ਨਵੀਂ ਦਿੱਲੀ, 16 ਸਤੰਬਰ (ਉਪਮਾ ਡਾਗਾ ਪਾਰਥ)-ਵਿਸ਼ਵ ਆਰਥਿਕ ਫੋਰਮ (ਡਬਲਿਊ. ਈ. ਐਫ.) ਵਲੋਂ ਬੁੱਧਵਾਰ ਨੂੰ ਜਾਰੀ ਆਲਮੀ ਲੈਗਿੰਕ ਗੈਪ ਸੂਚਕ ਅੰਕ 2026 ’ਚ ਭਾਰਤ 131ਵੇਂ ਸਥਾਨ ’ਤੇ ਬਰਕਰਾਰ ਰਿਹਾ ਜਦਕਿ ਆਈਸਲੈਂਡ, ਫਿਨਲੈਂਡ ਅਤੇ ਨਾਰਵੇ ਪਹਿਲੇ ਤਿੰਨ ਸਥਾਨਾਂ ’ਤੇ ਹਨ। ਕੁੱਲ 145 ਦੇਸ਼ਾਂ ਦੀ ਸੂਚੀ ’ਚ ਭਾਰਤ ਤੋਂ ਹੇਠਾਂ 14 ਦੇਸ਼ ਹਨ, ਜਿਨ੍ਹਾਂ ’ਚੋਂ ਚਾਡ, ਈਰਾਨ ਅਤੇ ਪਾਕਿਸਤਾਨ ਸਭ ਤੋਂ ਹੇਠਲੇ 3 ਦੇਸ਼ ਹਨ। ਇਨ੍ਹਾਂ ਤੋਂ ਇਲਾਵਾ ਜਿਹੜੇ ਦੇਸ਼ ਸੂਚੀ ’ਚ ਭਾਰਤ ਤੋਂ ਹੇਠਾਂ ਹਨ ਉਨ੍ਹਾਂ ’ਚ ਪਾਪੂਆਨਿਉ ਗਿਨੀ, ਕੁਵੈਤ, ਓਮਾਨ, ਕਤਰ, ਕਜ਼ਾਕਿਸਤਾਨ, ਸਾਊਦੀ ਅਰਬ, ਮਿਸਰ, ਮੋਰੈਕੋ, ਮਾਲੀ, ਅਲਜੀਰੀਆ ਅਤੇ ਕਾਂਗੋ ਸ਼ਾਮਿਲ ਹਨ। ਸਿਖਰਲੇ 10 ਦੇਸ਼ਾਂ ’ਚੋਂ ਆਈਸਲੈਂਡ, ਫਿਨਲੈਂਡ, ਨਾਰਵੇ, ਨਮੀਬਿਆ, ਬਰਤਾਨੀਆ, ਨਿਊਜ਼ੀਲੈਂਡ, ਸਵੀਡਨ, ਆਸਟ੍ਰੇਲੀਆ, ਜਰਮਨੀ ਅਤੇ ਆਇਰਲੈਂਡ ਸ਼ਾਮਿਲ ਹਨ। ਆਸਟ੍ਰੇਲੀਆ ਪਹਿਲੀ ਵਾਰ ਸਿਖਰਲੇ 10 ਦੇਸ਼ਾਂ ਦੀ ਸੂਚੀ ’ਚ ਸ਼ਾਮਿਲ ਹੋਇਆ ਹੈ।
ਆਲਮੀ ‘ਜੈਂਡਰ ਗੈਪ’ ਸੂਚਕ ਅੰਕ ’ਚ ਭਾਰਤ 131ਵੇਂ ਸਥਾਨ ’ਤੇ ਬਰਕਰਾਰ ਪਾਕਿਸਤਾਨ, ਈਰਾਨ ਹੇਠਲੇ 3 ਦੇਸ਼ਾਂ ਦੀ ਸੂਚੀ ’ਚ ਸ਼ਾਮਿਲ
ਨਵੀਂ ਦਿੱਲੀ, 16 ਸਤੰਬਰ (ਉਪਮਾ ਡਾਗਾ ਪਾਰਥ)-ਵਿਸ਼ਵ ਆਰਥਿਕ ਫੋਰਮ (ਡਬਲਿਊ. ਈ. ਐਫ.) ਵਲੋਂ ਬੁੱਧਵਾਰ ਨੂੰ ਜਾਰੀ ਆਲਮੀ ਲੈਗਿੰਕ ਗੈਪ ਸੂਚਕ ਅੰਕ 2026 ’ਚ ਭਾਰਤ 131ਵੇਂ ਸਥਾਨ ’ਤੇ ਬਰਕਰਾਰ ਰਿਹਾ ਜਦਕਿ ਆਈਸਲੈਂਡ, ਫਿਨਲੈਂਡ ਅਤੇ ਨਾਰਵੇ ਪਹਿਲੇ ...
ਅਜੀਤ ਡੈਸਕ
17-09-2026