ਨਵੀਂ ਦਿੱਲੀ, 17 ਅਕਤੂਬਰ (ਜਗਤਾਰ ਸਿੰਘ)-ਕਾਕਰੋਚ ਜਨਤਾ ਪਾਰਟੀ (ਸੀ.ਜੇ.ਪੀ.) ਦੇ ਸੰਸਥਾਪਕ ਅਭਿਜੀਤ ਦੀਪਕੇ ਨੂੰ ਦਿੱਲੀ ਦੀ ਸਪੈਸ਼ਲ ਐਗਜ਼ੀਕਿਊਟਿਵ ਮੈਜਿਸਟ੍ਰੇਟ (ਐਸ.ਈ.ਐਮ.) ਅਦਾਲਤ ਨੇ ਸ਼ਰਤਾਂ ਤਹਿਤ ਜ਼ਮਾਨਤ ਦੇ ਦਿੱਤੀ ਹੈ। ਮੰਦਿਰ ਮਾਰਗ ਪੁਲਿਸ ਸਟੇਸ਼ਨ ਵਿਖੇ ਬਣੀ ਐਸ.ਈ.ਐਮ. ਅਦਾਲਤ ਨੇ ਅਭਿਜੀਤ ਦੀਪਕੇ ਨੂੰ 50,000 ਰੁਪਏ ਦੇ ਨਿੱਜੀ ਬਾਂਡ ’ਤੇ ਸ਼ਰਤੀਆ ਜ਼ਮਾਨਤ ਮਨਜ਼ੂਰ ਕੀਤੀ ਹੈ। ਦੀਪਕੇ ਨੂੰ ਜ਼ਮਾਨਤ ਬਾਂਡ ਤੇ ਸ਼ਾਂਤੀ ਬਾਂਡ ਜਮ੍ਹਾਂ ਕਰਾਉਣ ਲਈ ਕਿਹਾ ਗਿਆ ਹੈ। ਸ਼ਰਤਾਂ ਦੇ ਮੁਤਾਬਕ ਦੀਪਕੇ ਕਿਸੇ ਵੀ ਅਜਿਹੀ ਗਤੀਵਿਧੀ ਵਿਚ ਸ਼ਾਮਲ ਹੋਣ ਤੋਂ ਪਰਹੇਜ਼ ਕਰਨਗੇ ਜੋ ਸੰਭਾਵੀ ਤੌਰ ’ਤੇ ਸ਼ਾਂਤੀ ਨੂੰ ਭੰਗ ਕਰ ਸਕਦੀ ਹੈ। ਜ਼ਰੂਰੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਉਸ ਨੂੰ ਰਿਹਾਅ ਕਰ ਦਿੱਤਾ ਜਾਵੇਗਾ।ਦੱਸਣਯੋਗ ਹੈ ਕਿ ਦਿੱਲੀ ਪੁਲਿਸ ਵੱਲੋਂ ‘ਲਹਿਰਾ ਦੋ ਤਿਰੰਗਾ’ ਮਾਰਚ ਦੌਰਾਨ ਧਾਰਾ 163 ਦੀ ਉਲੰਘਣ ਕਰਨ ਦੇ ਦੋਸ਼ ਹੇਠ ਦੀਪਕੇ ਨੂੰ ਹਿਰਾਸਤ ਵਿਚ ਲਿਆ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਖ਼ਿਲਾਫ਼ ਸ਼ਾਂਤੀ ਭੰਗ ਕਰਨ ਦੀਆਂ ਧਾਰਾਵਾਂ 126/170 ਤਹਿਤ ਰੋਕਥਾਮ ਕਾਰਵਾਈ ਕੀਤੀ ਗਈ। ਪੇਸ਼ੀ ਦੌਰਾਨ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਮੰਦਿਰ ਮਾਰਗ ਪੁਲਿਸ ਸਟੇਸ਼ਨ ਅਤੇ ਅਦਾਲਤ ਦੇ ਬਾਹਰ ਭਾਰੀ ਪੁਲਿਸ ਬਲ ਤੇ ਰੈਪਿਡ ਐਕਸ਼ਨ ਫੋਰਸ ਤਾਇਨਾਤ ਕੀਤੀ ਗਈ ।
ਦਿੱਲੀ ਪੁਲਿਸ ਨੇ ਨੇਹਾ ਬੋਰਾ ਨੂੰ ਤੜਕੇ ਕੀਤਾ ਰਿਹਾਅ
ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਦੀ ਰਾਸ਼ਟਰੀ ਪ੍ਰਧਾਨ ਨੇਹਾ ਬੋਰਾ ਨੂੰ ਦਿੱਲੀ ਪੁਲਿਸ ਨੇ ਹਿਰਾਸਤ ਤੋਂ ਰਿਹਾਅ ਕਰ ਦਿੱਤਾ ਹੈ। ਬੀਤੇ ਦਿਨ ਤਿਰੰਗਾ ਮਾਰਚ ਦੌਰਾਨ ਉਨ੍ਹਾਂ ਨੂੰ ਹਿਰਾਸਤ ਵਿਚ ਲਿਆ ਗਿਆ ਸੀ, ਜਿਸ ਤੋਂ ਬਾਅਦ ਸਨਿਚਰਵਾਰ (17 ਅਕਤੂਬਰ ) ਸਵੇਰੇ ਉਨ੍ਹਾਂ ਦੀ ਰਿਹਾਈ ਹੋਈ।ਨੇਹਾ ਬੋਰਾ ਨੂੰ ਦਿੱਲੀ ਪੁਲਿਸ ਐਕਟ ਦੀ ਧਾਰਾ 65 ਤਹਿਤ ਰਸਮੀ ਕਾਰਵਾਈਆਂ ਪੂਰੀਆਂ ਕਰਨ ਤੋਂ ਬਾਅਦ ਛੱਡਿਆ ਗਿਆ। ਆਇਸਾ ਨੇ ਦੋਸ਼ ਲਾਇਆ ਕਿ ਨੇਹਾ ਨੂੰ ਹਿਰਾਸਤ ਵਿਚ ਲੈਣ ਤੋਂ ਬਾਅਦ ਲਗਭਗ 5 ਘੰਟੇ ਦਿੱਲੀ ਦੀਆਂ ਸੜਕਾਂ ’ਤੇ ਘੁਮਾਇਆ ਗਿਆ ਤੇ ਫਿਰ ਆਰ.ਕੇ. ਪੁਰਮ ਥਾਣੇ ਲਿਜਾ ਕੇ ਰਾਤ ਭਰ ਰੱਖਿਆ ਗਿਆ। ਵਕੀਲਾਂ ਨੂੰ ਵੀ ਅੱਧੀ ਰਾਤ ਤੱਕ ਉਨ੍ਹਾਂ ਨੂੰ ਮਿਲਣ ਨਹੀਂ ਦਿੱਤਾ ਗਿਆ।
ਦਿੱਲੀ ਪੁਲਿਸ ਵਲੋਂ ਕਈ ਐਫ.ਆਈ.ਆਰ. ਦਰਜ
ਦਿੱਲੀ ਪੁਲਿਸ ਨੇ ਕਾਕਰੋਚ ਜਨਤਾ ਪਾਰਟੀ ਦੇ ‘ਲਹਿਰਾ ਦੋ ਤਿਰੰਗਾ’ ਮਾਰਚ ਤੋਂ ਇਕ ਦਿਨ ਪਹਿਲਾਂ ਕਨਾਟ ਪਲੇਸ ’ਚ ਮਨਾਹੀ ਦੇ ਹੁਕਮਾਂ ਦੀ ਕਥਿਤ ਉਲੰਘਣਾ ਦੇ ਸਬੰਧ ਵਿਚ ਕਈ ਐਫ.ਆਈ.ਆਰ. ਦਰਜ ਕੀਤੀਆਂ ਹਨ। ਸੂਤਰ ਨੇ ਦੱਸਿਆ ਕਿ ਲੋਕਾਂ ਨੂੰ ਖਿੰਡ ਜਾਣ ਲਈ ਵਾਰ-ਵਾਰ ਕੀਤੀਆਂ ਗਈਆਂ ਘੋਸ਼ਣਾਵਾਂ ਦੇ ਬਾਵਜੂਦ, ਸ਼ੁੱਕਰਵਾਰ ਨੂੰ ਕਨਾਟ ਪਲੇਸ ਤੇ ਇਸ ਦੇ ਆਲੇ-ਦੁਆਲੇ ਭੀੜ ਇਕੱਠੀ ਹੋ ਗਈ, ਜਿਸ ਕਾਰਨ ਪੁਲਿਸ ਨੂੰ ਕਾਨੂੰਨੀ ਕਾਰਵਾਈ ਸ਼ੁਰੂ ਕਰਨੀ ਪਈ।
ਅਭਿਜੀਤ ਦੀਪਕੇ ਨੂੰ ਸ਼ਰਤਾਂ ਤਹਿਤ ਮਿਲੀ ਜ਼ਮਾਨਤ-ਨੇਹਾ ਬੋਰਾ ਹੋਈ ਰਿਹਾਅ
ਨਵੀਂ ਦਿੱਲੀ, 17 ਅਕਤੂਬਰ (ਜਗਤਾਰ ਸਿੰਘ)-ਕਾਕਰੋਚ ਜਨਤਾ ਪਾਰਟੀ (ਸੀ.ਜੇ.ਪੀ.) ਦੇ ਸੰਸਥਾਪਕ ਅਭਿਜੀਤ ਦੀਪਕੇ ਨੂੰ ਦਿੱਲੀ ਦੀ ਸਪੈਸ਼ਲ ਐਗਜ਼ੀਕਿਊਟਿਵ ਮੈਜਿਸਟ੍ਰੇਟ (ਐਸ.ਈ.ਐਮ.) ਅਦਾਲਤ ਨੇ ਸ਼ਰਤਾਂ ਤਹਿਤ ਜ਼ਮਾਨਤ ਦੇ ਦਿੱਤੀ ...
ਅਜੀਤ ਡੈਸਕ
18-10-2026