕ ਨਸ਼ਿਆਂ ਦੀ ਸਮੱਸਿਆ ਨਾਲ ਜੂਝ ਰਹੇ ਹਨ, ਉਨ੍ਹਾਂ ਨੂੰ ਮਦਦ ਤੇ ਸਹੀ ਇਲਾਜ ਮਿਲਣਾ ਚਾਹੀਦਾ ਹੈ। ਸੈਮੀਨਾਰ ਉਪਰੰਤ ਬੱਚਿਆਂ ਦੇ ਅਧਿਆਪਕਾਂ ਨੇ ਮਿਲ ਕੇ ਜਾਗਰੂਕਤਾ ਰੈਲੀ ਵੀ ਕੱਢੀ। ਇਸ ਮੌਕੇ ਸਮਾਜ ਨੂੰ ਸਿਹਤਮੰਦ ਅਤੇ ਨਸ਼ਾਮੁਕਤ ਬਣਾਉਣ ਲਈ ਆਪਣਾ ਆਪਣਾ ਯੋਗਦਾਨ ਪਾਉਣ ਦਾ ਸੰਕਲਪ ਲਿਆ। ਇਸ ਮੌਕੇ ਮਿਸਟਰ ਅਮਿਤ ਕੁਮਾਰ, ਗੁਰਪ੍ਰੀਤ ਸਿੰਘ, ਰਾਕੇਸ਼ ਕੁਮਾਰ, ਗੁਰਮੇਲ ਸਿੰਘ, ਜਤਿੰਦਰ ਸਿੰਘ, ਮੈਡਮ ਰੁਕਸਾਨਾ, ਸਵਾਤੀ, ਵੰਦਨਾ, ਮਨਜਿੰਦਰ ਕੌਰ, ਗੁਰਬਖ਼ਸ਼ ਕੌਰ, ਅਮਨਜੀਤ, ਮਨਦੀਪ ਕੌਰ, ਰਾਜਵਿੰਦਰ ਕੌਰ, ਮੁਸਕਾਨ, ਪਰਮਜੀਤ ਕੌਰ, ਕੋਮਲ, ਜਾਨਵੀਰ ਕੌਰ, ਰਾਜਵੀਰ ਕੌਰ, ਮੈਡਮ ਸਰਬਜੀਤ ਕੌਰ, ਸੁਨੀਤਾ, ਤਰਸੇਮ ਕੌਰ, ਸੰਦੀਪ ਕੌਰ, ਮਨਪ੍ਰੀਤ ਕੌਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਜੈਮਸ ਕੈਂਬਰਿਜ ਇੰਟਰਨੈਸ਼ਨਲ ਸਕੂਲ ’ਚ ਐਨ. ਸੀ. ਸੀ. ਸਕਾਲਰਸ਼ਿਪ ਲਈ ਵੈਸਟ ਕੈਡਿਟ ਮੁਕਾਬਲੇ ਅਗਲੀ ਖ਼ਬਰ ਸੰਤ ਸੇਵਾ ਸਿੰਘ ਰਾਮਪੁਰ ਖੇੜਾ ਵਿਦੇਸ਼ ਦੌਰੇ ਤੋਂ ਪਰਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।