02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਵੁੱਡਲੈਂਡ ਓਵਰਸੀਜ਼ ਸਕੂਲ ਦੀ ਹੀਆ ਗੋਇਲ ਨੇ ਇੰਟਰ-ਸਕੂਲ ‘ਸਲੋਗਨ ਸਪਾਰਕ’ ਮੁਕਾਬਲੇ ’ਚ ਜਿੱਤਿਆ ਰਨਰਅੱਪ ਦਾ ਖ਼ਿਤਾਬ

ਹੁਸ਼ਿਆਰਪੁਰ, 1 ਸਤੰਬਰ (ਬਲਜਿੰਦਰਪਾਲ ਸਿੰਘ)-ਵੁੱਡਲੈਂਡ ਓਵਰਸੀਜ਼ ਸਕੂਲ ਹੁਸ਼ਿਆਰਪੁਰ ਦੀ 11ਵੀਂ ਜਮਾਤ ਦੀ ਵਿਦਿਆਰਥਣ ਹੀਆ ਗੋਇਲ ਨੇ ਜਲੰਧਰ ਸਹੋਦਿਆ ਵਲੋਂ ਕਰਵਾਏ ਵੱਕਾਰੀ ਇੰਟਰ-ਸਕੂਲ ‘ਸਲੋਗਨ ਸਪਾਰਕ’ ਮੁਕਾਬਲੇ ‘ਚ ਪਹਿਲੀ ਰਨਰਅੱਪ ਟਰਾਫ਼ੀ ਪ੍ਰਾਪਤ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ। ਇਨੋਸੈਂਟ ਹਾਰਟਸ ਸਕੂਲ ਜਲੰਧਰ ਵਿਖੇ ਹੋਏ ਮੁਕਾਬਲੇ ‘ਚ ਲਗਪਗ 50 ਸਕੂਲਾਂ ਦੇ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਨੇ ਭਾਗ ਲਿਆ।

ਇੰਟਰ-ਸਕੂਲ ‘ਸਲੋਗਨ ਸਪਾਰਕ’ ਮੁਕਾਬਲੇ ’ਚ ਪਹਿਲੀ ਰਨਰਅੱਪ ਟਰਾਫ਼ੀ ਪ੍ਰਾਪਤ ਕਰਨ ਵਾਲੀ ਵਿਦਿਆਰਥਣ ਹੀਆ ਗੋਇਲ ਨਾਲ ਡੀਨ ਡਾ. ਸਿਮਰਜੀਤ ਕੌਰ ਗਿੱਲ ਤੇ ਹੋਰ। ਤਸਵੀਰ : ਹਮਸ਼ਾਇਨ ਸਟੂਡੀਓ 02-09-2026
ਹੁਸ਼ਿਆਰਪੁਰ, 1 ਸਤੰਬਰ (ਬਲਜਿੰਦਰਪਾਲ ਸਿੰਘ)-ਵੁੱਡਲੈਂਡ ਓਵਰਸੀਜ਼ ਸਕੂਲ ਹੁਸ਼ਿਆਰਪੁਰ ਦੀ 11ਵੀਂ ਜਮਾਤ ਦੀ ਵਿਦਿਆਰਥਣ ਹੀਆ ਗੋਇਲ ਨੇ ਜਲੰਧਰ ਸਹੋਦਿਆ ਵਲੋਂ ਕਰਵਾਏ ਵੱਕਾਰੀ ਇੰਟਰ-ਸਕੂਲ ‘ਸਲੋਗਨ ਸਪਾਰਕ’ ਮੁਕਾਬਲੇ ‘ਚ ਪਹਿਲੀ ਰਨਰਅੱਪ ਟਰਾਫ਼ੀ ਪ੍ਰਾਪਤ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ। ਇਨੋਸੈਂਟ ਹਾਰਟਸ ਸਕੂਲ ਜਲੰਧਰ ਵਿਖੇ ਹੋਏ ਮੁਕਾਬਲੇ ‘ਚ ਲਗਪਗ 50 ਸਕੂਲਾਂ ਦੇ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਨੇ ਭਾਗ ਲਿਆ। ਸ਼੍ਰੇਣੀ 2-21ਵੀਂ ਸਦੀ ਦੀ ਸਿੱਖਿਆ’ ਥੀਮ ‘ਚ ਮੁਕਾਬਲਾ ਕਰਦਿਆਂ ਹੀਆ ਨੇ ਜੱਜਾਂ ਦੇ ਪੈਨਲ ਨੂੰ ਆਪਣੀ ਮੌਲਿਕ ਸੋਚ, ਰਚਨਾਤਮਿਕਤਾ ਅਤੇ ਪ੍ਰਭਾਵਸ਼ਾਲੀ ਪ੍ਰਗਟਾਵੇ ਨਾਲ ਪ੍ਰਭਾਵਿਤ ਕੀਤਾ। ਇਸ ਪ੍ਰਾਪਤੀ ‘ਤੇ ਖ਼ੁਸ਼ੀ ਪ੍ਰਗਟ ਕਰਦੇ ਹੋਏ ਸਕੂਲ ਦੀ ਪ੍ਰਿੰਸੀਪਲ ਪੂਜਾ ਧੀਮਾਨ ਨੇ ਕਿਹਾ ਕਿ ਵੁੱਡਲੈਂਡ ਓਵਰਸੀਜ਼ ਸਕੂਲ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਅਕਾਦਮਿਕ ਕੰਮਾਂ ਦੇ ਨਾਲ-ਨਾਲ ਵੱਖ-ਵੱਖ ਖੇਤਰਾਂ ਰਚਨਾਤਮਿਕਤਾ, ਨਵੀਨਤਾ ਤੇ ਪ੍ਰਭਾਵਸ਼ਾਲੀ ਸੰਚਾਰ ‘ਚ ਆਪਣੀ ਪ੍ਰਤਿਭਾ ਦਿਖਾਉਣ ਲਈ ਲਗਾਤਾਰ ਉਤਸ਼ਾਹਿਤ ਕਰਦਾ ਹੈ। ਇਸ ਸ਼ਾਨਦਾਰ ਪ੍ਰਾਪਤੀ ‘ਤੇ ਹੀਆ ਗੋਇਲ ਨੂੰ ਵਧਾਈ ਦਿੰਦੇ ਹੋਏ ਸਕੂਲ ਦੀ ਡੀਨ ਡਾ. ਸਿਮਰਜੀਤ ਕੌਰ ਗਿੱਲ ਨੇ ਟਿੱਪਣੀ ਕੀਤੀ ਕਿ ਵੁੱਡਲੈਂਡ ਸਕੂਲ ਦੇ ਵਿਦਿਆਰਥੀ ਵੱਖ-ਵੱਖ ਅੰਤਰ-ਸਕੂਲ ਪਲੇਟਫ਼ਾਰਮਾਂ ‘ਤੇ ਲਗਾਤਾਰ ਸ਼ਾਨਦਾਰ ਪ੍ਰਤਿਭਾ ਦਾ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਕੂਲ ਦਾ ਉਦੇਸ਼ ਵਿਦਿਆਰਥੀਆਂ ਵਿਚ ਸਵੈ-ਵਿਸ਼ਵਾਸ, ਰਚਨਾਤਮਿਕਤਾ ਤੇ ਨਵੀਨਤਾ ਦੀ ਭਾਵਨਾ ਨੂੰ ਉਤਸ਼ਾਹਿਤ ਕਰਨਾ ਹੈ ਅਤੇ ਨਾਲ ਹੀ ਉਨ੍ਹਾਂ ਦੇ ਸੰਪੂਰਨ ਵਿਕਾਸ ਨੂੰ ਯਕੀਨੀ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਸਕੂਲ ਵਿਦਿਆਰਥੀਆਂ ਨੂੰ ਅਤਿ-ਆਧੁਨਿਕ, ਵਿਸ਼ਵ ਪੱਧਰੀ ਅਧਿਐਨ ਸਮੱਗਰੀ ਪ੍ਰਦਾਨ ਕਰਦਾ ਹੈ, ਜੋ ਨਾ ਸਿਰਫ਼ ਉਨ੍ਹਾਂ ਦੇ ਅਕਾਦਮਿਕ ਗਿਆਨ ‘ਚ ਨਿਰੰਤਰ ਵਾਧਾ ਕਰਦਾ ਹੈ, ਸਗੋਂ ਉਨ੍ਹਾਂ ਦੀ ਤਕਨੀਕੀ ਮੁਹਾਰਤ ਤੇ ਆਧੁਨਿਕ ਵਿਸ਼ਿਆਂ ਦੀ ਸਮਝ ਨੂੰ ਵੀ ਯਕੀਨੀ ਬਣਾਉਂਦਾ ਹੈ। ਇਸ ਤੋਂ ਇਲਾਵਾ ਵੁੱਡਲੈਂਡਰਸ ਨੇ ਵੱਖ-ਵੱਖ ਸੀ. ਬੀ. ਐਸ. ਈ. ਅੰਤਰ-ਸਕੂਲ ਮੁਕਾਬਲਿਆਂ ‘ਚ ਵਾਰ-ਵਾਰ ਆਪਣੀ ਉੱਤਮਤਾ ਦਾ ਪ੍ਰਦਰਸ਼ਨ ਕਰਕੇ ਸਕੂਲ ਨੂੰ ਮਾਣ ਦਿਵਾਇਆ ਹੈ। ਉਨ੍ਹਾਂ ਕਿਹਾ ਕਿ ਵੁੱਡਲੈਂਡ ਓਵਰਸੀਜ਼ ਸਕੂਲ ਵਿਦਿਆਰਥੀਆਂ ਨੂੰ ਗੁਣਵੱਤਾ ਵਾਲੀ ਸਿੱਖਿਆ ਦੇ ਨਾਲ-ਨਾਲ ਆਪਣੀਆਂ ਪ੍ਰਤਿਭਾਵਾਂ ਨੂੰ ਨਿਖਾਰਨ ਅਤੇ ਵਿਭਿੰਨ ਪਲੇਟਫ਼ਾਰਮਾਂ ‘ਤੇ ਆਪਣੇ ਆਪ ਨੂੰ ਵਿਸ਼ਵਾਸ ਨਾਲ ਪ੍ਰਗਟ ਕਰਨ ਦੇ ਨਿਰੰਤਰ ਮੌਕੇ ਪ੍ਰਦਾਨ ਕਰਦਾ ਹੈ।
ਪਿਛਲੀ ਖ਼ਬਰ ਟਰਿੱਪਲ ਐਮ ਸਕੂਲ ਆਫ਼ ਐਕਸੀਲੈਂਸ ਦੇ ਪ੍ਰਿੰਸੀਪਲ ਰੇਨੂੰ ਚਾਹਲ ਨੂੰ ਮਿਲਿਆ ‘ਐਜੂਕੇਸ਼ਨਿਸਟ ਆਫ਼ ਦਿ ਈਅਰ’ ਦਾ ਸਰਬਉੱਚ ਸਨਮਾਨ ਅਗਲੀ ਖ਼ਬਰ ਬੋਲੇ ਗੋਤ ਜਠੇਰਿਆਂ ਦਾ ਮੇਲਾ 4 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।