06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਜਨਰਲ ਸਕੱਤਰ ਸ਼ਾਹੀ ਨੇ ਜਨਮ ਅਸ਼ਟਮੀ ਮੌਕੇ ਸ੍ਰੀ ਲਕਸ਼ਮੀ ਨਰਾਇਣ ਮੰਦਰ ਤੇ ਮਹਾਰਾਣਾ ਪ੍ਰਤਾਪ ਭਵਨ ਵਿਖੇ ਹਾਜ਼ਰੀ ਲਗਵਾਈ

ਤਲਵਾੜਾ, 5 ਸਤੰਬਰ (ਮਹਿਤਾ)-ਜਨਰਲ ਸਕੱਤਰ ਪੰਜਾਬ ਸੋਨੀਆ ਗਾਂਧੀ ਆਲ ਇੰਡੀਆ ਐਸੋਸੀਏਸ਼ਨ ਸ. ਤਰਲੋਕ ਸਿੰਘ ਸ਼ਾਹੀ ਸੇਵਾ ਮੁਕਤ ਇੰਸਪੈਕਟਰ ਸੀ.

ਅਜੀਤ ਡੈਸਕ 06-09-2026
ਤਲਵਾੜਾ, 5 ਸਤੰਬਰ (ਮਹਿਤਾ)-ਜਨਰਲ ਸਕੱਤਰ ਪੰਜਾਬ ਸੋਨੀਆ ਗਾਂਧੀ ਆਲ ਇੰਡੀਆ ਐਸੋਸੀਏਸ਼ਨ ਸ. ਤਰਲੋਕ ਸਿੰਘ ਸ਼ਾਹੀ ਸੇਵਾ ਮੁਕਤ ਇੰਸਪੈਕਟਰ ਸੀ. ਆਈ. ਡੀ. ਵਿਭਾਗ ਨੇ ਕ੍ਰਿਸ਼ਨ ਜਨਮ ਅਸ਼ਟਮੀ ਦੇ ਪਾਵਨ ਦਿਹਾੜੇ ’ਤੇ ਸ੍ਰੀ ਲਕਸ਼ਮੀ ਨਰਾਇਣ ਮੰਦਰ ਤਲਵਾੜਾ ਤੇ ਮਹਾਰਾਣਾ ਭਵਨ ਰਾਜਪੂਤ ਸਭਾ ਵਿਖੇ ਆਪਣੀ ਹਾਜ਼ਰੀ ਲਗਵਾਈ। ਜਨਰਲ ਸਕੱਤਰ ਸ਼ਾਹੀ ਨੇ ਦੋਨਾਂ ਥਾਵਾਂ ’ਤੇ ਮੱਥਾ ਟੇਕਿਆ ਅਤੇ ਆਸ਼ੀਰਵਾਦ ਪ੍ਰਾਪਤ ਕੀਤਾ। ਸ੍ਰੀ ਲਕਸ਼ਮੀ ਨਰਾਇਣ ਮੰਦਰ ਪ੍ਰਬੰਧਕੀ ਕਮੇਟੀ ਤੇ ਮਹਾਰਾਣਾ ਪ੍ਰਤਾਪ ਭਵਨ ਰਾਜਪੂਤ ਸਭਾ ਦੀ ਪ੍ਰਬੰਧਕੀ ਕਮੇਟੀ ਵਲੋਂ ਜਨਰਲ ਸਕੱਤਰ ਸ਼ਾਹੀ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਸਿਮਰਨਜੀਤ ਸਿੰਘ ਸ਼ਾਹੀ ਯੂਥ ਪ੍ਰਧਾਨ ਹਲਕਾ ਦਸੂਹਾ, ਗੁਰਪ੍ਰੀਤ ਸਿੰਘ ਢਿੱਲੋਂ, ਯੂਥ ਕਾਂਗਰਸੀ ਆਗੂ ਪ੍ਰਧਾਨ ਮਹੇਸ਼ ਚੋਪੜਾ, ਪ੍ਰਧਾਨ ਭਾਰਤ ਵਿਕਾਸ ਪ੍ਰੀਸ਼ਦ ਸ਼ਾਖਾ ਤਲਵਾੜਾ ਅਸ਼ੋਕ ਸਿੱਕਾ ਐਮ. ਡੀ. ਆਨੰਦ ਇਲੈਕਟ੍ਰੀਕਲ ਦੌਲਤਪੁਰ ਚੌਕ ਤਲਵਾੜਾ, ਜੇ. ਬੀ. ਵਰਮਾ ਆਦਿ ਤੋਂ ਇਲਾਵਾ ਸ੍ਰੀ ਲਕਸ਼ਮੀ ਨਰਾਇਣ ਮੰਦਰ ਕਮੇਟੀ ਤੇ ਮਹਾਰਾਣਾ ਪ੍ਰਤਾਪ ਭਵਨ ਦੇ ਸਮੂਹ ਅਹੁਦੇਦਾਰ ਹਾਜ਼ਰ ਸਨ।
ਪਿਛਲੀ ਖ਼ਬਰ ਨਾਈਸ ਕੰਪਿਊਟਰਜ਼ ਹੁਸ਼ਿਆਰਪੁਰ ’ਚ ਅਧਿਆਪਕ ਦਿਵਸ ਮੌਕੇ ਸਮਾਗਮ ਅਗਲੀ ਖ਼ਬਰ ਡੀ. ਏ. ਵੀ. ਕਾਲਜ ਹੁਸ਼ਿਆਰਪੁਰ ’ਚ ‘ਮੇਲਾਂ ਤੀਆਂ ਦਾ’ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।