12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਐਮ. ਬੀ. ਬੀ. ਐਸ. ਦੀਆਂ 400 ਤੋਂ ਵੱਧ ਸੀਟਾਂ ਖ਼ਾਲੀ

ਐਮ. ਬੀ. ਬੀ. ਐਸ. ਦੀਆਂ 400 ਤੋਂ ਵੱਧ ਸੀਟਾਂ ਖ਼ਾਲੀ

ਅਜੀਤ ਡੈਸਕ 12-11-2026

ਨਵੀਂ ਦਿੱਲੀ, 11 ਨਵੰਬਰ (ਪੀ.ਟੀ.ਆਈ.)-ਮੈਡੀਕਲ ਕਾਊਂਸਲਿੰਗ ਕਮੇਟੀ ਦੇ ਸੂਤਰਾਂ ਅਨੁਸਾਰ ਮੈਡੀਕਲ ਕਾਊਂਸਲਿੰਗ ਦੇ ‘ਸਪੈਸ਼ਲ ਸਟਰੇ ਵੈਕੈਂਸੀ ਰਾਊਂਡ’ ਤੋਂ ਬਾਅਦ ਐਮ. ਬੀ. ਬੀ. ਐਸ. ਦੀਆਂ ਕੁੱਲ 411 ਸੀਟਾਂ ਅਲਾਟ ਹੋਣ ਤੋਂ ਬਿਨਾਂ ਖ਼ਾਲੀ ਰਹਿ ਗਈਆਂ ਹਨ। ਇਸ ਵਿਸ਼ੇਸ਼ ਗੇੜ ’ਚ ਐਮ. ਬੀ. ਬੀ.ਐਸ. ਦੀਆਂ 948 ਖ਼ਾਲੀ ਸੀਟਾਂ ਸ਼ਾਮਿਲ ਸਨ, ਜਿਨ੍ਹਾਂ ’ਚੋਂ 537 ਸੀਟਾਂ ਉਮੀਦਵਾਰਾਂ ਨੂੰ ਅਲਾਟ ਕੀਤੀਆਂ ਗਈਆਂ, ਜਦਕਿ ਕਾਊਂਸਲਿੰਗ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ 411 ਸੀਟਾਂ ਖ਼ਾਲੀ ਰਹਿ ਗਈਆਂ। ਸੂਤਰਾਂ ਮੁਤਾਬਕ, ਖ਼ਾਲੀ ਸੀਟਾਂ ਦੀ ਇਹ ਗਿਣਤੀ ਪਿਛਲੇ ਸਾਲ ਖ਼ਾਲੀ ਰਹੀਆਂ ਐਮ. ਬੀ. ਬੀ. ਐਸ. ਦੀਆਂ 60-70 ਸੀਟਾਂ ਦੇ ਮੁਕਾਬਲੇ ਕਾਫ਼ੀ ਜ਼ਿਆਦਾ ਹੈ। ਇਹ ‘ਸਪੈਸ਼ਲ ਸਟਰੇ ਵੈਕੈਂਸੀ ਰਾਊਂਡ’ ਮੈਡੀਕਲ ਕਾਊਂਸਲਿੰਗ ਕਮੇਟੀ ਦੁਆਰਾ ਅੰਡਰਗ੍ਰੈਜੂਏਟ ਮੈਡੀਕਲ ਕਾਊਂਸਲਿੰਗ ਦੇ ਪਿਛਲੇ ਦੌਰਾਂ ਦੇ ਮੁਕੰਮਲ ਹੋਣ ਤੋਂ ਬਾਅਦ, ਬਾਕੀ ਬਚੀਆਂ ਖ਼ਾਲੀ ਸੀਟਾਂ ਨੂੰ ਭਰਨ ਲਈ ਕਰਵਾਇਆ ਗਿਆ ਸੀ। ਸੁਪਰੀਮ ਕੋਰਟ ਨੇ ਐਮ. ਸੀ. ਸੀ. ਨੂੰ ਕਾਉਂਸਲਿੰਗ ਦੇ ਚਾਰ ਦੌਰ ਕਰਵਾਉਣ ਦੇ ਨਿਰਦੇਸ਼ ਦਿੱਤੇ ਸਨ, ਪਰ ਕਮੇਟੀ ਨੇ ਪੰਜਵਾਂ ਦੌਰ ਵੀ ਕਰਵਾਇਆ।

ਪਿਛਲੀ ਖ਼ਬਰ ਪਾਕਿ ’ਚ ਅੱਤਵਾਦੀ ਹਮਲੇ ਦੌਰਾਨ ਡੀ.ਐਸ.ਪੀ. ਸਮੇਤ 11 ਪੁਲਿਸ ਮੁਲਾਜ਼ਮਾਂ ਦੀ ਮੌਤ ਅਗਲੀ ਖ਼ਬਰ ਪੰਜਾਬ ਤੇ ਕੇਰਲ ਬਿਜਲੀ ਖੇਤਰ ਸੁਧਾਰਾਂ ਨਾਲ ਸੰਬੰਧਿਤ ਕਰਜ਼ਾ ਹੱਦ ਬਹਾਲ ਕਰਨ ਲਈ ਕੇਂਦਰ ਨੂੰ ਅਪੀਲ ਕਰਨਗੇ- ਸਤੀਸਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।