14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਲੈਕਚਰਾਰ ਬਲਜੀਤ ਨੂੰ ਸੈਨੇਟਰ ਬਣਾਉਣ ਲਈ ਮੀਟਿੰਗਾਂ ਦਾ ਸਿਲਸਿਲਾ ਜਾਰੀ

ਦਸੂਹਾ, 13 ਸਤੰਬਰ (ਭੁੱਲਰ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਸੈਨਟ ਚੋਣਾਂ 2026 ਲਈ ਗ੍ਰੈਜੂਏਟ ਹਲਕੇ ਤੋਂ ਉਮੀਦਵਾਰ ਲੈਕਚਰਾਰ ਬਲਜੀਤ ਸਿੰਘ ਦਸੂਹਾ ਨੂੰ ਸੈਨੇਟਰ ਬਣਾਉਣ ਲਈ ਮੀਟਿੰਗਾਂ ਤੇ ਪ੍ਰਚਾਰ ਮਜ਼ਬੂਤੀ ਨਾਲ ਚੱਲ ਰਿਹਾ ਹੈ। ਇਸ ਸੰਬੰਧੀ ਲੈਕਚਰਾਰ ਪ੍ਰਭਜੋਤ ਸਿੰਘ ਤੇ ਲੈਕਚਰਾਰ ਲਖਵਿੰਦਰ ਲੱਖੀ ਨੇ ਦੱਸਿਆ ਕਿ ਬਲਜੀਤ ਸਿੰਘ ਦੇ ਹੱਕ ਵਿਚ ਸਕੂਲਾਂ, ਕਾਲਜਾਂ ਦੇ ਸਟਾਫ਼ ਵਲੋਂ ਵੱਡੇ ਪੱਧਰ ’ਤੇ ਅਪੀਲ ਕੀਤੀ ਗਈ ਹੈ।

ਅਜੀਤ ਡੈਸਕ 14-09-2026
ਦਸੂਹਾ, 13 ਸਤੰਬਰ (ਭੁੱਲਰ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਸੈਨਟ ਚੋਣਾਂ 2026 ਲਈ ਗ੍ਰੈਜੂਏਟ ਹਲਕੇ ਤੋਂ ਉਮੀਦਵਾਰ ਲੈਕਚਰਾਰ ਬਲਜੀਤ ਸਿੰਘ ਦਸੂਹਾ ਨੂੰ ਸੈਨੇਟਰ ਬਣਾਉਣ ਲਈ ਮੀਟਿੰਗਾਂ ਤੇ ਪ੍ਰਚਾਰ ਮਜ਼ਬੂਤੀ ਨਾਲ ਚੱਲ ਰਿਹਾ ਹੈ। ਇਸ ਸੰਬੰਧੀ ਲੈਕਚਰਾਰ ਪ੍ਰਭਜੋਤ ਸਿੰਘ ਤੇ ਲੈਕਚਰਾਰ ਲਖਵਿੰਦਰ ਲੱਖੀ ਨੇ ਦੱਸਿਆ ਕਿ ਬਲਜੀਤ ਸਿੰਘ ਦੇ ਹੱਕ ਵਿਚ ਸਕੂਲਾਂ, ਕਾਲਜਾਂ ਦੇ ਸਟਾਫ਼ ਵਲੋਂ ਵੱਡੇ ਪੱਧਰ ’ਤੇ ਅਪੀਲ ਕੀਤੀ ਗਈ ਹੈ। ਸਰਕਾਰੀ ਕਾਲਜ ਹੁਸ਼ਿਆਰਪੁਰ, ਸਰਕਾਰੀ ਕਾਲਜ ਟਾਂਡਾ, ਸਰਕਾਰੀ ਕਾਲਜ ਤਲਵਾੜਾ ਦੀਆਂ ਅਨੇਕਾਂ ਵਿਦਿਆਰਥੀ ਜਥੇਬੰਦੀਆਂ ਦੇ ਨਾਲ-ਨਾਲ ਜ਼ਿਲ੍ਹੇ ਦੀਆਂ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਅਤੇ ਸਮਾਜਿਕ ਅਤੇ ਗ਼ੈਰ ਸਰਕਾਰੀ ਸੰਗਠਨਾਂ ਵਲੋਂ ਬਲਜੀਤ ਸਿੰਘ ਨੂੰ ਸਮਰਥਨ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਬਲਜੀਤ ਸਿੰਘ ਨੂੰ ਸੀਰੀਅਲ ਨੰਬਰ 9 ਅਲਾਟ ਹੋਇਆ ਹੈ ਅਤੇ ਉਹ ਸਕੂਲ ਅਧਿਆਪਕ ਕਾਡਰ ’ਚੋਂ ਇਕਲੌਤੇ ਉਮੀਦਵਾਰ ਹਨ। ਸੈਨਟ ਦੀ ਚੋਣ 20 ਸਤੰਬਰ ਨੂੰ ਹੋ ਰਹੀ ਹੈ। ਇਸ ਮੌਕੇ ਹੈੱਡ ਮਾਸਟਰ ਰਾਜ ਕੁਮਾਰ ਖੋਸਲਾ ਦਸੂਹਾ, ਮਾਸਟਰ ਗੁਲਜ਼ਾਰੀ ਲਾਲ ਹੁਸ਼ਿਆਰਪੁਰ, ਹੇਮ ਰਾਜ ਡੀ. ਪੀ. ਈ., ਲੈਕਚਰਾਰ ਪਰਮਜੀਤ ਸਿੰਘ ਘੁੰਮਣ ਦਸੂਹਾ, ਲੈਕਚਰਾਰ ਸੁਖਵੀਰ ਸਿੰਘ ਟਾਂਡਾ ਆਦਿ ਨੇ ਜ਼ੋਰਦਾਰ ਪ੍ਰਚਾਰ ਕਰਦਿਆਂ ਬਲਜੀਤ ਸਿੰਘ ਦੇ ਹੱਕ ਵਿਚ ਪਹਿਲੀ ਤਰਜ਼ੀਹ ਦੇਣ ਦੀ ਅਪੀਲ ਕੀਤੀ ।
ਪਿਛਲੀ ਖ਼ਬਰ ਡੀ. ਏ. ਵੀ. ਕਾਲਜ ਹੁਸ਼ਿਆਰਪੁਰ ਦੇ ਬੀ. ਕਾਮ. ਦੂਜੇ ਸਮੈਸਟਰ ਦਾ ਨਤੀਜਾ ਰਿਹਾ ਸ਼ਾਨਦਾਰ ਅਗਲੀ ਖ਼ਬਰ ਲੱਬਰ ਦੇ ਛਿੰਝ ਮੇਲੇ ’ਚ ਭਾਜਪਾ ਨੇਤਾ ਸੁਸ਼ੀਲ ਪਿੰਕੀ ਮੁੱਖ ਮਹਿਮਾਨ ਵਜੋਂ ਪਹੁੰਚੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।