04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਭਾਰਤੀ ਹਾਕੀ ਟੀਮ ਨੇ ਲਗਾਤਾਰ ਦੂਜੀ ਵਾਰ ਜਿੱਤਿਆ ਸੋਨ ਤਗਮਾ ਮਲੇਸ਼ੀਆ ਨੂੰ 5-1 ਨਾਲ ਹਰਾਇਆ, ਉਲੰਪਿਕ ਲਈ ਕੀਤਾ ‘ਕੁਆਲੀਫਾਈ’

ਕਾਕਾਮਿਗਾਹਰਾ (ਜਪਾਨ), 3 ਅਕਤੂਬਰ (ਪੀ. ਟੀ. ਆਈ.)-ਜਪਾਨ ਦੇ ਆਈਚੀ-ਨਾਗੋਆ ’ਚ ਚਲ ਰਹੀਆਂ 20ਵੀਆਂ ਏਸ਼ਿਆਈ ਖੇਡਾਂ ਦੌਰਾਨ ਮੌਜੂਦਾ ਉਲੰਪਿਕ ਕਾਂਸੀ ਦਾ ਤਗਮਾ ਜੇਤੂ ਭਾਰਤ ਨੇ ਮਲੇਸ਼ੀਆ ਨੂੰ 5-1 ਨਾਲ ਕਰਾਰੀ ਮਾਤ ਦਿੰਦਿਆਂ ਆਪਣਾ ਸੋਨ ਤਗਮਾ ..

ਅਜੀਤ ਡੈਸਕ 04-10-2026

ਕਾਕਾਮਿਗਾਹਰਾ (ਜਪਾਨ), 3 ਅਕਤੂਬਰ (ਪੀ. ਟੀ. ਆਈ.)-ਜਪਾਨ ਦੇ ਆਈਚੀ-ਨਾਗੋਆ ’ਚ ਚਲ ਰਹੀਆਂ 20ਵੀਆਂ ਏਸ਼ਿਆਈ ਖੇਡਾਂ ਦੌਰਾਨ ਮੌਜੂਦਾ ਉਲੰਪਿਕ ਕਾਂਸੀ ਦਾ ਤਗਮਾ ਜੇਤੂ ਭਾਰਤ ਨੇ ਮਲੇਸ਼ੀਆ ਨੂੰ 5-1 ਨਾਲ ਕਰਾਰੀ ਮਾਤ ਦਿੰਦਿਆਂ ਆਪਣਾ ਸੋਨ ਤਗਮਾ ਬਰਕਰਾਰ ਰੱਖਿਆ, ਜਦੋਂਕਿ ਲਾਸ ਏਂਜਲਸ ਉਲੰਪਿਕ (2028) ਲਈ ਕੁਆਲੀਫਾਈ ਵੀ ਕਰ ਲਿਆ। ਟੀਮ ਨੇ ਪਹਿਲੀ ਵਾਰ ਲਗਾਤਾਰ ਦੂਜੀ ਵਾਰ ਸੋਨ ਤਗਮਾ ਹਾਸਿਲ ਕੀਤਾ ਹੈ। ਦੂਜੇ ਪਾਸੇ, ਭਾਰਤੀ ਕ੍ਰਿਕਟ ਟੀਮ ਨੇ ਆਪਣੇ ਰਵਾਇਤੀ ਵਿਰੋਧੀ ਪਾਕਿਸਤਾਨ ਨੂੰ 19 ਦੌੜਾਂ ਨਾਲ ਹਰਾ ਕੇ ਲਗਾਤਾਰ ਦੂਜੀ ਵਾਰ ਸੋਨੇ ਦਾ ਤਗਮਾ ਜਿੱਤਿਆ ਹੈ। ਇਸ ਦੇ ਨਾਲ ਹੀ ਭਾਰਤ ਨੇ ਏਸ਼ੀਆਈ ਖੇਡਾਂ ਵਿਚ ਆਪਣੀ ਮੁਹਿੰਮ ਦਾ ਅੰਤ ਕੁੱਲ 85 ਤਗਮਿਆਂ ਨਾਲ ਕੀਤਾ। ਹਾਕੀ ਮੈਚ ਦੌਰਾਨ ਭਾਰਤੀ ਖਿਡਾਰੀਆਂ ਨੇ ਸ਼ਾਨਦਾਰ ਸ਼ੁਰੂਆਤ ਕੀਤੀ ਅਤੇ ਪਹਿਲੇ ਕੁਆਰਟਰ ’ਚ ਜ਼ਿਆਦਾਤਰ ਗੇਂਦ ਮਲੇਸ਼ੀਆਈ ਹਿੱਸੇ ’ਚ ਰਹੀ। ਭਾਰਤ ਨੇ ਕਪਤਾਨ ਹਰਮਨਪ੍ਰੀਤ ਸਿੰਘ (11ਵੇਂ, 57ਵੇਂ ਮਿੰਟ) ਅਤੇ ਜੁਗਰਾਜ ਸਿੰਘ (23ਵੇਂ ਮਿੰਟ) ਦੇ ਜ਼ਰੀਏ ਤਿੰਨ ਪੈਨਲਟੀ ਕਾਰਨਰਾਂ ਨੂੰ ਗੋਲ ’ਚ ਬਦਲਿਆ। ਉਪ ਕਪਤਾਨ ਹਾਰਦਿਕ ਸਿੰਘ ਨੇ 42ਵੇਂ ਮਿੰਟ ’ਚ ਪੈਨਲਟੀ ਸਟ੍ਰੋਕ ’ਤੇ ਗੋਲ ਕੀਤਾ, ਜਦੋਂਕਿ ਮੈਦਾਨੀ ਗੋਲ ਸ਼ਿਲਾਨੰਦ ਲਕੜਾ ਦੀ ‘ਸਟਿਕ’ ਤੋਂ 54ਵੇਂ ਮਿੰਟ ’ਚ ਆਇਆ। ਮਲੇਸ਼ੀਆ ਦਾ ਇਕ ਮਾਤਰ ਗੋਲ ਸ਼ੇਲੋ ਸਿਲਵਰੀਅਸ ਨੇ 14ਵੇਂ ਮਿੰਟ ’ਚ ਕੀਤਾ। ਮਲੇਸ਼ੀਆ ਨੇ ਚਾਂਦੀ ਦਾ ਤਗਮਾ ਹਾਸਿਲ ਕੀਤਾ, ਜਦੋਂਕਿ ਪਾਕਿਸਤਾਨ ਨੇ ਦੱਖਣੀ ਕੋਰੀਆ ਨੂੰ 5-3 ਨਾਲ ਹਰਾ ਕੇ ਕਾਂਸੀ ਦਾ ਤਗਮਾ ਜਿੱਤਿਆ।

ਹਰਮਨਪ੍ਰੀਤ ਸਿੰਘ 2 ਸੋਨ ਤਗਮੇ ਜਿੱਤਣ ਵਾਲਾ ਪਹਿਲਾ ਭਾਰਤੀ ਕਪਤਾਨ
ਹਰਮਨਪ੍ਰੀਤ ਸਿੰਘ ਕੁੱਲ 12 ਗੋਲਾਂ ਨਾਲ ਟੂਰਨਾਮੈਂਟ ਦਾ ਸਭ ਤੋਂ ਵੱਧ ਗੋਲ ਕਰਨ ਵਾਲਾ ਖਿਡਾਰੀ ਬਣਿਆ। ਇਸ ਦੇ ਨਾਲ ਹੀ ਉਹ ਏਸ਼ਿਆਈ ਖੇਡਾਂ ਵਿਚ ਦੋ ਸੋਨ ਤਗਮੇ ਜਿੱਤਣ ਵਾਲੀ ਪਹਿਲਾ ਭਾਰਤੀ ਕਪਤਾਨ ਵੀ ਬਣ ਗਿਆ ਹੈ। ਦੂਜੇ ਪਾਸੇ, ਦੇਸ਼ ਲਈ ਸਭ ਤੋਂ ਵੱਧ ਮੈਚ ਖੇਡਣ ਵਾਲੇ ਤਜਰਬੇਕਾਰ ਖਿਡਾਰੀ ਮਨਪ੍ਰੀਤ ਸਿੰਘ ਲਈ ਇਹ ਉਨ੍ਹਾਂ ਦਾ ਤੀਜਾ ਏਸ਼ਿਆਈ ਖੇਡਾਂ ਦਾ ਸੋਨ ਤਗਮਾ ਸੀ, ਜੋ ਕਿਸੇ ਵੀ ਭਾਰਤੀ ਖਿਡਾਰੀ ਲਈ ਸਭ ਤੋਂ ਵੱਧ ਹੈ। ਮਨਪ੍ਰੀਤ ਸਿੰਘ 2014 ਅਤੇ 2022 ਦੀਆਂ ਚੈਂਪੀਅਨ ਟੀਮਾਂ ਦਾ ਵੀ ਹਿੱਸਾ ਰਿਹਾ ਹੈ। 1966, 1998, 2014 ਅਤੇ 2022 ਤੋਂ ਬਾਅਦ 2026 ਏਸ਼ਿਆਈ ਖੇਡਾਂ ਵਿਚ ਭਾਰਤ ਦਾ ਇਹ 5ਵਾਂ ਸੋਨ ਤਗਮਾ ਹੈ।
ਅਗਲੀ ਖ਼ਬਰ ਹੋਰਮੁਜ਼ ’ਚ ਜਹਾਜ਼ ’ਤੇ ਮਿਜ਼ਾਈਲ ਹਮਲਾ-5 ਭਾਰਤੀ ਸਨ ਸਵਾਰ ਸਾਰੇ ਸੁਰੱਖਿਅਤ, 8 ਮਹੀਨਿਆਂ ’ਚ 11 ਭਾਰਤੀ ਮਲਾਹ ਮਾਰੇ ਗਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।