02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਟਿੱਪਰ ਦੇ ਟਾਇਰ ਹੇਠੋਂ ਨਿਕਲੇ ਪੱਥਰ ਨੇ ਤੋੜਿਆ ਦੁਕਾਨ ਦਾ ਸ਼ੀਸ਼ਾ

ਗੜ੍ਹਸ਼ੰਕਰ, 1 ਸਤੰਬਰ (ਧਾਲੀਵਾਲ)-ਬੇਹੱਦ ਖਸਤਾ ਹਾਲਤ ਸੜਕ ਦੇ ਹਿੱਸੇ ਵਾਲੇ ਗੜ੍ਹਸ਼ੰਕਰ ਸ਼ਹਿਰ ਦੇ ਨੰਗਲ ਚੌਕ ਵਿਚ ਅਨੋਖੀ ਘਟਨਾ ਵਾਪਰੀ ਹੈ। ਸਵੇਰੇ ਕਰੀਬ 6 ਕੁ ਵਜੇ ਇੱਥੋਂ ਰੇਤ ਲੈ ਕੇ ਲੰਘ ਰਹੇ ਇਕ ਟਿੱਪਰ ਹੇਠੋਂ ਇਕ ਪੱਥਰ ਨਿਕਲ ਕੇ ਗੋਲੀ ਵਾਂਗ ਅੰਮ੍ਰਿਤਸਰੀ ਸਵੀਟ ਸ਼ਾਪ ਦੇ ਸ਼ੀਸ਼ੇ (ਟਫ਼ਨ) ਵਿਚ ਜਾ ਵੱਜਾ।

ਅਜੀਤ ਡੈਸਕ 02-09-2026
ਗੜ੍ਹਸ਼ੰਕਰ, 1 ਸਤੰਬਰ (ਧਾਲੀਵਾਲ)-ਬੇਹੱਦ ਖਸਤਾ ਹਾਲਤ ਸੜਕ ਦੇ ਹਿੱਸੇ ਵਾਲੇ ਗੜ੍ਹਸ਼ੰਕਰ ਸ਼ਹਿਰ ਦੇ ਨੰਗਲ ਚੌਕ ਵਿਚ ਅਨੋਖੀ ਘਟਨਾ ਵਾਪਰੀ ਹੈ। ਸਵੇਰੇ ਕਰੀਬ 6 ਕੁ ਵਜੇ ਇੱਥੋਂ ਰੇਤ ਲੈ ਕੇ ਲੰਘ ਰਹੇ ਇਕ ਟਿੱਪਰ ਹੇਠੋਂ ਇਕ ਪੱਥਰ ਨਿਕਲ ਕੇ ਗੋਲੀ ਵਾਂਗ ਅੰਮ੍ਰਿਤਸਰੀ ਸਵੀਟ ਸ਼ਾਪ ਦੇ ਸ਼ੀਸ਼ੇ (ਟਫ਼ਨ) ਵਿਚ ਜਾ ਵੱਜਾ। ਘਟਨਾ ਦੌਰਾਨ ਕਿਸਮਤ ਨਾਲ ਦੁਕਾਨ ਦੇ ਕਾਊਂਟਰ ’ਤੇ ਮੌਜੂਦ ਵਰਕਰਾਂ ਤੇ ਸੜਕ ’ਤੇ ਖੜ੍ਹੇ ਲੋਕਾਂ ਦਾ ਵਾਲ ਵਾਲ ਬਚਾਅ ਹੋ ਗਿਆ। ਦੁਕਾਨ ਦਾ ਪ੍ਰਬੰਧ ਦੇਖ ਰਹੇ ਸੁਰਿੰਦਰ ਸਿੰਘ ਸ਼ਿੰਦਾ ਨੇ ਦੱਸਿਆ ਕਿ ਉਹ ਇਕ ਮਿੰਟ ਪਹਿਲਾ ਹੀ ਕਾਊਂਟਰ ਤੋਂ ਦੂਜੀ ਸਾਈਡ ’ਤੇ ਗਿਆ ਸੀ। ਇਥੇ ਸਵੇਰ ਸਮੇਂ ਅੰਮ੍ਰਿਤਸਰੀ ਸਵੀਟ ਸ਼ਾਪ ਸਾਹਮਣੇ ਅਕਸਰ ਹੀ ਲੋਕ ਬੱਸ ਦੀ ਉਡੀਕ ਵਿਚ ਖੜ੍ਹੇ ਹੁੰਦੇ ਹਨ, ਜਦੋਂ ਇਹ ਘਟਨਾ ਵਾਪਰੀ ਤਾਂ ਸਾਹਮਣੇ ਕੋਈ ਵੀ ਵਿਅਕਤੀ ਨਾਲ ਹੋਣ ਕਾਰਨ ਵੱਡਾ ਬਚਾਅ ਹੋ ਗਿਆ। ਟਿੱਪਰ ਹੇਠਾਂ ਨਿਕਲੇ ਪੱਥਰ ਦਾ ਵਜ਼ਨ ਸਵਾ ਕਿੱਲੋ ਸੀ। ਪੱਥਰ ਵੱਜਣ ਨਾਲ ਜਿੱਥੇ ਸ਼ੀਸ਼ਾ (ਟਫ਼ਨ) ਦਾ ਵੱਡਾ ਹਿੱਸਾ ਨੁਕਸਾਨਿਆ ਗਿਆ, ਉਥੇ ਹੀ ਗੋਲੀ ਵਾਂਗੇ ਸ਼ੀਸ਼ੇ ਵਿਚ ਵੱਡੇ ਪੱਥਰ ਨੇ ਸ਼ੀਸ਼ੇ ਵਿਚ ਵੱਡਾ ਸੁਰਾਖ਼ ਕਰ ਦਿੱਤਾ। ਦੁਕਾਨ ਮਾਲਕ ਚਰਨਪ੍ਰੀਤ ਸਿੰਘ ਲਾਡੀ ਨੇ ਦੱਸਿਆ ਕਿ ਇੱਥੇ ਅਕਸਰ ਹੀ ਅਜਿਹਾ ਖ਼ਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ 35 ਹਜ਼ਾਰ ਤੋਂ ਵਧੇਰੇ ਦਾ ਨੁਕਸਾਨ ਹੋਇਆ ਹੈ, ਜਿਸ ਟਿੱਪਰ ਕਾਰਨ ਇਹ ਘਟਨਾ ਵਾਪਰੀ, ਉਹ ਟਿੱਪਰ ਮੌਕੇ ਤੋਂ ਆਪਣੀ ਮੰਜ਼ਿਲ ਲਈ ਚਲਾ ਗਿਆ।
ਪਿਛਲੀ ਖ਼ਬਰ ਜ਼ਿਲ੍ਹਾ ਕਾਂਗਰਸ ਨੇ ਰਾਹੁਲ ਗਾਂਧੀ ਖ਼ਿਲਾਫ਼ ਦਰਜ ਐਫ. ਆਈ. ਆਰ. ਦੇ ਵਿਰੋਧ ’ਚ ਪ੍ਰਧਾਨ ਮੰਤਰੀ ਦਾ ਪੁਤਲਾ ਫੁਕਿਆ ਅਗਲੀ ਖ਼ਬਰ ਸੈਨੇਟਰੀ ਇੰਸਪੈਕਟਰ ਦੀ ਬਦਲੀ ਦੀ ਮੰਗ ਨੂੰ ਲੈ ਕੇ ਸੀਵਰਮੈਨ ਯੂਨੀਅਨ ਨੇ ਦਿੱਤਾ ਮੰਗ-ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।