13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਮਾਹਿਲਪੁਰ ’ਚ ਸਰਕਾਰ ਦੇ ਵਿਕਾਸ ਦੇ ਦਾਅਵੇ ਖੋਖਲੇ, ਲੋਕ ਮਾੜੇ ਹਾਲਾਤ ’ਚ ਰਹਿਣ ਲਈ ਮਜਬੂਰ-ਨਿਮਿਸ਼ਾ ਮਹਿਤਾ

ਮਾਹਿਲਪੁਰ, 12 ਸਤੰਬਰ (ਰਜਿੰਦਰ ਸਿੰਘ-ਭਾਰਤੀ ਜਨਤਾ ਪਾਰਟੀ ਦੀ ਗੜ੍ਹਸ਼ੰਕਰ ਹਲਕਾ ਇੰਚਾਰਜ ਨਿਮਿਸ਼ਾ ਮਹਿਤਾ ਨੇ ਮਾਹਿਲਪੁਰ ਦੇ ਕੁਝ ਮੁਹੱਲਾ ਵਾਸੀਆਂ ਨਾਲ ਬੈਠਕਾਂ ਕੀਤੀਆਂ, ਜਿਸ ਦੌਰਾਨ ਮਾਹਿਲਪੁਰ ਵਾਸੀਆਂ ਨੇ ਉਨ੍ਹਾਂ ਨੂੰ ਪੰਜਾਬ ਸਰਕਾਰ ਵਲੋਂ ਗਲੀਆਂ ਤੇ ਨਾਲੀਆਂ ਪੱਕੀਆਂ ਬਣਵਾ ਕੇ ਦੇਣ ਦੇ ਵਾਅਦੇ ਨੂੰ ਪੂਰਾ ਨਾ ਕੀਤੇ ਜਾਣ ਬਾਰੇ ਦੱਸਿਆ। ਨਿਮਿਸ਼ਾ ਮਹਿਤਾ ਨੇ ਇਸ ਮੌਕੇ ਮੁਹੱਲਾ ਸ਼ਹੀਦਾਂ ਰੋਡ ਕਾਲੋਨੀ ਵਾਸੀਆਂ ਤੇ ਮੁਹੱਲਾ ਐੱਸ.

ਅਜੀਤ ਡੈਸਕ 13-09-2026
ਮਾਹਿਲਪੁਰ, 12 ਸਤੰਬਰ (ਰਜਿੰਦਰ ਸਿੰਘ-ਭਾਰਤੀ ਜਨਤਾ ਪਾਰਟੀ ਦੀ ਗੜ੍ਹਸ਼ੰਕਰ ਹਲਕਾ ਇੰਚਾਰਜ ਨਿਮਿਸ਼ਾ ਮਹਿਤਾ ਨੇ ਮਾਹਿਲਪੁਰ ਦੇ ਕੁਝ ਮੁਹੱਲਾ ਵਾਸੀਆਂ ਨਾਲ ਬੈਠਕਾਂ ਕੀਤੀਆਂ, ਜਿਸ ਦੌਰਾਨ ਮਾਹਿਲਪੁਰ ਵਾਸੀਆਂ ਨੇ ਉਨ੍ਹਾਂ ਨੂੰ ਪੰਜਾਬ ਸਰਕਾਰ ਵਲੋਂ ਗਲੀਆਂ ਤੇ ਨਾਲੀਆਂ ਪੱਕੀਆਂ ਬਣਵਾ ਕੇ ਦੇਣ ਦੇ ਵਾਅਦੇ ਨੂੰ ਪੂਰਾ ਨਾ ਕੀਤੇ ਜਾਣ ਬਾਰੇ ਦੱਸਿਆ। ਨਿਮਿਸ਼ਾ ਮਹਿਤਾ ਨੇ ਇਸ ਮੌਕੇ ਮੁਹੱਲਾ ਸ਼ਹੀਦਾਂ ਰੋਡ ਕਾਲੋਨੀ ਵਾਸੀਆਂ ਤੇ ਮੁਹੱਲਾ ਐੱਸ. ਏ. ਐੱਸ. ਨਗਰ ਦੀਆਂ ਕੱਚੀਆਂ ਗਲੀਆਂ ਦਾ ਜਾਇਜ਼ਾ ਲੈਂਦੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਹਲਕਾ ਵਿਧਾਇਕ ਜੈ ਕ੍ਰਿਸ਼ਨ ਰੋੜੀ ਵਲੋਂ ਕਈ ਵਾਰ ਮਾਹਿਲਪੁਰ ‘ਚ ਵਿਕਾਸ ਕਰਵਾਉਣ ਦੇ ਵੱਡੇ ਦਾਅਵੇ ਅਤੇ ਵਾਅਦੇ ਕੀਤੇ ਗਏ ਹਨ ਪਰ ਐਲਾਨਾਂ ਦੇ ਬਾਵਜੂਦ ਲੋਕਾਂ ਨੂੰ ਵਿਕਾਸ ਨਹੀਂ ਮਿਲਿਆ ਤੇ ਲੋਕ ਮਾੜੇ ਹਲਾਤਾਂ ਵਿਚ ਰਹਿਣ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਵਿਧਾਨ ਸਭਾ ਚੋਣਾਂ ਵੇਲੇ ਉਸ ਮਗਰੋਂ ਲੋਕ ਸਭਾ ਚੋਣਾਂ ਵੇਲੇ ਅਤੇ ਫਿਰ ਮਾਹਿਲਪੁਰ ਕਮੇਟੀ ਦੀਆਂ ਚੋਣਾਂ ਵੇਲੇ ਤਿੰਨੋਂ ਵਾਰ ਆਮ ਆਦਮੀ ਪਾਰਟੀ ਦੇ ਨੇਤਾਵਾਂ ਵਲੋਂ ਕੱਚੀਆਂ ਗਲੀਆਂ ਪੱਕੀਆਂ ਕਰਵਾਉਣ ਅਤੇ ਨਾਲੀਆਂ ਬਣਵਾ ਕੇ ਨਿਕਾਸੀ ਕਰਵਾਉਣ ਦੇ ਸਬਜ਼ਬਾਗ ਜਨਤਾ ਨੂੰ ਸੱਤਾਧਾਰੀ ਸਰਕਾਰ ਵਲੋਂ ਵਿਖਾਏ ਗਏ ਪਰ ਇਹ ਵਾਅਦੇ ਵੋਟਾਂ ਤੋਂ ਬਾਅਦ ਹੀ ਵਫ਼ਾ ਨਹੀਂ ਹੋਏ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਗੜ੍ਹਸ਼ੰਕਰ ‘ਚ ਆਮ ਆਦਮੀ ਪਾਰਟੀ ਦਾ ਵਿਧਾਇਕ ਬਣਿਆ ਕਰੀਬ ਪੌਣੇ 10 ਸਾਲ ਹੋ ਚੁੱਕੇ ਹਨ ਅਤੇ ਉਸ ਦੀ ਸਰਕਾਰ ਨੂੰ ਸੱਤਾ ’ਚ ਆਇਆਂ ਪੌਣੇ 5 ਸਾਲ ਹੋ ਚੁੱਕੇ ਹਨ ਉਹ ਪੂਰਨ ਸੱਤਾ ਭੋਗਦੇ ਵੀ ਲੋਕਾਂ ਨੂੰ ਛੋਟੇ ਜਿਹੇ ਗਲੀਆਂ-ਨਾਲੀਆਂ ਦੇ ਕੰਮ ਤੋਂ ਖੱਜਲ ਕਰਨਾ ਇਹੀ ਦਰਸਾਉਂਦਾ ਹੈ ਕਿ ਕਿਧਰੇ ਨਾ ਕਿਧਰੇ ਨੀਅਤ ਵਿਚ ਹੀ ਖੋਟ ਹੈ। ਉਨ੍ਹਾਂ ਕਿਹਾ ਕਿ ਉਹ ਲੋਕਾਂ ਦਾ ਇਕ-ਇਕ ਮੁੱਦਾ ਨੋਟ ਕਰ ਰਹੇ ਹਨ ਅਤੇ ਲੋਕਾਂ ਦਾ ਆਸ਼ੀਰਵਾਦ ਲੈ ਕੇ ਜਿੱਤ ਹਾਸਿਲ ਕਰਨ ਮਗਰੋਂ ਇਹ ਗਲੀਆਂ-ਨਾਲੀਆਂ ਪੱਕੀਆਂ ਕਰਨ ਦੇ ਕੰਮ ਧੜੱਲੇ ਨਾਲ ਕਰਵਾ ਕੇ ਦੇਣਗੇ।
ਪਿਛਲੀ ਖ਼ਬਰ ਸਾਬਕਾ ਸਰਪੰਚ ਜੀਤ ਸਿੰਘ ਨਮਿਤ ਅੰਤਿਮ ਅਰਦਾਸ ਅੱਜ ਅਗਲੀ ਖ਼ਬਰ ਖ਼ਾਲਸਾ ਕਾਲਜ ’ਚ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ੁੱਧ ਗੁਰਬਾਣੀ ਉਚਾਰਨ ਮੁਕਾਬਲਾ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।