12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਨਵੀ ਮੁੰਬਈ ਸਭ ਤੋਂ ਸਾਫ਼-ਸੁਥਰਾ ਸ਼ਹਿਰ

ਨਵੀ ਮੁੰਬਈ ਸਭ ਤੋਂ ਸਾਫ਼-ਸੁਥਰਾ ਸ਼ਹਿਰ

ਅਜੀਤ ਡੈਸਕ 12-11-2026

ਨਵੀਂ ਦਿੱਲੀ, 11 ਨਵੰਬਰ (ਪੀ.ਟੀ.ਆਈ.)-ਕੇਂਦਰ ਸਰਕਾਰ ਦੇ ਸਾਲਾਨਾ ਸਫ਼ਾਈ ਸਰਵੇਖਣ ’ਚ ਨਵੀ ਮੁੰਬਈ ਸਭ ਤੋਂ ਸਾਫ਼-ਸੁਥਰੇ ਸ਼ਹਿਰ ਵਜੋਂ ਪਹਿਲੇ ਸਥਾਨ ’ਤੇ ਰਹੀ, ਜਦਕਿ ਸੂਰਤ ਅਤੇ ਵਿਜੇਵਾੜਾ ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ ’ਤੇ ਰਹੇ। 3 ਤੋਂ 10 ਲੱਖ ਦੀ ਆਬਾਦੀ ਵਾਲੀ ਸ਼੍ਰੇਣੀ ’ਚ ਉਜੈਨ ਸਭ ਤੋਂ ਸਾਫ਼-ਸੁਥਰਾ ਸ਼ਹਿਰ ਬਣਿਆ, ਜਿਸ ਤੋਂ ਬਾਅਦ ਚੰਡੀਗੜ੍ਹ ਅਤੇ ਗੁੰਟੂਰ ਦਾ ਨੰਬਰ ਹੈ। ਹਾਲਾਂਕਿ ਇੰਦੌਰ, ਜੋ ਪਿਛਲੇ ਅੱਠ ਸਾਲਾਂ ਤੋਂ ਲਗਾਤਾਰ ਸਭ ਤੋਂ ਸਾਫ਼-ਸੁਥਰਾ ਸ਼ਹਿਰ ਚੁਣਿਆ ਜਾ ਰਿਹਾ ਸੀ, ਇਸ ਸਾਲ ਚੋਟੀ ਦੇ ਸ਼ਹਿਰਾਂ ਦੀ ਸੂਚੀ ’ਚ ਸ਼ਾਮਿਲ ਨਹੀਂ ਹੋ ਸਕਿਆ। ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਇਥੇ ਕਰਵਾਏ ਇਕ ਸਮਾਗਮ ਦੌਰਾਨ ਜੇਤੂਆਂ ਨੂੰ ਪੁਰਸਕਾਰ ਪ੍ਰਦਾਨ ਕੀਤੇ। ਮੱਧ ਪ੍ਰਦੇਸ਼ ਦਾ ਰੇਵਾ ਸ਼ਹਿਰ ਨਦੀ ਦੇ ਕਿਨਾਰੇ ਵਸੇ ਸਭ ਤੋਂ ਸਾਫ਼-ਸੁਥਰੇ ਸ਼ਹਿਰਾਂ ’ਚ ਪਹਿਲੇ ਸਥਾਨ ’ਤੇ ਰਿਹਾ, ਜਦਕਿ ਬਿਲਾਸਪੁਰ ਅਤੇ ਵਾਰਾਣਸੀ ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ ’ਤੇ ਰਹੇ। 10 ਲੱਖ ਤੋਂ ਵੱਧ ਆਬਾਦੀ ਵਾਲੀ ਸ਼੍ਰੇਣੀ ’ਚ ਗ੍ਰੇਟਰ ਵਿਸ਼ਾਖਾਪਟਨਮ ਸਭ ਤੋਂ ਸਾਫ਼-ਸੁਥਰਾ ਸ਼ਹਿਰ ਬਣਿਆ, ਜਿਸ ਤੋਂ ਬਾਅਦ ਜਬਲਪੁਰ ਅਤੇ ਲਖਨਊ ਦਾ ਸਥਾਨ ਰਿਹਾ। ਕੇਂਦਰੀ ਆਸਰਾ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਅਨੁਸਾਰ, ‘ਸਵੱਛ ਤੱਟੀ ਸ਼ਹਿਰ’ ਸ਼੍ਰੇਣੀ ’ਚ ਪੁਰੀ ਨੇ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਕੇਰਲ ਦਾ ਅਲਪੁਝਾ ਅਤੇ ਮਹਾਰਾਸ਼ਟਰ ਦਾ ਰਤਨਾਗਿਰੀ ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ ’ਤੇ ਰਹੇ। ਰੁਦਰਪੁਰ ਸਭ ਤੋਂ ਸਾਫ਼-ਸੁਥਰਾ ਹਿਮਾਲੀਅਨ (ਪਹਾੜੀ) ਸ਼ਹਿਰ ਬਣਿਆ, ਜਦਕਿ ਕੇਂਦਰ ਸਰਕਾਰ ਦੇ ਇਸ ਸਾਲਾਨਾ ਸਫ਼ਾਈ ਸਰਵੇਖਣ ’ਚ ਜੰਮੂ ਨੇ ਦੂਜਾ ਸਥਾਨ ਹਾਸਿਲ ਕੀਤਾ।

ਪਿਛਲੀ ਖ਼ਬਰ ਸੋਨੀਆ ਗਾਂਧੀ ਦੇ ਦਾਅਵੇ ’ਤੇ ਅੰਨਾ ਹਜ਼ਾਰੇ ਦਾ ਪਲਟਵਾਰ ਅਗਲੀ ਖ਼ਬਰ ਰੋਜ਼-ਰੋਜ਼ ਵਧਦੀਆਂ ਦੁੱਧ ਦੀਆਂ ਕੀਮਤਾਂ ਤੋਂ ਦੁਖੀ ਹੋ ਕੇ ਮੈਂ ਬੱਕਰੀ ਹੀ ਖ਼ਰੀਦ ਲਿਆਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।