18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਸਿਲਵਰ ਓਕ ਸਕੂਲ ’ਚ ਸਫਲਤਾਪੂਰਵਕ ਆਯੋਜਿਤ ਕੀਤੀ ਸੀ. ਬੀ. ਐਸ. ਈ. ਵਰਕਸ਼ਾਪ

ਟਾਂਡਾ ਉੜਮੁੜ, 17 ਸਤੰਬਰ (ਭਗਵਾਨ ਸਿੰਘ ਸੈਣੀ)-ਸਿਲਵਰ ਓਕ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਸ਼ਾਹਬਾਜ਼ਪੁਰ ਵਿਖੇ ਸਫਲਤਾ ਪੂਰਵਕ ਸੀ. ਬੀ.

ਅਜੀਤ ਡੈਸਕ 18-09-2026
ਟਾਂਡਾ ਉੜਮੁੜ, 17 ਸਤੰਬਰ (ਭਗਵਾਨ ਸਿੰਘ ਸੈਣੀ)-ਸਿਲਵਰ ਓਕ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਸ਼ਾਹਬਾਜ਼ਪੁਰ ਵਿਖੇ ਸਫਲਤਾ ਪੂਰਵਕ ਸੀ. ਬੀ. ਐਸ. ਈ. ਵਰਕਸ਼ਾਪ ਲਗਾਈ ਗਈ। ਸੰਸਥਾ ਦੇ ਚੇਅਰਮੈਨ ਤਰਲੋਚਨ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਪ੍ਰਿੰਸੀਪਲ ਮੁਨੀਸ਼ਾ ਸੰਗਰ ਦੀ ਅਗਵਾਈ ਵਿਚ ਆਯੋਜਿਤ ਕੀਤੀ ਵਰਕਸ਼ਾਪ ਦਾ ਮੁੱਖ ਵਿਸ਼ਾ ਨੈਤਿਕ ਤੇ ਮਾਨਵੀ ਸਿੱਖਿਆ ਨਾਲ ਸੰਬੰਧਿਤ ਸੀ। ਸੰਸਥਾ ਦੇ ਪ੍ਰਿੰਸੀਪਲ ਮੁਨੀਸ਼ਾ ਸੰਗਰ ਨੇ ਇਸ ਵਰਕਸ਼ਾਪ ਬਾਰੇ ਕਿਹਾ ਕਿ ਸੀ. ਬੀ. ਐਸ. ਈ. ਵਲੋਂ ਖ਼ਾਸ ਤੌਰ ਤੇ ਇਹ ਵਰਕਸ਼ਾਪ ਸਕੂਲ ਦੇ ਸਟਾਫ਼ ਲਈ ਲਗਾਈ ਗਈ ਸੀ। ਉਨ੍ਹਾਂ ਦੱਸਿਆ ਕਿ ਡਾ. ਸ਼ਿਵਾਨੀ ਸਿੰਘ, ਪ੍ਰਿੰਸੀਪਲ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਗੁਰਦਾਸਪੁਰ ਤੇ ਸਤਪਾਲ ਪ੍ਰਿੰਸੀਪਲ ਆਈ. ਟੀ. ਨੈਕਸਟ ਜਨਰੇਸ਼ਨ ਸਕੂਲ ਪਿੰਡ ਸ਼ਰੀਫ ਚੱਕ, ਪਠਾਨਕੋਟ ਨੇ ਸੀ. ਬੀ. ਐਸ. ਈ. ਵਲੋਂ ਬਤੌਰ ਰਿਸੋਰਸ ਪਰਸਨ ਨੇ ਇਸ ਵਰਕਸ਼ਾਪ ਦੇ ਵਿਚ ਆਪਣੀ ਹਾਜ਼ਰੀ ਭਰੀ ਅਤੇ ਇਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਤਜਰਬੇ ਸਕੂਲ ਦੇ ਸਮੂਹ ਸਟਾਫ਼ ਦੇ ਨਾਲ ਸਾਂਝੇ ਕੀਤੇ ਅਤੇ ਟਰੈਕਿੰਗ ਦੇ ਸੰਬੰਧਿਤ ਵਿਸ਼ੇ ’ਤੇ ਸਮੂਹ ਅਧਿਆਪਕਾਂ ਦੇ ਵਿਚਾਰ ਵੀ ਸੁਣੇ। ਵਰਕਸ਼ਾਪ ਦੇ ਦੌਰਾਨ ਅਧਿਆਪਕਾਂ ਵਲੋਂ ਵੱਖ-ਵੱਖ ਤਰੀਕੇ ਦੀਆਂ ਗਤੀਵਿਧੀਆਂ, ਰੋਲ-ਪਲੇ ਅਤੇ ਵਿਚਾਰ ਪੇਸ਼ ਕੀਤੇ ਗਏ। ਅਧਿਆਪਕਾਂ ਨੇ ਵੀ ਇਸ ਵਰਕਸ਼ਾਪ ਦਾ ਪੂਰਾ ਆਨੰਦ ਮਾਣਿਆ। ਪ੍ਰਿੰਸੀਪਲ ਸੰਗਰ ਨੇ ਦੱਸਿਆ ਕਿ ਅਜੋਕੇ ਸਮੇਂ ’ਚ ਬੱਚਿਆਂ ਦੇ ਅੰਦਰੋਂ ਨੈਤਿਕ ਸਿੱਖਿਆ ਦੀ ਘਾਟ ਹੁੰਦੀ ਜਾ ਰਹੀ ਹੈ ਕਿਉਂਕਿ ਤੇਜ਼ੀ ਨਾਲ ਬਦਲ ਰਹੇ ਇਸ ਯੁੱਗ ’ਚ ਮਾਪਿਆ ਕੋਲ ਸਮੇਂ ਦੀ ਘਾਟ ਹੋਣ ਕਾਰਨ ਬੱਚਿਆਂ ਦੇ ਨਾਲ ਬਹੁਤਾ ਜ਼ਿਆਦਾ ਰਾਬਤਾ ਕਾਇਮ ਨਹੀਂ ਹੋ ਪਾਉਂਦਾ, ਜਿਸ ਕਾਰਨ ਬੱਚੇ ਆਪਣੇ ਆਪ ਨੂੰ ਵਿਅਸਤ ਕਰਨ ਦੇ ਲਈ ਹੋਰ ਕਈ ਸਰੋਤ ਲੱਭ ਲੈਂਦੇ ਹਨ ਜਿਵੇਂ ਕਿ ਮੋਬਾਈਲ ਅਤੇ ਸੋਸ਼ਲ ਮੀਡੀਆ ਜੋ ਕਿ ਉਨ੍ਹਾਂ ਲਈ ਕਾਫ਼ੀ ਜ਼ਿਆਦਾ ਨੁਕਸਾਨ ਦੇ ਸਾਬਤ ਹੋ ਰਿਹਾ ਹੈ। ਇਸ ਮੌਕੇ ਮੈਨੇਜਰ ਗਜਿੰਦਰ ਪਾਲ ਸਿੰਘ, ਤਰਨ ਸੈਣੀ, ਰਿਸੋਰਸ ਕੋਡੀਨੇਟ ਬਿਕਰਮਜੀਤ ਸਿੰਘ, ਗੁਰਪ੍ਰੀਤ ਕੌਰ, ਅਮਰਜੀਤ ਕੌਰ ਸੈਣੀ, ਜਗਬੰਧਨ, ਅਰਚਨਾ, ਰਾਜਵਿੰਦਰ, ਹਿਨਾ, ਹਰਜਿੰਦਰ, ਗੁਰਿੰਦਰ, ਸ਼ਿਲਪਾ, ਵੀਨੇ, ਹਰਜੀਤ, ਹਰਮਿੰਦਰ, ਬਲਜੀਤ, ਕੰਚਨ, ਪਰਮਜੀਤ, ਸੁਮੀਤ, ਮਨਦੀਪ, ਪੂਜਾ, ਰੁਪਿੰਦਰ, ਪ੍ਰਭਜੀਤ, ਅਮਨ, ਆਸ਼ਾ, ਆਰਤੀ, ਸੁਸ਼ੀਲ, ਮੋਨਿਕਾ, ਬਲਦੇਵ, ਸੁਰੇਸ਼, ਪੰਕਜ ਅਤੇ ਹੋਰ ਸਟਾਫ਼ ਮੌਜੂਦ ਸੀ।
ਪਿਛਲੀ ਖ਼ਬਰ ਪੰਜਾਬ ਸਰਕਾਰ 650ਵੇਂ ਪ੍ਰਕਾਸ਼ ਪੁਰਬ ਨੂੰ ਵੱਡੇ ਪੱਧਰ ’ਤੇ ਮਨਾਵੇਗੀ-ਡਾ. ਰਵਜੋਤ ਸਿੰਘ ਅਗਲੀ ਖ਼ਬਰ ਹੁਸ਼ਿਆਰਪੁਰ ਦੇ ਆਬਜ਼ਰਵੇਸ਼ਨ ਹੋਮ ਤੇ ਸਪੈਸ਼ਲ ਹੋਮ ਦੇ 48 ਬੱਚਿਆਂ ਨੇ ਪੂਰੇ ਕੀਤੇ ਰੋਜ਼ਗਾਰਮੁਖੀ ਹੁਨਰ ਵਿਕਾਸ ਕੋਰਸ-ਡਾ. ਬਲਜੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।