18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਬੰਗਲਾਦੇਸ਼ ਦੇ ਸਮੁੰਦਰੀ ਤੱਟੀ ਰਿਜ਼ੋਰਟ ’ਚ ਅੱਗ ਲੱਗਣ ਕਾਰਨ 10 ਮੌਤਾਂ

ਢਾਕਾ, 17 ਅਕਤੂਬਰ (ਪੀ.ਟੀ.ਆਈ.)- ਅਧਿਕਾਰੀਆਂ ਨੇ ਦੱਸਿਆ ਕਿ ਦੱਖਣ-ਪੂਰਬੀ ਬੰਗਲਾਦੇਸ਼ ਦੇ ਕੌਕਸ ਬਾਜ਼ਾਰ ਜ਼ਿਲ੍ਹੇ ਵਿਚ ਇੱਕ ਸਮੁੰਦਰੀ ਤੱਟੀ ਰਿਜ਼ੋਰਟ ’ਚ ਅੱਗ ਲੱਗਣ ਕਾਰਨ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ ਅਤੇ 9 ...

ਅਜੀਤ ਡੈਸਕ 18-10-2026

ਢਾਕਾ, 17 ਅਕਤੂਬਰ (ਪੀ.ਟੀ.ਆਈ.)- ਅਧਿਕਾਰੀਆਂ ਨੇ ਦੱਸਿਆ ਕਿ ਦੱਖਣ-ਪੂਰਬੀ ਬੰਗਲਾਦੇਸ਼ ਦੇ ਕੌਕਸ ਬਾਜ਼ਾਰ ਜ਼ਿਲ੍ਹੇ ਵਿਚ ਇੱਕ ਸਮੁੰਦਰੀ ਤੱਟੀ ਰਿਜ਼ੋਰਟ ’ਚ ਅੱਗ ਲੱਗਣ ਕਾਰਨ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ ਅਤੇ 9 ਜ਼ਖ਼ਮੀ ਹੋ ਗਏ। ਉਖੀਆ ਪੁਲਿਸ ਸਟੇਸ਼ਨ ਦੇ ਮੁਖੀ ਮੁਹੰਮਦ ਅਤੀਕੁਰ ਰਹਿਮਾਨ ਮਜੂਮਦਾਰ ਅਨੁਸਾਰ, ਸਨਿਚਰਵਾਰ ਸਵੇਰੇ ਲਗਭਗ 6:30 ਵਜੇ ਕੌਕਸ ਬਾਜ਼ਾਰ ਦੇ ਇਨਾਨੀ ਵਿਚ ਟੁਪਟੁਪ ਰੈਸਟੋ ਐਂਡ ਰਿਜ਼ੋਰਟ ਵਿਚ ਅੱਗ ਲੱਗੀ। ਫਾਇਰ ਸਰਵਿਸ ਦੇ ਬੁਲਾਰੇ ਤਲਹਾ ਬਿਨ ਜ਼ਾਸਿਮ ਨੇ ਪੁਸ਼ਟੀ ਕੀਤੀ ਕਿ 10 ਲੋਕਾਂ ਦੀ ਮੌਤ ਹੋ ਗਈ ਅਤੇ 9 ਜ਼ਖ਼ਮੀ ਹੋਏ। ਉਨ੍ਹਾਂ ਨੇ ਦੁਪਹਿਰ ਲਗਭਗ 1:30 ਵਜੇ ਮੌਤਾਂ ਦੀ ਗਿਣਤੀ ਦੀ ਪੁਸ਼ਟੀ ਕੀਤੀ, ਜੋ ਮਰੀਨ ਡਰਾਈਵ ਦੇ ਨਾਲ ਪਟੁਆਰਟੇਕ ਬੀਚ ਨੇੜੇ ਸਥਿਤ ਰਿਜ਼ੋਰਟ ਵਿਚ ਅੱਗ ਲੱਗਣ ਤੋਂ ਕਈ ਘੰਟਿਆਂ ਬਾਅਦ ਸੀ।ਬੀਡੀ ਨਿਊਜ 24 ਦੀ ਰਿਪੋਰਟ ਅਨੁਸਾਰ, 9 ਜ਼ਖ਼ਮੀਆਂ ਨੂੰ ਕੌਕਸ ਬਾਜ਼ਾਰ ਸਦਰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।

ਪਿਛਲੀ ਖ਼ਬਰ ਰਾਜਸਥਾਨ ’ਚ ਐਕਸਪ੍ਰੈੱਸਵੇਅ ’ਤੇ ਸੜਕ ਹਾਦਸਾ-8 ਮੌਤਾਂ ਅਗਲੀ ਖ਼ਬਰ ਕੈਂਸਰ ਦੀਆਂ 137 ਦਵਾਈਆਂ ਦੀਆਂ ਘਟਣਗੀਆਂ ਕੀਮਤਾਂ ਵਪਾਰਕ ਮੁਨਾਫ਼ੇ ਦੀ ਹੱਦ 30 ਫ਼ੀਸਦੀ ਤੱਕ ਕੀਤੀ ਗਈ ਤੈਅ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।