21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਰਾਹੁਲ ਗਾਂਧੀ ਦੇ ਇੰਦੌਰ ਦੇ ਪ੍ਰੋਗਰਾਮ ’ਤੇ ਭਾਜਪਾ ਅਤੇ ਕਾਂਗਰਸ ਦਰਮਿਆਨ ਤਿੱਖੀ ਸ਼ਬਦੀ ਜੰਗ ਪ੍ਰੋਗਰਾਮ ’ਚ ਪ੍ਰਧਾਨ ਮੰਤਰੀ ਦੀ ਮਾਂ ਦਾ ਅਪਮਾਨ ਕੀਤਾ-ਭਾਜਪਾ

ਨਵੀਂ ਦਿੱਲੀ, 20 ਸਤੰਬਰ (ਉਪਮਾ ਡਾਗਾ ਪਾਰਥ)- ਰਾਹੁਲ ਗਾਂਧੀ ਦੇ ਸਨਿਚਰਵਾਰ ਨੂੰ ਇੰਦੌਰ ’ਚ ਹੋਏ ਪ੍ਰੋਗਰਾਮ ‘ਛਾਤਰੋਂ ਕੀ ਗੂੰਜ’ ਨੂੰ ਲੈ ਕੇ ਭਾਜਪਾ ਅਤੇ ਕਾਂਗਰਸ ਦਰਮਿਆਨ ਸ਼ਬਦੀ ਜੰਗ ਛਿੜ ਗਈ ਹੈ ਜਿਥੇ ਭਾਜਪਾ ਨੇ ਇਲਜ਼ਾਮ ਲਾਇਆ ਹੈ ਕਿ ਪ੍ਰੋਗਰਾਮ ’ਚ ਪ੍ਰਧਾਨ ...

ਅਜੀਤ ਡੈਸਕ 21-09-2026

ਨਵੀਂ ਦਿੱਲੀ, 20 ਸਤੰਬਰ (ਉਪਮਾ ਡਾਗਾ ਪਾਰਥ)- ਰਾਹੁਲ ਗਾਂਧੀ ਦੇ ਸਨਿਚਰਵਾਰ ਨੂੰ ਇੰਦੌਰ ’ਚ ਹੋਏ ਪ੍ਰੋਗਰਾਮ ‘ਛਾਤਰੋਂ ਕੀ ਗੂੰਜ’ ਨੂੰ ਲੈ ਕੇ ਭਾਜਪਾ ਅਤੇ ਕਾਂਗਰਸ ਦਰਮਿਆਨ ਸ਼ਬਦੀ ਜੰਗ ਛਿੜ ਗਈ ਹੈ ਜਿਥੇ ਭਾਜਪਾ ਨੇ ਇਲਜ਼ਾਮ ਲਾਇਆ ਹੈ ਕਿ ਪ੍ਰੋਗਰਾਮ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਂ ਦਾ ਅਪਮਾਨ ਕੀਤਾ ਹੈ ਉਥੇ ਕਾਂਗਰਸ ਨੇ ਭਾਜਪਾ ਅਤੇ ਆਰ.ਐਸ.ਐਸ. ’ਤੇ ਸਿੱਖਿਆ ਵਿਵਸਥਾ ਨੂੰ ਖੋਖਲਾ ਕਰਨ ਦਾ ਇਲਜ਼ਾਮ ਲਾਇਆ ਹੈ। ਪ੍ਰੋਗਰਾਮ ’ਚ ਸਟੈਂਡਅਪ ਕਾਮੇਡੀਅਨ ਪੁਲਕਿਤ ਮਣੀ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਕਲ ਉਤਾਰੀ ਗਈ ਹੈ। ਕਾਂਗਰਸ ਵਲੋਂ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਸਾਂਝੇ ਕੀਤੇ ਗਏ ਵੀਡੀਓ ’ਤੇ ਟਿੱਪਣੀ ਕਰਦਿਆਂ ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਲਿਖਿਆ ਕਿ ਕਾਂਗਰਸ ਪਾਰਟੀ ਕਾਮੇਡੀਅਨਾਂ ਅਤੇ ਜੋਕਰਾਂ ਦੀ ਪਾਰਟੀ ਬਣ ਗਈ ਹੈ। ਸਿੱਖਿਆ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਵੀ ਇਸ ’ਤੇ ਪ੍ਰਤੀਕਰਮ ਕਰਦਿਆਂ ਕਿਹਾ ਕਿ ਰਾਹੁਲ ਗਾਂਧੀ ਅਤੇ ਕਾਂਗਰਸ ਵਲੋਂ ਵਿਦਿਆਰਥੀਆਂ ਨਾਲ ਸੰਵਾਦ ਦਾ ਇਸਤੇਮਾਲ ਪ੍ਰਧਾਨ ਮੰਤਰੀ ਮੋਦੀ ਦੀ ਮਰਹੂਮ ਮਾਂ ਦਾ ਮਜ਼ਾਕ ਉਡਾਉਣ ਅਤੇ ਉਨ੍ਹਾਂ ਦਾ ਅਪਮਾਨ ਕਰ ਲਈ ਕਰਨਾ ਬੁਨਿਆਦੀ ਮਨੁੱਖੀ ਸੰਵੇਦਨਾ ਅਤੇ ਸਿਆਸੀ ਸੱਭਿਆਚਾਰ ਦੀ ਹੈਰਾਨ ਕਰਨ ਵਾਲੀ ਕਮੀ ਨੂੰ ਦਰਸਾਉਂਦਾ ਹੈ। ਕਾਂਗਰਸ ਨੇ ਸਰਕਾਰ ’ਤੇ ਜਵਾਬਦੇਹੀ ਤੋਂ ਭੱਜਣ ਅਤੇ ਹੋਸਟਲਾਂ ਦੀ ਕਿੱਲਤ ਦਾ ਮੁੱਦਾ ਉਠਾਇਆ। ਰਾਹੁਲ ਗਾਂਧੀ ਨੇ ‘ਐਕਸ’ ’ਤੇ ਪਾਏ ਸੰਦੇਸ਼ ’ਚ ਪ੍ਰਧਾਨ ਮੰਤਰੀ ਮੋਦੀ ਦੇ ਜਨਮ ਦਿਨ ’ਤੇ ਦੀਵਾ ਜਗਾਉਣ ਦੀ ਮੁਹਿੰਮ ਦਾ ਜ਼ਿਕਰ ਕਰਦਿਆਂ ਕਿਹਾ ਕਿ ਕੱਲ੍ਹ ਇੰਦੌਰ ਦੀ ਇਕ ਵਿਦਿਆਰਥਣ ਨੇ ਉਨ੍ਹਾਂ ਤੋਂ ਪੁੱਛਿਆ ਕਿ ਸਰਕਾਰ ਦੇ ਕੋਲ ਦੀਵਾ ਜਗਾਉਣ ਲਈ ਪੈਸਾ ਹੈ, ਸਾਡੇ ਹੋਸਟਲ ਲਈ ਕਿਉਂ ਨਹੀਂ ? ਰਾਹੁਲ ਗਾਂਧੀ ਨੇ ਕਿਹਾ ਕਿ ਪਿੰਡਾਂ ਤੋਂ ਸ਼ਹਿਰ ਪੜ੍ਹਨ ਆਉਣ ਵਾਲੀਆਂ ਵਿਦਿਆਰਥਣਾਂ ਨੂੰ ਹੋਸਟਲ ਨਾ ਮਿਲਣ ਕਾਰਨ ਪੀ.ਜੀ. ’ਚ ਰਹਿਣਾ ਪੈ ਰਿਹਾ ਹੈ, ਜਿਥੇ ਖਰਚਾ ਏਨਾ ਜ਼ਿਆਦਾ ਹੁੰਦਾ ਹੈ ਕਿ ਕਈ ਕੁੜੀਆਂ ਨੇ ਪੜ੍ਹਾਈ ਛੱਡ ਦਿੱਤੀ। ਪਾਰਟੀ ਦੇ ਜਨਰਲ ਸਕੱਤਰ ਜੈ ਰਾਮ ਰਮੇਸ਼ ਨੇ ਕਿਹਾ ਕਿ ਰਾਹੁਲ ਗਾਂਧੀ ਵਿਦਿਆਰਥੀਆਂ ਦੇ ਨਾਲ ਖੜ੍ਹੇ ਹਨ, ਇਸ ਲਈ ਸਰਕਾਰ ਤੋਂ ਸਵਾਲ ਪੁੱਛ ਰਹੇ ਹਨ ਅਤੇ ਜਵਾਬਦੇਹੀ ਮੰਗ ਰਹੇ ਹਨ।

ਪਿਛਲੀ ਖ਼ਬਰ ਅੰਮ੍ਰਿਤਪਾਲ ਜੇਲ੍ਹ ਤੋਂ ਚੋਣ ਜਿੱਤ ਸਕਦਾ ਹੈ ਤਾਂ ਕਾਂਗਰਸੀ ਉਮੀਦਵਾਰ ਕਿਉਂ ਨਹੀਂ-ਮਹੂਆ ਮੋਇਤਰਾ ਅਗਲੀ ਖ਼ਬਰ ਹੂਤੀਆਂ ਵਲੋਂ ਰਿਆਦ ’ਤੇ ਮਿਜ਼ਾਈਲ ਹਮਲੇ ਦੀ ਕੋਸ਼ਿਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।