18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਅਦਾਕਾਰ ਇਮਰਾਨ ਖ਼ਾਨ ਵਲੋਂ ‘ਭਾਰਤ ਛੱਡੋ’ ਨੋਟਿਸ ਨੂੰ ਹਾਈ ਕੋਰਟ ’ਚ ਚੁਣੌਤੀ

ਮੁੰਬਈ, 17 ਅਕਤੂਬਰ (ਪੀ.ਟੀ.ਆਈ.)-ਅਮਰੀਕੀ ਨਾਗਰਿਕ ਤੇ ਓ. ਸੀ. ਆਈ. ਕਾਰਡ ਧਾਰਕ ਅਭਿਨੇਤਾ ਇਮਰਾਨ ਖਾਨ ਨੇ ਬੰਬੇ ਹਾਈ ਕੋਰਟ ਵਿਚ ਇਕ ਪਟੀਸ਼ਨ ਦਾਇਰ ਕਰਕੇ ਮੁੰਬਈ ਪੁਲਿਸ ਦੁਆਰਾ ਜਾਰੀ ਕੀਤੇ ਗਏ ਇਕ ਨੋਟਿਸ ....

ਅਜੀਤ ਡੈਸਕ 18-10-2026

ਮੁੰਬਈ, 17 ਅਕਤੂਬਰ (ਪੀ.ਟੀ.ਆਈ.)-ਅਮਰੀਕੀ ਨਾਗਰਿਕ ਤੇ ਓ. ਸੀ. ਆਈ. ਕਾਰਡ ਧਾਰਕ ਅਭਿਨੇਤਾ ਇਮਰਾਨ ਖਾਨ ਨੇ ਬੰਬੇ ਹਾਈ ਕੋਰਟ ਵਿਚ ਇਕ ਪਟੀਸ਼ਨ ਦਾਇਰ ਕਰਕੇ ਮੁੰਬਈ ਪੁਲਿਸ ਦੁਆਰਾ ਜਾਰੀ ਕੀਤੇ ਗਏ ਇਕ ਨੋਟਿਸ ਨੂੰ ਚੁਣੌਤੀ ਦਿੱਤੀ ਹੈ ਜਿਸ ਵਿਚ ਉਸਨੂੰ ਰਾਜਨੀਤਿਕ ਪ੍ਰਦਰਸ਼ਨ ’ਚ ਹਿੱਸਾ ਲੈ ਕੇ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿਚ 28 ਅਕਤੂਬਰ ਤੱਕ ਭਾਰਤ ਛੱਡਣ ਦਾ ਨਿਰਦੇਸ਼ ਦਿੱਤਾ ਗਿਆ ਸੀ। 43 ਸਾਲਾ ਅਦਾਕਾਰ ਨੇ ਆਪਣੇ ਵਕੀਲ ਜ਼ੁਲਫਿਕਾਰ ਮੇਮਨ ਅਤੇ ਐਮ.ਜ਼ੈਡ.ਐਮ. ਲੀਗਲ ਰਾਹੀਂ ਦਾਇਰ ਪਟੀਸ਼ਨ ’ਚ ਨੋਟਿਸ ਨੂੰ ਗੈਰ-ਕਾਨੂੰਨੀ, ਵਿਗੜਿਆ, ਸਖ਼ਤ ਅਤੇ ਕਾਨੂੰਨ ਵਿਚ ਮਾੜਾ ਦੱਸਿਆ। ਪਟੀਸ਼ਨ ’ਚ ਹਾਈ ਕੋਰਟ ਨੂੰ ਨੋਟਿਸ ਨੂੰ ਰੱਦ ਕਰਨ ਤੇ ਅੰਤਰਿਮ ਰਾਹਤ ’ਚ ਇਸਦੇ ਸੰਚਾਲਨ ’ਤੇ ਰੋਕ ਲਗਾਉਣ ਦੀ ਬੇਨਤੀ ਕੀਤੀ ਗਈ ਹੈ।

ਪਿਛਲੀ ਖ਼ਬਰ ਦੱਖਣੀ ਭਾਰਤ ’ਚ 23 ਤੱਕ ਭਾਰੀ ਮੀਂਹ ਦੀ ਚਿਤਾਵਨੀ ਪੰਜਾਬ, ਹਰਿਆਣਾ ਅਤੇ ਦਿੱਲੀ ’ਚ ਮੌਸਮ ਰਹੇਗਾ ਖੁਸ਼ਕ ਅਗਲੀ ਖ਼ਬਰ ਗੁਜਰਾਤ ’ਚ ਰਸਾਇਣਕ ਇਕਾਈ ’ਚ ਧਮਾਕੇ ਕਾਰਨ ਪੰਜ ਮਜ਼ਦੂਰਾਂ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।