ਨਵੀਂ ਦਿੱਲੀ, 3 ਸਤੰਬਰ (ਪੀ. ਟੀ. ਆਈ)-ਸੁਪਰੀਮ ਕੋਰਟ 4 ਤੋਂ 6 ਸਤੰਬਰ ਤੱਕ ਇਥੇ ਬ੍ਰਿਕਸ ਚੀਫ਼ ਜਸਟਿਸ ਫੋਰਮ ਦੀ ਮੇਜ਼ਬਾਨੀ ਕਰੇਗੀ। ਇਸ ਵਿਚ ਬ੍ਰਿਕਸ ਦੇ ਮੈਂਬਰ ਦੇਸ਼ਾਂ ਅਤੇ ਭਾਈਵਾਲ ਦੇਸ਼ਾਂ ਦੇ ਮੁੱਖ ਜੱਜ, ਸੁਪਰੀਮ ਕੋਰਟਾਂ ਦੇ ਮੁਖੀ ਅਤੇ ਸੀਨੀਅਰ ਨਿਆਂਇਕ ਆਗੂ ਸ਼ਾਮਿਲ ਹੋਣਗੇ। ਭਾਰਤ ਦੇ ਚੀਫ਼ ਜਸਟਿਸ ਸੂਰਿਆ ਕਾਂਤ ਬ੍ਰਿਕਸ ਮੈਂਬਰ ਦੇਸ਼ਾਂ ਅਤੇ ਭਾਈਵਾਲ ਦੇਸ਼ਾਂ ਦੇ ਸੀਨੀਅਰ ਨਿਆਂਇਕ ਆਗੂਆਂ ਨਾਲ ਦੁਵੱਲੀਆਂ ਮੀਟਿੰਗਾਂ ਕਰਨਗੇ। ਸੁਪਰੀਮ ਕੋਰਟ ਨੇ ਇੱਕ ਬਿਆਨ ਵਿਚ ਕਿਹਾ ਕਿ ਇਹ ਫੋਰਮ ਭਾਗ ਲੈਣ ਵਾਲੀਆਂ ਨਿਆਂਪਾਲਿਕਾਵਾਂ ਵਿਚਕਾਰ ਸੰਵਾਦ ਅਤੇ ਨਿਆਂ ਪ੍ਰਦਾਨ ਕਰਨ, ਅੰਤਰਰਾਸ਼ਟਰੀ ਵਿਵਾਦ ਨਿਪਟਾਰੇ, ਤਕਨਾਲੋਜੀ ਅਤੇ ਟਿਕਾਊ ਵਿਕਾਸ ਨਾਲ ਜੁੜੇ ਸਮਕਾਲੀ ਮੁੱਦਿਆਂ ’ਤੇ ਵਿਚਾਰਾਂ ਦੇ ਆਦਾਨ-ਪ੍ਰਦਾਨ ਲਈ ਮੰਚ ਪ੍ਰਦਾਨ ਕਰੇਗਾ। ਚੀਫ਼ ਜਸਟਿਸ ਸੂਰਿਆ ਕਾਂਤ ਉਦਘਾਟਨੀ ਦਿਨ ਰੂਸ, ਚੀਨ, ਮਿਸਰ, ਇੰਡੋਨੇਸ਼ੀਆ, ਸੰਯੁਕਤ ਅਰਬ ਅਮੀਰਾਤ, ਬੇਲਾਰੂਸ, ਕਜ਼ਾਖਸਤਾਨ, ਦੱਖਣੀ ਅਫਰੀਕਾ, ਈਰਾਨ ਅਤੇ ਉਜ਼ਬੇਕਿਸਤਾਨ ਦੇ ਨਿਆਂਇਕ ਵਫ਼ਦਾਂ ਦੇ ਮੁਖੀਆਂ ਨਾਲ ਦੁਵੱਲੀਆਂ ਮੀਟਿੰਗਾਂ ਕਰਨਗੇ। ਦੂਜੇ ਦਿਨ ਬ੍ਰਿਕਸ ਮੈਂਬਰ ਦੇਸ਼ਾਂ ਅਤੇ ਭਾਈਵਾਲ ਦੇਸ਼ਾਂ ਦੇ ਵਫ਼ਦਾਂ ਦੇ ਮੁਖੀ ਫੋਰਮ ਨੂੰ ਸੰਬੋਧਨ ਕਰਨਗੇ ਅਤੇ ਨਿਆਂਇਕ ਸੰਸਥਾਵਾਂ ਨਾਲ ਸੰਬੰਧਿਤ ਸਾਂਝੇ ਹਿੱਤਾਂ ਦੇ ਮੁੱਦਿਆਂ ’ਤੇ ਆਪਣੇ ਵਿਚਾਰ ਸਾਂਝੇ ਕਰਨਗੇ।
ਭਾਰਤ ਅੱਜ ਤੋਂ ਬ੍ਰਿਕਸ ਚੀਫ਼ ਜਸਟਿਸ ਫੋਰਮ ਦੀ ਕਰੇਗਾ ਮੇਜ਼ਬਾਨੀ
ਨਵੀਂ ਦਿੱਲੀ, 3 ਸਤੰਬਰ (ਪੀ. ਟੀ. ਆਈ)-ਸੁਪਰੀਮ ਕੋਰਟ 4 ਤੋਂ 6 ਸਤੰਬਰ ਤੱਕ ਇਥੇ ਬ੍ਰਿਕਸ ਚੀਫ਼ ਜਸਟਿਸ ਫੋਰਮ ਦੀ ਮੇਜ਼ਬਾਨੀ ਕਰੇਗੀ। ਇਸ ਵਿਚ ਬ੍ਰਿਕਸ ਦੇ ਮੈਂਬਰ ਦੇਸ਼ਾਂ ਅਤੇ ਭਾਈਵਾਲ ਦੇਸ਼ਾਂ ਦੇ ਮੁੱਖ ਜੱਜ, ਸੁਪਰੀਮ ਕੋਰਟਾਂ ਦੇ ਮੁਖੀ ...
ਅਜੀਤ ਡੈਸਕ
04-09-2026