05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਵਪਾਰਕ ਸੰਬੰਧਾਂ ਲਈ ਨਵੇਂ ਮੌਕਿਆਂ ਦੀ ਭਾਲ ’ਚ ਭਾਰਤ ਪੁੱਜਾ ਆਸਟ੍ਰੇਲੀਆਈ ਵਫਦ

ਨਵੀਂ ਦਿੱਲੀ, 4 ਸਤੰਬਰ (ਪੀ. ਟੀ. ਆਈ.)-ਆਸਟ੍ਰੇਲੀਆ ਦੇ ਇਕ ਉੱਚ ਪੱਧਰੀ ਖੇਤਰੀ ਵਪਾਰਕ ਵਫ਼ਦ ਦੇ ਭਾਰਤ ਦੌਰੇ ਨਾਲ ਦੋਵਾਂ ਦੇਸ਼ਾਂ ਵਿਚਾਲੇ ਸਾਲਾਨਾ ਦੋਪੱਖੀ ਵਪਾਰ ਨੂੰ 5 ਅਰਬ ਅਮਰੀਕੀ ਡਾਲਰ ਤੋਂ ਪਾਰ ਲਿਜਾਣ ਦੀ ਦਿਸ਼ਾ ’ਚ ਨਵੇਂ ਮੌਕੇ ਖੁੱਲ੍ਹੇ ਹਨ। ਦੋਵੇਂ ਪੱਖਾਂ ਨੇ ....

ਅਜੀਤ ਡੈਸਕ 05-09-2026

ਨਵੀਂ ਦਿੱਲੀ, 4 ਸਤੰਬਰ (ਪੀ. ਟੀ. ਆਈ.)-ਆਸਟ੍ਰੇਲੀਆ ਦੇ ਇਕ ਉੱਚ ਪੱਧਰੀ ਖੇਤਰੀ ਵਪਾਰਕ ਵਫ਼ਦ ਦੇ ਭਾਰਤ ਦੌਰੇ ਨਾਲ ਦੋਵਾਂ ਦੇਸ਼ਾਂ ਵਿਚਾਲੇ ਸਾਲਾਨਾ ਦੋਪੱਖੀ ਵਪਾਰ ਨੂੰ 5 ਅਰਬ ਅਮਰੀਕੀ ਡਾਲਰ ਤੋਂ ਪਾਰ ਲਿਜਾਣ ਦੀ ਦਿਸ਼ਾ ’ਚ ਨਵੇਂ ਮੌਕੇ ਖੁੱਲ੍ਹੇ ਹਨ। ਦੋਵੇਂ ਪੱਖਾਂ ਨੇ ਮਹੱਤਵਪੂਰਨ ਖਣਿਜ, ਉੱਚ ਤਕਨਾਲੋਜੀ, ਬੁਨਿਆਦੀ ਢਾਂਚਾ ਤੇ ਸੈਰ-ਸਪਾਟਾ ਖੇਤਰਾਂ ’ਚ ਸਹਿਯੋਗ ਵਧਾਉਣ ਦੀ ਇੱਛਾ ਜਤਾਈ ਹੈ। ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਕ੍ਰਿਸ ਮਿੰਸ ਦੀ ਅਗਵਾਈ ਹੇਠ ਆਏ ਵਪਾਰਕ ਵਫ਼ਦ ਨੇ ਭਾਰਤ ਦੇ ਉੱਚ ਅਧਿਕਾਰੀਆਂ ਤੇ ਆਗੂਆਂ ਨਾਲ ਕਈ ਮੀਟਿੰਗਾਂ ਕੀਤੀਆਂ। ਇਨ੍ਹਾਂ ਮੀਟਿੰਗਾਂ ’ਚ ਵਪਾਰ ਤੇ ਨਿਵੇਸ਼ ਸਬੰਧਾਂ ਨੂੰ ਵਧਾਉਣ ’ਤੇ ਚਰਚਾ ਹੋਈ। ਇਹ ਕੋਸ਼ਿਸ਼ ਭਾਰਤ ਤੇ ਆਸਟ੍ਰੇਲੀਆ ਦੀ ਉਸ ਸੋਚ ਅਨੁਸਾਰ ਹੈ, ਜਿਸ ਤਹਿਤ ਦੋਵੇਂ ਦੇਸ਼ ਆਪਣੀ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਕੇ ਭੂ-ਰਾਜਨੀਤਿਕ ਤਬਦੀਲੀਆਂ ਤੇ ਵਿਸ਼ਵ ਪੱਧਰ ’ਤੇ ਵਪਾਰ ’ਚ ਆ ਰਹੀਆਂ ਰੁਕਾਵਟਾਂ ਦਾ ਮਿਲ ਕੇ ਸਾਹਮਣਾ ਕਰਨਾ ਚਾਹੁੰਦੇ ਹਨ। ਨਿਊ ਸਾਊਥ ਵੇਲਜ਼ ਆਸਟ੍ਰੇਲੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਸੂਬਾ ਹੈ। ਇਸ ’ਚ ਦੇਸ਼ ਦਾ ਸਭ ਤੋਂ ਵੱਡਾ ਸ਼ਹਿਰ ਸਿਡਨੀ ਸਥਿਤ ਹੈ, ਜੋ ਇਕ ਪ੍ਰਮੁੱਖ ਵਿੱਤੀ, ਕਾਰੋਬਾਰੀ ਤੇ ਸਿੱਖਿਆ ਕੇਂਦਰ ਵੀ ਹੈ।

ਪਿਛਲੀ ਖ਼ਬਰ ਏਅਰ ਇੰਡੀਆ ਵਲੋਂ ਨਸ਼ੀਲੇ ਪਦਾਰਥ ਵਰਤਣ ਕਾਰਨ ਫੁਕੇਟ-ਦਿੱਲੀ ਉਡਾਣ ਦੇ ਪਾਇਲਟ ਦੀਆਂ ਸੇਵਾਵਾਂ ਖ਼ਤਮ ਅਗਲੀ ਖ਼ਬਰ ਸ਼੍ਰੋਮਣੀ ਕਮੇਟੀ ਵਫ਼ਦ ਨੇ ਕੀਤੀ ਮੁਲਾਕਾਤ ਇਲਾਜ ਕਰਵਾਉਣ ਅਤੇ ਮਾਲੀ ਮਦਦ ਦਾ ਦਿੱਤਾ ਭਰੋਸਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।