07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਸਜਾਵਲਪੁਰ ਵਿਖੇ ਕੁਸ਼ਤੀ ਸ਼ੁਰੂ ਕਰਵਾਉਂਦੇ ਹੋਏ ਪ੍ਰਬੰਧਕ ਕਮੇਟੀ ਦੇ ਮੈਂਬਰ ਤੇ ਪਤਵੰਤੇ। ਸਜਾਵਲਪੁਰ ਵਿਖੇ ਕਰਵਾਇਆ ਸਾਲਾਨਾ ਛਿੰਝ ਮੇਲਾ

ਮਜਾਰੀ/ਸਾਹਿਬਾ, 6 ਸਤੰਬਰ (ਨਿਰਮਲਜੀਤ ਸਿੰਘ ਚਾਹਲ)-ਪਿੰਡ ਸਜਾਵਲਪੁਰ ਨੇੜੇ ਮਜਾਰੀ ਵਿਖੇ ਗੁੱਗਾ ਜਾਹਿਰ ਪੀਰ ਪ੍ਰਬੰਧਕ ਕਮੇਟੀ ਵਲੋਂ ਸਮੂਹ ਨਗਰ ਤੇ ਐਨ. ਆਰ.

ਅਜੀਤ ਡੈਸਕ 07-09-2026
ਮਜਾਰੀ/ਸਾਹਿਬਾ, 6 ਸਤੰਬਰ (ਨਿਰਮਲਜੀਤ ਸਿੰਘ ਚਾਹਲ)-ਪਿੰਡ ਸਜਾਵਲਪੁਰ ਨੇੜੇ ਮਜਾਰੀ ਵਿਖੇ ਗੁੱਗਾ ਜਾਹਿਰ ਪੀਰ ਪ੍ਰਬੰਧਕ ਕਮੇਟੀ ਵਲੋਂ ਸਮੂਹ ਨਗਰ ਤੇ ਐਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਸਾਲਾਨਾ ਛਿੰਝ ਮੇਲਾ ਕਰਵਾਇਆ, ਜਿਸ ਵਿਚ ਸੱਦੇ ਹੋਏ ਵੱਖ-ਵੱਖ ਅਖਾੜਿਆਂ ਦੇ ਪਹਿਲਵਾਨਾਂ ਦੀਆਂ 40 ਦੇ ਕਰੀਬ ਕੁਸ਼ਤੀਆਂ ਕਰਵਾਈਆਂ ਗਈਆਂ। ਪੱਟਕੇ ਦੀ ਕੁਸ਼ਤੀ ਸ਼ਕਤੀ ਕੋਟਲਾ ਨੇ ਅਮਨ ਬਾੜੋਵਾਲ ਨੂੰ ਹਰਾ ਕੇ ਜਿੱਤੀ। ਦੋਵਾਂ ਪਹਿਲਵਾਨਾਂ ਨੂੰ ਪ੍ਰਬੰਧਕ ਕਮੇਟੀ ਵਲੋਂ 31000 ਤੇ 21000 ਨਕਦ ਰੁਪਏ ਦੇ ਕੇ ਸਨਮਾਨਿਤ ਕੀਤਾ। ਸਪੈਸ਼ਲ ਕੁਸ਼ਤੀ ਗੁੰਗਾ ਪਹਿਲਵਾਨ ਰੋਡ ਮੁਜਾਰਾ ਅਖਾੜਾ ਤੇ ਕਮਲ ਬਾਹੜੋਵਾਲ ਵਿਚਕਾਰ ਬਰਾਬਰ ਰਹੀ। ਦੋਵਾਂ ਪਹਿਲਵਾਨਾਂ ਨੂੰ ਪ੍ਰਬੰਧਕਾਂ ਵਲੋਂ 21000 ਸਾਂਝੇ ਤੌਰ ’ਤੇ ਦੇ ਕੇ ਸਨਮਾਨ ਕੀਤਾ। ਬਾਕੀ ਪਹਿਲਵਾਨਾਂ ਨੂੰ ਵੀ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਮਣੀ ਸਿੰਘ ਰੱਕੜ ਯੂ.ਕੇ, ਕੁਲਦੀਪ ਸਿੰਘ ਜੱਸਲ, ਚੂਹੜ ਸਿੰਘ, ਮਾਸਟਰ ਜਸਬੀਰ ਸਿੰਘ ਖੇਲਾ, ਸੁਰਿੰਦਰ ਸਿੰਘ, ਕੁਲਦੀਪ ਸਿੰਘ ਦੀਪੀ, ਕੁਲਵਿੰਦਰ ਸਿੰਘ ਗੋਰਾ, ਹੁਸਨ ਲਾਲ, ਅਮਰਜੀਤ ਸਿੰਘ, ਰਾਵਲ ਸਿੰਘ, ਕਸ਼ਮੀਰ ਸਿੰਘ, ਜੁਝਾਰ ਸਿੰਘ, ਜਸਵੀਰ ਸਿੰਘ ਸ਼ੀਰਾ, ਭਗਤ ਰਾਮ, ਚੇਲਾ ਬਿੱਟੂ ਅਤੇ ਸੋਨੂੰ ਦਿੱਲੀ ਵਾਲੇ, ਹਰਮੇਸ਼ ਸਿੰਘ, ਕਵਨਜੋਤ ਸਿੰਘ, ਸਤਿੰਦਰ ਸਿੰਘ, ਲਖਵੀਰ ਸਿੰਘ ਫੌਜੀ, ਲਖਵਿੰਦਰ ਸਿੰਘ ਤੋਂ ਇਲਾਵਾ ਸਮੂਹ ਨਗਰ ਨਿਵਾਸੀ ਹਾਜ਼ਰ ਸਨ।
ਪਿਛਲੀ ਖ਼ਬਰ ਡੈਰਿਕ ਇੰਟਰਨੈਸ਼ਨਲ ਸਕੂਲ ਬੰਗਾ ਵਿਖੇ ਅਧਿਆਪਕ ਦਿਵਸ ਮਨਾਇਆ ਅਗਲੀ ਖ਼ਬਰ ਸੰਡਰੇਵਾਲ ਵਿਖੇ ਕਰਵਾਇਆ ਸਾਲਾਨਾ ਛਿੰਝ ਮੇਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।