13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਬਾਬਾ ਬੁੱਢਾ ਜੀ ਗ੍ਰੰਥੀ ਸਭਾ ਪੰਜਾਬ ਵਲੋਂ ਪਿੰਡ ਗੇਰਾ ਵਿਖੇ ਧਾਰਮਿਕ ਸਮਾਗਮ

ਹਾਜੀਪੁਰ, 12 ਸਤੰਬਰ (ਜੋਗਿੰਦਰ ਸਿੰਘ)-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬਾਬਾ ਬੁੱਢਾ ਜੀ ਗ੍ਰੰਥੀ ਸਭਾ ਪੰਜਾਬ ਵਲੋਂ ਨਿਸ਼ਕਾਮ ਕਥਾ ਕੀਰਤਨ ਸਮਾਗਮ ਗੇਰਾ ਵਿਖੇ ਕਰਵਾਇਆ, ਜਿਸ ਵਿਚ ਜਥਾ ਭਾਈ ਨਿਰਮਲ ਸਿੰਘ, ਭਾਈ ਅਮਰ ਸਿੰਘ ਹਾਜੀਪੁਰ, ਬੀਬੀ ਮੁਮਤਾਜ ਕੌਰ, ਭਾਈ ਅਜੈਬ ਸਿੰਘ, ਭਾਈ ਭਾਗੋ ਜੀ ਸੇਵਾ ਸੁਸਾਇਟੀ ਸਿੰਘਪੁਰ, ਭਾਈ ਰਣਜੀਤ ਸਿੰਘ ਕਲੋਤਾ ਨੇ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਗੁਰਦੁਆਰਾ ਸਿੰਘ ਸਭਾ ਗੇਰਾ ਦੇ ਪ੍ਰਧਾਨ ਤੇ ਸਰਪੰਚ ਗੇਰਾ ਗੁਰਦੀਪ ਸਿੰਘ ਨੇ ਕੀਰਤਨੀ ਜਥਿਆਂ ਨੂੰ ਸਿਰੋਪਾਓ ਭੇਟ ਕੀਤਾ ਤੇ ਗੁਰੂ ਜੀ ਦਾ ਲੰਗਰ ਅਤੁੱਟ ਵਰਤਾਇਆ ਗਿਆ।

ਅਜੀਤ ਡੈਸਕ 13-09-2026
ਹਾਜੀਪੁਰ, 12 ਸਤੰਬਰ (ਜੋਗਿੰਦਰ ਸਿੰਘ)-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬਾਬਾ ਬੁੱਢਾ ਜੀ ਗ੍ਰੰਥੀ ਸਭਾ ਪੰਜਾਬ ਵਲੋਂ ਨਿਸ਼ਕਾਮ ਕਥਾ ਕੀਰਤਨ ਸਮਾਗਮ ਗੇਰਾ ਵਿਖੇ ਕਰਵਾਇਆ, ਜਿਸ ਵਿਚ ਜਥਾ ਭਾਈ ਨਿਰਮਲ ਸਿੰਘ, ਭਾਈ ਅਮਰ ਸਿੰਘ ਹਾਜੀਪੁਰ, ਬੀਬੀ ਮੁਮਤਾਜ ਕੌਰ, ਭਾਈ ਅਜੈਬ ਸਿੰਘ, ਭਾਈ ਭਾਗੋ ਜੀ ਸੇਵਾ ਸੁਸਾਇਟੀ ਸਿੰਘਪੁਰ, ਭਾਈ ਰਣਜੀਤ ਸਿੰਘ ਕਲੋਤਾ ਨੇ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਗੁਰਦੁਆਰਾ ਸਿੰਘ ਸਭਾ ਗੇਰਾ ਦੇ ਪ੍ਰਧਾਨ ਤੇ ਸਰਪੰਚ ਗੇਰਾ ਗੁਰਦੀਪ ਸਿੰਘ ਨੇ ਕੀਰਤਨੀ ਜਥਿਆਂ ਨੂੰ ਸਿਰੋਪਾਓ ਭੇਟ ਕੀਤਾ ਤੇ ਗੁਰੂ ਜੀ ਦਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਬਾਬਾ ਬੁੱਢਾ ਜੀ ਗ੍ਰੰਥੀ ਸਭਾ ਪੰਜਾਬ ਦੇ ਮੁੱਖ ਸੇਵਾਦਾਰ ਸਤਨਾਮ ਸਿੰਘ ਧਨੋਆ, ਭਾਈ ਕੁਲਵਿੰਦਰ ਸਿੰਘ ਨੌਸ਼ਹਿਰਾ ਪੱਤਣ, ਸੁਰਜੀਤ ਸਿੰਘ ਬੱਧੁਪੁਰ, ਜਗੀਰ ਸਿੰਘ ਮਹਿਤਪੁਰ, ਬੀਬੀ ਰਜਵਿੰਦਰ ਕੌਰ ਸਾਬਕਾ ਸਰਪੰਚਟ ਬੀਬੀ ਕੁਲਦੀਪ ਕੌਰ ਗੇਰਾ, ਸਤਨਾਮ ਸਿੰਘ, ਸੁਰਜੀਤ ਸਿੰਘ, ਮੁਨੀਸ਼, ਜੋਗਾ ਸਿੰਘ, ਅਵਤਾਰ ਸਿੰਘ, ਗੁਰਪ੍ਰੀਤ ਸਿੰਘ, ਹਰਜੀਤ ਸਿੰਘ, ਗੁਰਮੇਲ ਸਿੰਘ ਹਵੇਲ ਚਾਂਗ, ਦਿਲਾਵਰ ਸਿੰਘ, ਅਮਰਜੀਤ ਸਿੰਘ, ਜਰਮਨਜੀਤ ਸਿੰਘ ਆਦਿ ਤੋਂ ਇਲਾਵਾ ਸੰਗਤ ਹਾਜ਼ਰ ਸੀ।
ਪਿਛਲੀ ਖ਼ਬਰ ਪਤਨੀ ਦੇ ਦਿਹਾਂਤ ’ਤੇ ਟਕਸਾਲੀ ਅਕਾਲੀ ਆਗੂ ਤਜਿੰਦਰ ਸਿੰਘ ਸੋਢੀ ਨਾਲ ਸੁਖਬੀਰ ਵਲੋਂ ਦੁੱਖ ਸਾਂਝਾ ਅਗਲੀ ਖ਼ਬਰ ਹਾਜੀਪੁਰ ਦਾ ਛਿੰਝ ਮੇਲਾ ਰੋਹਿਤ ਲਾਡਪੁਰ ਹਰਿਆਣਾ ਦੇ ਨਾਂਅ ਰਿਹਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।