04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਸੀ. ਐੱਚ. ਸੀ. ਬੀਣੇਵਾਲ ਵਿਖੇ ਨੇਤਰਦਾਨ ਤੇ ਸਰੀਰ ਦਾਨ ਸੰਬੰਧੀ ਜਾਗਰੂਕਤਾ ਕੈਂਪ

ਬੀਣੇਵਾਲ, 3 ਸਤੰਬਰ (ਬੈਜ ਚੌਧਰੀ)-ਰੋਟਰੀ ਆਈ ਬੈਂਕ ਤੇ ਕਾਰਨੀਆ ਟਰਾਂਸਪਲਾਂਟ ਸੁਸਾਇਟੀ ਵਲੋਂ ਕਮਿਊਨਿਟੀ ਹੈਲਥ ਸੈਂਟਰ ਸੀ. ਐੱਚ.

ਹੁਸ਼ਿਆਰਪੁਰ ਦੇ ਫਗਵਾੜਾ ਰੋਡ ’ਤੇ ਸਥਿਤ ਜੋਧਾ ਮੱਲ ਟੀ. ਬੀ. ਕਲੀਨਿਕ ਦਾ ਬਾਹਰੀ ਦ੍ਰਿਸ਼। ਤਸਵੀਰ : ਹਮਸ਼ਾਇਨ ਸਟੂਡੀਓ 04-09-2026
ਬੀਣੇਵਾਲ, 3 ਸਤੰਬਰ (ਬੈਜ ਚੌਧਰੀ)-ਰੋਟਰੀ ਆਈ ਬੈਂਕ ਤੇ ਕਾਰਨੀਆ ਟਰਾਂਸਪਲਾਂਟ ਸੁਸਾਇਟੀ ਵਲੋਂ ਕਮਿਊਨਿਟੀ ਹੈਲਥ ਸੈਂਟਰ ਸੀ. ਐੱਚ. ਸੀ. ਬੀਣੇਵਾਲ ਵਿਖੇ ਵਿਸ਼ੇਸ਼ ਜਾਗਰੂਕਤਾ ਕੈਂਪ ਲਗਾਇਆ। ਜਾਗਰੂਕਤਾ ਕੈਂਪ ਦੌਰਾਨ ਚਾਰ ਵਿਅਕਤੀਆਂ ਨੇ ਮਰਨ ਉਪਰੰਤ ਸਰੀਰ ਦਾਨ ਕਰਨ ਅਤੇ 10 ਵਿਅਕਤੀਆਂ ਨੇ ਨੇਤਰਦਾਨ ਕਰਨ ਲਈ ਫਾਰਮ ਭਰ ਕੇ ਆਪਣਾ ਸੰਕਲਪ ਪ੍ਰਗਟ ਕੀਤਾ। ਰੋਟਰੀ ਆਈ ਬੈਂਕ ਤੇ ਕਾਰਨੀਆ ਟਰਾਂਸਪਲਾਂਟ ਸੁਸਾਇਟੀ ਦੇ ਸੰਸਥਾਪਕ ਪ੍ਰਧਾਨ ਜੇ. ਬੀ. ਬਹਿਲ ਨੇ ਕਿਹਾ ਕਿ ਮਨੁੱਖੀ ਜੀਵਨ ਬਹੁਤ ਕੀਮਤੀ ਹੈ ਤੇ ਮੌਤ ਤੋਂ ਬਾਅਦ ਵੀ ਵਿਅਕਤੀ ਮਨੁੱਖਤਾ ਦੀ ਸੇਵਾ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਨੇਤਰਦਾਨ ਰਾਹੀਂ ਕਿਸੇ ਲੋੜਵੰਦ ਵਿਅਕਤੀ ਦੀ ਜ਼ਿੰਦਗੀ ਵਿਚ ਰੌਸ਼ਨੀ ਲਿਆਂਦੀ ਜਾ ਸਕਦੀ ਹੈ, ਜਦਕਿ ਸਰੀਰ ਦਾਨ ਮੈਡੀਕਲ ਸਿੱਖਿਆ ਤੇ ਵਿਗਿਆਨਕ ਖੋਜ ਦੇ ਖੇਤਰ ਵਿਚ ਮਹੱਤਵਪੂਰਨ ਯੋਗਦਾਨ ਪਾਉਂਦਾ ਹੈ। ਐੱਸ. ਐਨ. ਓ. ਡਾ. ਨਿਰਮਲ ਸਿੰਘ ਨੇ ਕਿਹਾ ਕਿ ਨੇਤਰਦਾਨ ਤੇ ਸਰੀਰ ਦਾਨ ਨੂੰ ਲੈ ਕੇ ਅੱਜ ਵੀ ਸਮਾਜ ਵਿਚ ਕਈ ਤਰ੍ਹਾਂ ਦੀਆਂ ਭਰਮਾਂ ਅਤੇ ਗ਼ਲਤ ਧਾਰਨਾਵਾਂ ਮੌਜੂਦ ਹਨ, ਜਿਨ੍ਹਾਂ ਨੂੰ ਦੂਰ ਕਰਨ ਦੀ ਲੋੜ ਹੈ। ਬਾਡੀ ਡੋਨੇਸ਼ਨ ਕਮੇਟੀ ਦੇ ਚੇਅਰਮੈਨ ਡਾ. ਤਰਸੇਮ ਸਿੰਘ ਨੇ ਕਿਹਾ ਕਿ ਮੈਡੀਕਲ ਸਿੱਖਿਆ ਅਤੇ ਖੋਜ ਦੇ ਖੇਤਰ ਵਿਚ ਮਨੁੱਖੀ ਸਰੀਰ ਦਾ ਅਧਿਐਨ ਬਹੁਤ ਮਹੱਤਵਪੂਰਨ ਹੈ। ਇਸ ਮੌਕੇ ਪ੍ਰੋਫੈਸਰ ਦਲਜੀਤ ਸਿੰਘ, ਮਦਨ ਮਹਾਜਨ, ਜਸਬੀਰ ਕੰਵਰ, ਗੜ੍ਹਸ਼ੰਕਰ ਯੂਨਿਟ ਦੇ ਪ੍ਰਧਾਨ ਲਖਵਿੰਦਰ ਸਿੰਘ, ਪ੍ਰੈੱਸ ਸਕੱਤਰ ਅਜਾਇਬ ਸਿੰਘ ਬੋਪਾਰਾਏ, ਜਨਰਲ ਸਕੱਤਰ ਭੁਪਿੰਦਰ ਸਿੰਘ, ਸਕੱਤਰ ਓਂਕਾਰ ਸਿੰਘ ਚਾਹਲਪੁਰੀ, ਕੈਸ਼ੀਅਰ ਰਾਜਨ ਮਲਣ, ਆਫ਼ਿਸ ਸਕੱਤਰ ਰਮਨਦੀਪ ਸਿੰਘ, ਰਾਮ ਜੀ ਦਾਸ ਚੌਹਾਨ, ਸਾਬਕਾ ਸਰਪੰਚ ਕੁਲਭੂਸ਼ਣ ਕੁਮਾਰ, ਦਵਿੰਦਰ ਸਿੰਘ, ਪਵਨ ਸ਼ਰਮਾ, ਡਾ. ਮਹਿੰਦਰ ਅੰਗਾਰ, ਸ਼ੁਭਮ ਰਾਣਾ ਕੋਕੋਵਾਲ, ਕਣਵ ਗ੍ਰੀਨ ਫਾਊਂਡੇਸ਼ਨ ਦੇ ਸੰਸਥਾਪਕ ਰਾਮਪਾਲ ਭਾਰਦਵਾਜ, ਵੀਰ ਸਿੰਘ ਹਰਵਾਂ, ਸਰਪੰਚ ਬਲਜਿੰਦਰ ਸਿੰਘ ਨੈਨਵਾਂ, ਪੰਚਾਇਤ ਸੰਮਤੀ ਮੈਂਬਰ ਸਰਵਣ ਕਿਸਾਨਾ, ਪੰਚਾਇਤ ਸੰਮਤੀ ਮੈਂਬਰ ਮੋਹਨ ਲਾਲ ਬੀਣੇਵਾਲ, ਸਰਪੰਚ ਬਲਵਿੰਦਰ ਸਿੰਘ ਬਿੰਦੂ, ਪੰਚ ਰਾਣਾ ਸੁਰਿੰਦਰ ਸਿੰਘ ਮਜਾਰੀ, ਸੋਢੀ ਤੇ ਰਤਨਪੁਰ ਸਮੇਤ ਹੋਰ ਪਤਵੰਤੇ ਵਿਅਕਤੀ ਹਾਜ਼ਰ ਸਨ।
ਪਿਛਲੀ ਖ਼ਬਰ ਬਲਾਚੌਰ ਵਿਖੇ 12 ਨੂੰ ਹੋਣ ਵਾਲੀ ‘ਪੰਜਾਬ ਬਚਾਓ’ ਰੈਲੀ ਸੰਬੰਧੀ ਇਲਾਕਾ ਵਾਸੀਆਂ ਅੰਦਰ ਭਾਰੀ ਉਤਸਾਹ-ਬਿੱਟੂ ਆਦੋਆਣਾ ਅਗਲੀ ਖ਼ਬਰ 68 ਸਾਲਾਂ ਤੋਂ ਟੀ. ਬੀ. ਮਰੀਜ਼ਾਂ ਲਈ ਉਮੀਦ ਦੀ ਕਿਰਨ ਬਣਿਆ ਹੈ ਜੋਧਾ ਮੱਲ ਟੀ. ਬੀ. ਕਲੀਨਿਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।