04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਸੰਬੰਧੀ ਠੱਕਰਵਾਲ ’ਚ ਕਲਸ਼ ਯਾਤਰਾ ਕੱਢੀ

ਹੁਸ਼ਿਆਰਪੁਰ, 3 ਸਤੰਬਰ (ਨਰਿੰਦਰ ਸਿੰਘ ਬੱਡਲਾ)-ਬਾਬਾ ਮੇਹਰ ਗਿਰ ਮੰਦਰ ਠਾਕੁਰ ਦੁਆਰਾ ਪਿੰਡ ਠੱਕਰਵਾਲ ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮਹਾਂਉਤਸਵ ਸੰਬੰਧੀ ਤੇ 7 ਸਤੰਬਰ ਤੱਕ ਸ੍ਰੀ ਮੱਦ ਭਾਗਵਤ ਕਥਾ ਕੀਰਤਨ ਸਮਾਗਮ ਕਰਵਾਇਆ ਜਾ ਰਿਹਾ ਹੈ। ਸ੍ਰੀਮਦ ਭਗਵਤ ਕਥਾ ਸੰਬੰਧੀ ਸਜਾਈ ਕਲਸ਼ ਯਾਤਰਾ ਬਾਬਾ ਮੇਹਰ ਗਿਰ ਮੰਦਰ ਠਾਕਰਦੁਆਰਾ ਤੋਂ ਆਰੰਭ ਹੋ ਕੇ ਵੱਖ ਵੱਖ ਮੁਹੱਲਿਆਂ ਤੋਂ ਹੁੰਦੀ ਹੋਈ ਦੇਰ ਸ਼ਾਮ ਸਮਾਪਤ ਹੋਈ।

ਅਜੀਤ ਡੈਸਕ 04-09-2026
ਹੁਸ਼ਿਆਰਪੁਰ, 3 ਸਤੰਬਰ (ਨਰਿੰਦਰ ਸਿੰਘ ਬੱਡਲਾ)-ਬਾਬਾ ਮੇਹਰ ਗਿਰ ਮੰਦਰ ਠਾਕੁਰ ਦੁਆਰਾ ਪਿੰਡ ਠੱਕਰਵਾਲ ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮਹਾਂਉਤਸਵ ਸੰਬੰਧੀ ਤੇ 7 ਸਤੰਬਰ ਤੱਕ ਸ੍ਰੀ ਮੱਦ ਭਾਗਵਤ ਕਥਾ ਕੀਰਤਨ ਸਮਾਗਮ ਕਰਵਾਇਆ ਜਾ ਰਿਹਾ ਹੈ। ਸ੍ਰੀਮਦ ਭਗਵਤ ਕਥਾ ਸੰਬੰਧੀ ਸਜਾਈ ਕਲਸ਼ ਯਾਤਰਾ ਬਾਬਾ ਮੇਹਰ ਗਿਰ ਮੰਦਰ ਠਾਕਰਦੁਆਰਾ ਤੋਂ ਆਰੰਭ ਹੋ ਕੇ ਵੱਖ ਵੱਖ ਮੁਹੱਲਿਆਂ ਤੋਂ ਹੁੰਦੀ ਹੋਈ ਦੇਰ ਸ਼ਾਮ ਸਮਾਪਤ ਹੋਈ। ਇਸ ਕਲਸ਼ ਯਾਤਰਾ ਦਾ ਸੰਗਤਾਂ ਵਲੋਂ ਸ਼ਾਨਦਾਰ ਸਵਾਗਤ ਕੀਤਾ ਤੇ ਲੰਗਰ ਵੀ ਲਗਾਏ ਗਏ। ਇਸ ਸੰਬੰਧੀ ਮਾਸਟਰ ਸਰਬਜੀਤ ਸਿੰਘ ਮੰਝ ਤੇ ਹੋਰਨਾਂ ਨੇ ਦੱਸਿਆ ਕਿ 7 ਸਤੰਬਰ ਤੱਕ ਕਰਵਾਈ ਜਾ ਰਹੀ ਸ੍ਰੀਮਦ ਭਾਗਵਤ ਕਥਾ ਭੀਸ਼ਮ ਸ਼ਾਸਤਰੀ ਰੋਜ਼ਾਨਾ ਸ਼ਾਮ 6 ਤੋਂ 9 ਵਜੇ ਤੱਕ ਸੰਗਤਾਂ ਨੂੰ ਕਥਾ ਕੀਰਤਨ ਦੁਆਰਾ ਨਿਹਾਲ ਕਰਨਗੇ। ਇਸ ਮੌਕੇ ਪੰਡਿਤ ਰਵਿੰਦਰ ਝਾਅ , ਖੜਕ ਸਿੰਘ ਮੰਝ, ਦਲਜੀਤ ਸਿੰਘ, ਗੁਰਪ੍ਰੀਤ ਸਿੰਘ ਮੰਝ, ਨਰਿੰਦਰ ਸਿੰਘ ਆਦਿ ਸਮੇਤ ਸੰਗਤਾਂ ਹਾਜ਼ਰ ਸਨ।
ਪਿਛਲੀ ਖ਼ਬਰ ‘ ਮਿਸ਼ਨ ਕਲੀਨ ਪੰਜਾਬ’ ਤਹਿਤ ਸ਼ਹਿਰ ਵਾਸੀ ਪੂਰਨ ਸਹਿਯੋਗ ਕਰਨ-ਵਿਧਾਇਕ ਰਾਜਾ ਗਿੱਲ ਅਗਲੀ ਖ਼ਬਰ ਵੁੱਡਬਰੀ ਵਰਲਡ ਸਕੂਲ ਨੇ ਜਨਮ ਅਸ਼ਟਮੀ ਤਿਉਹਾਰ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।