25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2026

ਨਹੁੰ-ਮਾਸ ਦੇ ਰਿਸ਼ਤੇ ਤੋਂ ਸੰਬੰਧਾਂ ’ਚ ਆਈ ਖਟਾਸ ਅਤੇ ਮੁੜ ਸੰਬੰਧ ਸੁਰਜੀਤ ਹੋਣ ਦਾ ਭਾਜਪਾ-ਅਕਾਲੀ ਗੱਠਜੋੜ ਦਾ ਸਫ਼ਰ

ਨਵੀਂ ਦਿੱਲੀ, 24 ਨਵੰਬਰ (ਉਪਮਾ ਡਾਗਾ ਪਾਰਥ)- ਭਾਜਪਾ-ਸ਼੍ਰੋਮਣੀ ਅਕਾਲੀ ਦਲ (ਬ) ਦੇ 6 ਸਾਲਾਂ ਬਾਅਦ ਮੁੜ ਹੋਏ ਗੱਠਜੋੜ ਨੇ ਇਕ ਵਾਰ ਫਿਰ ਦੋਹਾਂ ਪਾਰਟੀਆਂ ਦੇ ਪੁਰਾਣੇ ਸੰਬੰਧਾਂ ਵੱਲ ਮੋੜਾ ਪਾ ਦਿੱਤਾ ਹੈ, ਜਿਸ ਨੂੰ ਪੰਜਾਬ ਦੇ ਮਰਹੂਮ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ‘ਨਹੁੰ-ਮਾਸ ਦਾ ਰਿਸ਼ਤਾ’ ਆਖਦੇ ਸਨ। ਭਾਜਪਾ ਅਤੇ ਅਕਾਲੀ ਦਲ (ਬ) ਦੇ ਗੱਠਜੋੜ ਦੀ ਕਹਾਣੀ 3 ਦਹਾਕੇ ਪੁਰਾਣੀ ਹੈ। ਜਿਸ ’ਚ ਸਾਲ 1996 ’ਚ ‘ਮੋਗਾ ਐਲਾਨ’ ਤੋਂ ਬਾਅਦ ਦੋਹਾਂ...

ਅਜੀਤ ਡੈਸਕ 25-11-2026

 ਨਵੀਂ ਦਿੱਲੀ, 24 ਨਵੰਬਰ (ਉਪਮਾ ਡਾਗਾ ਪਾਰਥ)- ਭਾਜਪਾ-ਸ਼੍ਰੋਮਣੀ ਅਕਾਲੀ ਦਲ (ਬ) ਦੇ 6 ਸਾਲਾਂ ਬਾਅਦ ਮੁੜ ਹੋਏ ਗੱਠਜੋੜ ਨੇ ਇਕ ਵਾਰ ਫਿਰ ਦੋਹਾਂ ਪਾਰਟੀਆਂ ਦੇ ਪੁਰਾਣੇ ਸੰਬੰਧਾਂ ਵੱਲ ਮੋੜਾ ਪਾ ਦਿੱਤਾ ਹੈ, ਜਿਸ ਨੂੰ ਪੰਜਾਬ ਦੇ ਮਰਹੂਮ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ‘ਨਹੁੰ-ਮਾਸ ਦਾ ਰਿਸ਼ਤਾ’ ਆਖਦੇ ਸਨ। ਭਾਜਪਾ ਅਤੇ ਅਕਾਲੀ ਦਲ (ਬ) ਦੇ ਗੱਠਜੋੜ ਦੀ ਕਹਾਣੀ 3 ਦਹਾਕੇ ਪੁਰਾਣੀ ਹੈ। ਜਿਸ ’ਚ ਸਾਲ 1996 ’ਚ ‘ਮੋਗਾ ਐਲਾਨ’ ਤੋਂ ਬਾਅਦ ਦੋਹਾਂ ਦਲਾਂ ਦਰਮਿਆਨ ਚੋਣ ਸਾਂਝੇਦਾਰੀ ਦੀ ਨੀਂਹ ਰੱਖੀ ਗਈ ਸੀ। ਦਿਲਚਸਪ ਗੱਲ ਇਹ ਹੈ ਕਿ ਸੰਬੰਧਾਂ ’ਚ ਆਈ 6 ਸਾਲਾਂ ਦੀ ਖਟਾਸ ਤੋਂ ਬਾਅਦ ਗੱਠਜੋੜ ਦੇ ਮੁੜ ਐਲਾਨ ਤੋਂ ਬਾਅਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਮੁੜ ਮੋਗਾ ’ਚ ਨਵੇਂ ਸੰਬੰਧਾਂ ਦੀ ਇਬਾਰਤ ਨੂੰ ‘ਇੱਕਠ’ ਦੇ ਰੂਪ ’ਚ ਪੇਸ਼ ਕਰਨਗੇ। ਦੋਹਾਂ ਪਾਰਟੀਆਂ ਨੇ 1997 ਦੀਆਂ ਵਿਧਾਨ ਸਭਾ ਚੋਣਾਂ ਇੱਕਠੀਆਂ ਲੜੀਆਂ ਸਨ, ਜਿਸ ’ਚ ਅਕਾਲੀ ਦਲ ਨੇ 94 ਅਤੇ ਭਾਜਪਾ ਨੇ 23 ਸੀਟਾਂ ’ਤੇ ਉਮੀਦਵਾਰ ਉਤਾਰੇ ਸਨ। ਅਕਾਲੀ ਦਲ ਨੂੰ 75 ਅਤੇ ਭਾਜਪਾ ਨੂੰ 18 ਅਤੇ ਗੱਠਜੋੜ ਨੂੰ ਕੁੱਲ 93 ਸੀਟਾਂ ਮਿਲੀਆਂ ਸਨ ਅਤੇ ਸ. ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣੇ ਸਨ। ਦੋਹਾਂ ਪਾਰਟੀਆਂ ਨੇ 1997, 2002, 2007, 2012 ਅਤੇ 2017 ਦੀਆਂ ਵਿਧਾਨ ਸਭਾ ਚੋਣਾਂ ’ਚ ਗੱਠਜੋੜ ਕੀਤਾ ਸੀ ਅਤੇ ਇਨ੍ਹਾਂ ’ਚੋਂ 3 ਵਾਰ ਦੋਹਾਂ ਨੇ ਰਲ ਕੇ  ਸਰਕਾਰ ਬਣਾਈ ਸੀ। ਲਗਾਤਾਰ ਹੋ ਰਹੇ ਗੱਠਜੋੜ ਕਾਰਨ ਦੋਹਾਂ ਪਾਰਟੀਆਂ ਦੇ ਗੱਠਜੋੜ ਨੂੰ ਸ. ਬਾਦਲ ਵਲੋਂ ਦਿੱਤੇ ਨਹੁੰ-ਮਾਸ ਦੇ ਰਿਸ਼ਤੇ ਦੀ ਅਖੌਤ ਨੂੰ ਜਿਊਂਦਾ ਰੱਖਿਆ। ਹਾਲਾਂਕਿ ਸਤੰਬਰ 2020 ’ਚ ਖੇਤੀ ਕਾਨੂੰਨਾਂ ਦੇ ਮੁੱਦੇ ’ਤੇ ਦੋਹਾਂ ਪਾਰਟੀਆਂ ਦਾ ਗੱਠਜੋੜ ਟੁੱਟ ਗਿਆ ਸੀ। ਜਿਸ ਦੌਰਾਨ ਸ਼੍ਰੋਮਣੀ ਅਕਾਲੀ ਦਲ (ਬ) ਦੇ ਨੇਤਾਵਾਂ ਨੇ ਭਾਜਪਾ ਨੂੰ ਕਿਸਾਨ ਵਿਰੋਧੀ ਅਤੇ ਪੰਜਾਬ ਵਿਰੋਧੀ ਤੱਕ ਵੀ ਕਿਹਾ। ਦੋਹਾਂ ਪਾਰਟੀਆਂ ਦਰਮਿਆਨ ਇਹ ਖਟਾਸ 6 ਸਾਲਾਂ ਤੱਕ ਬਣੀ ਰਹੀ। ਪੰਜਾਬ ’ਚ ਦੋਵੇਂ ਪਾਰਟੀਆਂ ‘ਸੀਟਾਂ ਦੀ ਵੰਡ ਦੇ ਪੁਰਾਣੇ ਫਾਰਮੂਲੇ’ ਤਹਿਤ ਸ਼੍ਰੋਮਣੀ ਅਕਾਲੀ ਦਲ 94 ਅਤੇ ਭਾਜਪਾ 23 ਵਿਧਾਨ ਸਭਾ ਸੀਟਾਂ ’ਤੇ ਚੋਣਾਂ ਲੜਦੀਆਂ ਸਨ। ਹਾਲਾਂਕਿ, ਮੁੜ ਬਣੇ ਗੱਠਜੋੜ ’ਚ ਭਾਵੇਂ ਭਾਜਪਾ ਨੇ ਅਕਾਲੀ ਦਲ ਦੀ ‘ਵੱਡੇ ਭਰਾ’ ਵਾਲੀ ਭੂਮਿਕਾ ਬਰਕਰਾਰ ਰੱਖੀ ਹੈ ਪਰ ਸੀਟਾਂ ਦੀ ਵੰਡ ਦੇ ਪੁਰਾਣੇ ਫਾਰਮੂਲੇ ਨੂੰ ਬਦਲਣ ਦੀ ਕਵਾਇਦ ਕਰਦਿਆਂ ਭਾਜਪਾ ਦੀਆਂ ਸੀਟਾਂ ਵਧਾਉਣ ਦੀ ਵੀ ਮੰਗ ਕੀਤੀ ਹੈ। ਹਲਕਿਆਂ ਮੁਤਾਬਿਕ ਭਾਜਪਾ ਪਹਿਲਾਂ ਦੇ ਮੁਕਾਬਲੇ ਦੁੱਗਣੀਆਂ ਸੀਟਾਂ ਦੀ ਮੰਗ ਕਰ ਰਹੀ ਹੈ। 

ਪਿਛਲੀ ਖ਼ਬਰ ਸੱਤਾ ਦੇ ਲਾਲਚ ’ਚ ਫਿਰ ਨਾਲ ਆਏ-ਕੇਜਰੀਵਾਲ ਅਗਲੀ ਖ਼ਬਰ ਪਾਕਿ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਵਲੋਂ ਵਧਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।