ਚੰਡੀਗੜ੍ਹ, 12 ਨਵੰਬਰ- ਆਮ ਆਦਮੀ ਪਾਰਟੀ ਦੀ ਪੰਜਾਬ 'ਚ ਦੂਜੀ ਲਿਸਟ ਜਾਰੀ ਹੋ ਗਈ ਹੈ। ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ ਦੂਜੀ ਲਿਸਟ ਨੂੰ ਲੈ ਕੇ ਦਿੱਲੀ ਵਿਚ ਮੰਥਨ ਜਾਰੀ ਹੈ। ਕੇਜਰੀਵਾਲ ਦੀ ਰਿਹਾਇਸ਼ 'ਤੇ ਪਾਰਟੀ ਦੀ ਪੀ.ਏ.ਸੀ. ਦੀ ਬੈਠਕ ਹੋ ਰਹੀ ਹੈ, ਜਿਸ ਵਿਚ ਮੁੱਖ ਮੰਤਰੀ ਭਗਵੰਤ ਮਾਨ ਅਤੇ ਮਨੀਸ਼ ਸਿਸੋਦੀਆ ਵੀ ਮੌਜੂਦ ਹਨ।
ਉਮੀਦਵਾਰਾਂ ਦੀ ਦੂਜੀ ਲਿਸਟ ਵਿਚ ਕਰੀਬ 20 ਨਾਵਾਂ ਦਾ ਐਲਾਨ ਸੰਭਵ ਹੈ। ਇਸ ਲਿਸਟ ਵਿਚ ਕੁਝ ਮੌਜੂਦਾ ਮੰਤਰੀਆਂ ਦੇ ਨਾਵਾਂ ਦੇ ਨਾਲ ਨਵੇਂ ਚਿਹਰਿਆਂ ਨੂੰ ਵੀ ਮੌਕਾ ਮਿਲ ਸਕਦਾ ਹੈ। ਹਾਲਾਂਕਿ, ਅੰਤਿਮ ਐਲਾਨ ਦਾ ਇੰਤਜ਼ਾਰ ਹੈ।