20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਡੂਸੂ ਚੋਣਾਂ ’ਚ ਏ.ਬੀ.ਵੀ.ਪੀ. ਨੇ ਤਿੰਨ ਸੀਟਾਂ ’ਤੇ ਕੀਤਾ ਕਬਜ਼ਾ ਆਜ਼ਾਦ ਉਮੀਦਵਾਰ ਦੀਪਾਂਸ਼ੂ ਬਣੇ ਉਪ-ਪ੍ਰਧਾਨ

ਨਵੀਂ ਦਿੱਲੀ, 19 ਸਤੰਬਰ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਯੂਨੀਵਰਸਿਟੀ ਵਿਦਿਆਰਥੀ ਸੰਘ (ਡੂਸੂ) ਚੋਣਾਂ ’ਚ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏ.ਬੀ.ਵੀ.ਪੀ.) ਨੇ ਕੇਂਦਰੀ ਪੈਨਲ ਦੇ ਚਾਰ ਵਿੱਚੋਂ ਤਿੰਨ ਅਹੁਦਿਆਂ ’ਤੇ ਜਿੱਤ ਦਰਜ ਕੀਤੀ। ਏ.ਬੀ.ਵੀ.ਪੀ. ਦੇ ਯਸ਼ ਡਾਬਾਸ ...

ਅਜੀਤ ਡੈਸਕ 20-09-2026

ਨਵੀਂ ਦਿੱਲੀ, 19 ਸਤੰਬਰ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਯੂਨੀਵਰਸਿਟੀ ਵਿਦਿਆਰਥੀ ਸੰਘ (ਡੂਸੂ) ਚੋਣਾਂ ’ਚ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏ.ਬੀ.ਵੀ.ਪੀ.) ਨੇ ਕੇਂਦਰੀ ਪੈਨਲ ਦੇ ਚਾਰ ਵਿੱਚੋਂ ਤਿੰਨ ਅਹੁਦਿਆਂ ’ਤੇ ਜਿੱਤ ਦਰਜ ਕੀਤੀ। ਏ.ਬੀ.ਵੀ.ਪੀ. ਦੇ ਯਸ਼ ਡਾਬਾਸ ਨੇ 24,576 ਵੋਟਾਂ ਹਾਸਲ ਕਰਕੇ ਪ੍ਰਧਾਨ ਦਾ ਅਹੁਦਾ ਜਿੱਤਿਆ ਅਤੇ ਐਨ.ਐਸ.ਯੂ.ਆਈ ਦੇ ਵਿਜੈ ਸ਼ੰਕਰ ਮੀਣਾ ਨੂੰ 2,053 ਵੋਟਾਂ ਨਾਲ ਹਰਾਇਆ। ਸਕੱਤਰ ਦੇ ਅਹੁਦੇ ’ਤੇ ਏ.ਬੀ.ਵੀ.ਪੀ. ਉਮੀਦਵਾਰ ਰੀਆ ਛਾਬੜੀ ਨੂੰ 21,650 ਵੋਟਾਂ ਮਿਲੀਆਂ, ਜਦਕਿ ਐਨ.ਐਸ.ਯੂ.ਆਈ ਉਮੀਦਵਾਰ ਨਮਰਤਾ ਚੌਧਰੀ ਨੂੰ 14,869 ਵੋਟਾਂ ਮਿਲੀਆਂ। ਸੰਯੁਕਤ ਸਕੱਤਰ ਦੇ ਅਹੁਦੇ ’ਤੇ ਏ.ਬੀ.ਵੀ.ਪੀ. ਦੇ ਲਕਸ਼ਯ ਰਾਜ ਸਿੰਘ ਨੇ 16,615 ਵੋਟਾਂ ਨਾਲ ਜਿੱਤ ਹਾਸਲ ਕੀਤੀ। ਉਪ-ਪ੍ਰਧਾਨ ਦਾ ਅਹੁਦਾ ਆਜ਼ਾਦ ਉਮੀਦਵਾਰ ਦੀਪਾਂਸ਼ੂ ਸ਼ੋਕੀਨ ਨੇ 30,615 ਵੋਟਾਂ ਨਾਲ ਜਿੱਤਿਆ। ਖਾਸ ਗੱਲ ਇਹ ਰਹੀ ਕਿ ਸ਼ੋਕੀਨ ਨੂੰ ਐਨ.ਐਸ.ਯੂ.ਆਈ ਵੱਲੋਂ ਟਿਕਟ ਨਹੀਂ ਮਿਲੀ ਸੀ ਅਤੇ ਉਸਨੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ। ਐਨ.ਐਸ.ਯੂ.ਆਈ ਕੇਂਦਰੀ ਪੈਨਲ ਦੀ ਕੋਈ ਵੀ ਸੀਟ ਨਹੀਂ ਜਿੱਤ ਸਕੀ, ਹਾਲਾਂਕਿ ਪ੍ਰਧਾਨ ਅਤੇ ਸੰਯੁਕਤ ਸਕੱਤਰ ਦੇ ਮੁਕਾਬਲਿਆਂ ’ਚ ਉਸਦੇ ਉਮੀਦਵਾਰਾਂ ਨੇ ਨਜ਼ਦੀਕੀ ਟੱਕਰ ਦਿੱਤੀ।

ਪਿਛਲੀ ਖ਼ਬਰ ਭਾਰਤ ਨੇ ਨਿਪਾਲ ਨੂੰ ਭੇਜੀ 11 ਟਨ ਰਾਹਤ ਸਮੱਗਰੀ ਦੀ ਇਕ ਹੋਰ ਖੇਪ ਅਗਲੀ ਖ਼ਬਰ ‘ਸਿਸਟਮ’ ਨਹੀਂ ਚਾਹੁੰਦਾ ਕਿ ਵਿਦਿਆਰਥੀ ਸਵਾਲ ਪੁੱਛਣ-ਰਾਹੁਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।