05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਨੌਸ਼ਹਿਰਾ ਕਾਲਜ ’ਚ ਸਵੀਪ ਗਤੀਵਿਧੀਆਂ ਤਹਿਤ ਵੋਟਰ ਰਜਿਸਟ੍ਰੇਸ਼ਨ ਕੈਂਪ ਲਗਾਇਆ

ਹਰਿਆਣਾ, 4 ਸਤੰਬਰ (ਹਰਮੇਲ ਸਿੰਘ ਖੱਖ)-ਮੁੱਖ ਚੋਣ ਅਫ਼ਸਰ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣ ਅਫ਼ਸਰ ਆਸ਼ਿਕਾ ਜੈਨ ਦੀ ਅਗਵਾਈ ‘ਚ ਹਲਕਾ ਸ਼ਾਮਚੁਰਾਸੀ ‘ਚ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਸ਼ਾਮਚੁਰਾਸੀ-ਕਮ-ਕਮਿਸ਼ਨਰ ਨਗਰ ਨਿਗਮ ਹੁਸ਼ਿਆਰਪੁਰ ਜੋਤੀ ਬਾਲਾ ਮੱਟੂ ਦੀ ਦੇਖ-ਰੇਖ ਐਸ. ਆਈ.

ਅਜੀਤ ਡੈਸਕ 05-09-2026
ਹਰਿਆਣਾ, 4 ਸਤੰਬਰ (ਹਰਮੇਲ ਸਿੰਘ ਖੱਖ)-ਮੁੱਖ ਚੋਣ ਅਫ਼ਸਰ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣ ਅਫ਼ਸਰ ਆਸ਼ਿਕਾ ਜੈਨ ਦੀ ਅਗਵਾਈ ‘ਚ ਹਲਕਾ ਸ਼ਾਮਚੁਰਾਸੀ ‘ਚ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਸ਼ਾਮਚੁਰਾਸੀ-ਕਮ-ਕਮਿਸ਼ਨਰ ਨਗਰ ਨਿਗਮ ਹੁਸ਼ਿਆਰਪੁਰ ਜੋਤੀ ਬਾਲਾ ਮੱਟੂ ਦੀ ਦੇਖ-ਰੇਖ ਐਸ. ਆਈ. ਆਰ-2026 ਦੀਆਂ ਸਵੀਪ ਗਤੀਵਿਧੀਆਂ ਤਹਿਤ ਵੋਟਰ ਰਜਿਸਟ੍ਰੇਸ਼ਨ ਸੰਬੰਧੀ ਇਕ ਰੋਜ਼ਾ ਸਪੈਸ਼ਲ ਕੈਂਪ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਨੌਸ਼ਹਿਰਾ (ਹਰਿਆਣਾ) ਵਿਖੇ ਕੀਤਾ। ਇਸ ਮੌਕੇ ਪ੍ਰਿੰਸੀਪਲ ਡਾ. ਸਤਵੀਰ ਸਿੰਘ ਹੀਰ ਤੇ ਈ. ਐਲ. ਸੀ. ਇੰਚਾਰਜ ਪ੍ਰੋ. ਸਤਵੀਰ ਕੌਰ ਨੇ ਕਿਹਾ ਕਿ ਆਜ਼ਾਦ ਭਾਰਤ ਦੇ ਵਸਨੀਕਾਂ ਨੂੰ ਬਹੁਤ ਕੁਰਬਾਨੀਆਂ ਕਰਕੇ ਵੋਟ ਦਾ ਅਧਿਕਾਰ ਹਾਸਿਲ ਹੋਇਆ ਹੈ, ਇਸ ਕਰਕੇ ਆਜ਼ਾਦ ਦੇਸ਼ ਦੇ ਹਰ ਯੋਗ ਵੋਟਰ ਨੂੰ ਆਪਣੀ ਵੋਟ ਬਣਾਉਣੀ ਅਤੇ ਇਸ ਅਧਿਕਾਰ ਦੀ ਸਮੇਂ ਸਮੇਂ ਸਿਰ ਸਹੀ ਵਰਤੋਂ ਕਰਨੀ ਵੱਡੀ ਨੈਤਿਕ ਜ਼ਿੰਮੇਵਾਰੀ ਹੁੰਦੀ ਹੈ। ਇਸ ਮੌਕੇ ਸਵੀਪ ਨੋਡਲ ਅਫ਼ਸਰ ਟੀਮ ਵਲੋਂ ਅੰਕੁਰ ਸੂਦ, ਵਰਿੰਦਰ ਸਿੰਘ ਨਿਮਾਣਾ ਤੇ ਪ੍ਰੋ. ਰਾਜੀਵ ਸ਼ਰਮਾ ਨੇ ਵਿਦਿਆਰਥੀਆਂ ਨੂੰ ਵੋਟ ਦੀ ਮਹੱਤਤਾ ਵਾਰੇ ਦੱਸਦਿਆਂ 18 ਸਾਲ ਦੇ ਨਵੇਂ ਯੰਗ ਵੋਟਰਾਂ ਨੂੰ ਆਪਣੀ ਵੋਟ ਰਜਿਸਟਰਡ ਕਰਨ ਦੀ ਅਪੀਲ ਕੀਤੀ।
ਪਿਛਲੀ ਖ਼ਬਰ ’ਹਮਾਰੇ ਰਾਮ ਸ਼ੋਅ’ ‘ਚ ਟਿਕਟਾਂ ਦੀ ਚੈਕਿੰਗ ਲਈ ਡੀ.ਈ.ਓ. ਵਲੋਂ ਜਾਰੀ ਕੀਤੇ ਫ਼ੁਰਮਾਨ ਦੀ ਨਿਖੇਧੀ ਕਰਦੇ ਹੋਏ ਡੈਮੋਕ੍ਰੇਟਿਕ... ਅਗਲੀ ਖ਼ਬਰ ਵਿਕਟੋਰੀਆ ਇੰਟਰਨੈਸ਼ਨਲ ਸਕੂਲ ਵਿਖੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਪਵਿੱਤਰ ਤਿਉਹਾਰ ਮਨਾਉਂਦੇ ਹੋਏ ਵਿਦਿਆਰਥੀ ਅਤੇ ਅਧਿਆਪਕ।...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।