08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਸੈਨਿਕ ਇੰਸਟੀਚਿਊਟ ’ਚ ਓਰੀਐਨਟੇਸ਼ਨ ਪ੍ਰੋਗਰਾਮ ਕਰਵਾਇਆ

ਹੁਸ਼ਿਆਰਪੁਰ, 7 ਸਤੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਸੈਨਿਕ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨੌਲੋਜੀ ਹੁਸ਼ਿਆਰਪੁਰ ‘ਚ ਨਵੇਂ ਅਕੈਡਮਿਕ ਸੈਸ਼ਨ 2026-27 ਲਈ ਚਲਾਏ ਓਰੀਐਨਟੇਸ਼ਨ ਪ੍ਰੋਗਰਾਮ ਕਰਵਾਇਆ। ਇਸ ਦੌਰਾਨ ਪਹਿਲੇ ਸੈਸ਼ਨ ‘ਚ ਵਿਦਿਆਰਥੀਆਂ ਨੂੰ ਕੋਰਸ ਤੇ ਸਿਲੇਬਸ ਸੰਬੰਧੀ ਜਾਣਕਾਰੀ ਦਿੱਤੀ ਗਈ, ਵੱਖ-ਵੱਖ ਮੁਸ਼ਕਿਲਾਂ ਨੂੰ ਹੱਲ ਕਰਨ ਦੇ ਤਰੀਕੇ, ਅਸੈਸਮੈਂਟ ਦੀਆਂ ਵੱਖ-ਵੱਖ ਕਿਸਮਾਂ, ਇੰਸਟੀਚਿਊਟ ਦੇ ਨਿਯਮਾਂ ਬਾਰੇ ਦੱਸਿਆ ਗਿਆ।

ਅਜੀਤ ਡੈਸਕ 08-09-2026
ਹੁਸ਼ਿਆਰਪੁਰ, 7 ਸਤੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਸੈਨਿਕ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨੌਲੋਜੀ ਹੁਸ਼ਿਆਰਪੁਰ ‘ਚ ਨਵੇਂ ਅਕੈਡਮਿਕ ਸੈਸ਼ਨ 2026-27 ਲਈ ਚਲਾਏ ਓਰੀਐਨਟੇਸ਼ਨ ਪ੍ਰੋਗਰਾਮ ਕਰਵਾਇਆ। ਇਸ ਦੌਰਾਨ ਪਹਿਲੇ ਸੈਸ਼ਨ ‘ਚ ਵਿਦਿਆਰਥੀਆਂ ਨੂੰ ਕੋਰਸ ਤੇ ਸਿਲੇਬਸ ਸੰਬੰਧੀ ਜਾਣਕਾਰੀ ਦਿੱਤੀ ਗਈ, ਵੱਖ-ਵੱਖ ਮੁਸ਼ਕਿਲਾਂ ਨੂੰ ਹੱਲ ਕਰਨ ਦੇ ਤਰੀਕੇ, ਅਸੈਸਮੈਂਟ ਦੀਆਂ ਵੱਖ-ਵੱਖ ਕਿਸਮਾਂ, ਇੰਸਟੀਚਿਊਟ ਦੇ ਨਿਯਮਾਂ ਬਾਰੇ ਦੱਸਿਆ ਗਿਆ। ਦੂਜੇ ਸੈਸ਼ਨ ‘ਚ ਵਿਦਿਆਰਥੀਆਂ ਵਲੋਂ ਪੇਪਰ ਕਰਾਫ਼ਟ ਬਾਰੇ ਅਲੱਗ-ਅਲੱਗ ਗਤੀਵਿਧੀਆਂ ਦੌਰਾਨ ਵੇਸਟ ਹੋਏ ਪੇਪਰ ਦੀ ਮੁੜ ਵਰਤੋਂ ਸੰਬੰਧੀ ਸਿਖਲਾਈ ਦਿੱਤੀ ਗਈ। ਇਸ ਦੌਰਾਨ ਪ੍ਰੋ: ਸੁਖਵਿੰਦਰ ਸਿੰਘ ਵਲੋਂ ‘ਕੋਰਸ ਦੇ ਉਦੇਸ਼’ ਦੀ ਪ੍ਰਾਪਤੀ ਲਈ ਰੋਜ਼ਾਨਾ ਕੀਤੀ ਜਾਣ ਵਾਲੀ ਕਾਰਗੁਜ਼ਾਰੀ ਬਾਰੇ ਜਾਣਕਾਰੀ ਦਿੱਤੀ ਗਈ। ਪ੍ਰੋਗਰਾਮ ਤਹਿਤ ਪ੍ਰੋ. ਸੰਦੀਪ ਕੌਰ ਵਲੋਂ ਵਿਦਿਆਰਥੀਆਂ ਨੂੰ ਵਾਤਾਵਰਨ ਬਾਰੇ ਦੱਸਦਿਆਂ ਜਾਗਰੂਕ ਕੀਤਾ ਗਿਆ ਕਿ ਵਾਤਾਵਰਨ ਨੂੰ ਸਾਫ਼ ਰੱਖਣਾ ਇੱਕ ਮੁਹਿੰਮ ਹੈ, ਜਿਸ ਬਾਰੇ ਸਾਨੂੰ ਸਾਰਿਆਂ ਨੂੰ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ। ਇਸ ਦੌਰਾਨ ਪੁਰਾਣੇ ਵਿਦਿਆਰਥੀਆਂ ਨੇ ਨਵੇਂ ਵਿਦਿਆਰਥੀਆਂ ਨੂੰ ਇਕ ਵਰਕਸ਼ਾਪ ਰਾਹੀਂ ਤਕਨੀਕੀ ਜਾਣਕਾਰੀ ਦਿੱਤੀ। ਪ੍ਰੋ. ਰੀਤੂ ਵਲੋਂ ਵਿਦਿਆਰਥੀਆਂ ਨੂੰ ਯੋਗ ਆਸਣ ਦੀ ਮਹੱਤਤਾ ਬਾਰੇ ਦੱਸਿਆ। ਇਸ ਦੌਰਾਨ ਪ੍ਰੋ. ਚਾਂਦਨੀ ਸ਼ਰਮਾ ਵਲੋਂ ਵਿਦਿਆਰਥੀਆਂ ਨੂੰ ਪਲੈੱਗਰਿਸਮ ਬਾਰੇ ਜਾਣਕਾਰੀ ਦਿੱਤੀ ਗਈ, ਜਦਕਿ ਪ੍ਰੋ: ਜਸਵੀਰ ਸਿੰਘ ਵਲੋਂ ਵਿਦਿਆਰਥੀਆਂ ਨੂੰ ਕੁੱਝ ਅਜਿਹੀਆਂ ਖ਼ਾਸ ਖੇਡਾਂ ਬਾਰੇ ਦੱਸਿਆ ਗਿਆ।
ਪਿਛਲੀ ਖ਼ਬਰ ਹੱਲੂਵਾਲ ਦੇ ਪਟਕੇ ਦੀ ਕੁਸ਼ਤੀ ਪਹਿਲਵਾਨ ਜਸ਼ਨ ਭਾਰਟਾ ਨੇ ਸੋਨੇ ਮੁੰਦਰੀ ਜਿੱਤੀ ਅਗਲੀ ਖ਼ਬਰ ਕਾਮਰੇਡ ਅਜਮੇਰ ਸਿੰਘ ਸਮਰਾ ਦੀ ਯਾਦ ’ਚ ਸ਼ਰਧਾਂਜਲੀ ਸਮਾਗਮ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।