ਧਰਮਸ਼ਾਲਾ, 15 ਨਵੰਬਰ (ਯੂ. ਐਨ. ਆਈ.)-ਪੁਲਿਸ ਨੇ ਦੱਸਿਆ ਕਿ ਮੈਕਲੋਡਗੰਜ ਵਿਚ ‘ਮਾਉਂਟੇਨੀਅਰਿੰਗ ਇੰਸਟੀਚਿਊਟ’ (ਪਰਬਤਾਰੋਹੀ ਸੰਸਥਾ) ਨੇੜੇ ਧਰਮਕੋਟ ਰੋਡ ‘ਤੇ ਇਕ ਸੈਲਾਨੀ ਦੀ ਕਾਰ ਪਹਾੜੀ ਤੋਂ ਹੇਠਾਂ ਖੱਡ ਵਿਚ ਡਿੱਗ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਕਾਂਗੜਾ ਜ਼ਿਲ੍ਹੇ ਦੇ ਪੁਲਿਸ ਸੁਪਰਡੈਂਟ ਕੁਲਭੂਸ਼ਣ ਵਰਮਾ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਗੌਰਵ ਵਸ਼ਿਸ਼ਟ ਵਜੋਂ ਹੋਈ ਹੈ, ਜੋ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਬਿਹਾਲਾ ਦਾ ਰਹਿਣ ਵਾਲਾ ਸੀ। ਉਨ੍ਹਾਂ ਦੱਸਿਆ ਕਿ ਪੀਬੀ07ਟੀ 0506 ਰਜਿਸਟ੍ਰੇਸ਼ਨ ਨੰਬਰ ਵਾਲੀ ਕਾਰ ਨੂੰ ਚਾਲਕ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਨਾਲ ਚਲਾ ਰਿਹਾ ਸੀ, ਜਿਸ ਕਾਰਨ ਉਹ ਗੱਡੀ ‘ਤੇ ਆਪਣਾ ਕਾਬੂ ਗੁਆ ਬੈਠਾ, ਜਿਸ ਕਾਰਨ ਗੱਡੀ ਪਹਾੜੀ ਤੋਂ ਹੇਠਾਂ ਡਿੱਗ ਗਈ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ਵਿਚ ਪੀੜਤ ਦੀ ਮੌਤ ਹੋ ਗਈ ਹੈ। ਪੁਲਿਸ ਨੇ ਮੈਕਲੋਡਗੰਜ ਥਾਣੇ ਵਿਚ ਭਾਰਤੀ ਨਿਆਂ ਸੰਹਿਤਾ (ਬੀ.ਐਨ.ਐਸ.) ਦੀਆਂ ਧਾਰਾਵਾਂ 281, 125(ਏ) ਅਤੇ 106 ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਮੈਕਲੋਡਗੰਜ ਨੇੜੇ ਕਾਰ ਖੱਡ ’ਚ ਡਿੱਗੀ-ਹੁਸ਼ਿਆਰਪੁਰ ਦੇ ਸੈਲਾਨੀ ਦੀ ਮੌਤ
ਮੈਕਲੋਡਗੰਜ ਨੇੜੇ ਕਾਰ ਖੱਡ ’ਚ ਡਿੱਗੀ-ਹੁਸ਼ਿਆਰਪੁਰ ਦੇ ਸੈਲਾਨੀ ਦੀ ਮੌਤ
ਅਜੀਤ ਡੈਸਕ
16-11-2026