05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਨੂੰ ਲੱਗਿਆ ਝਟਕਾ, ਲੀਡਰਸ਼ਿਪ ਸਮੇਤ ਦਰਜਨਾਂ ਸਰਕਲ ਪ੍ਰਧਾਨਾਂ ਨੇ ਦਿੱਤੇ ਅਸਤੀਫ਼ੇ

ਫ਼ਤਹਿਗੜ੍ਹ ਸਾਹਿਬ, 5 ਨਵੰਬਰ (ਬਲਜਿੰਦਰ ਸਿੰਘ)- ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਨੂੰ ਅੱਜ ਉਸ ਵੇਲੇ ਵੱਡਾ ਝਟਕਾ ਲੱਗਿਆ। ਜਦੋਂ ਪਾਰਟੀ ਦੇ ਸੂਬਾ...

ਅਜੀਤ ਡੈਸਕ 05-11-2026

ਫ਼ਤਹਿਗੜ੍ਹ ਸਾਹਿਬ, 5 ਨਵੰਬਰ (ਬਲਜਿੰਦਰ ਸਿੰਘ)- ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਨੂੰ ਅੱਜ ਉਸ ਵੇਲੇ ਵੱਡਾ ਝਟਕਾ ਲੱਗਿਆ। ਜਦੋਂ ਪਾਰਟੀ ਦੇ ਸੂਬਾ ਜਨਰਲ ਸਕੱਤਰ, ਵਰਕਿੰਗ ਕਮੇਟੀ ਮੈਂਬਰ ਤੇ ਅਬਜ਼ਰਵਰ ਪਟਿਆਲਾ ਰਣਬੀਰ ਸਿੰਘ ਪੂਨੀਆ ਦੀ ਅਗਵਾਈ ਹੇਠ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਪ੍ਰਧਾਨ ਸਮੇਤ ਦਰਜਨ ਦੇ ਕਰੀਬ ਸਰਕਲਾਂ ਪ੍ਰਧਾਨਾਂ ਨੇ ਸਮੂਹਿਕ ਰੂਪ ਵਿਚ ਆਪਣੇ ਅਹੁੱਦਿਆਂ ਤੋਂ ਅਸਤੀਫ਼ੇ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੂੰ ਭੇਜ ਦਿੱਤੇ ਹਨ।

ਇਸ ਮੌਕੇ ਰਣਬੀਰ ਸਿੰਘ ਪੂਨੀਆ ਨੇ ਕਿਹਾ ਕਿ ਅਕਾਲੀ ਵਿਚਾਰਧਾਰਾ ਨਾਲ ਲਬਰੇਜ ਪੰਥਕ ਜਥੇਬੰਦੀਆਂ ਦੀ ਪਾਟੋਧਾਰ ਕਾਰਨ ਪੰਥਕ ਸ਼ਕਤੀ ਖੇਰੂੰ-ਖੇਰੂੰ ਹੋਈ ਪਈ ਹੈ, ਦੂਜੇ ਪਾਸੇ ਪਾਰਟੀ ਪ੍ਰਧਾਨ ਤੇ ਸੀਨੀਅਰ ਲੀਡਰਸ਼ਿਪ ਵਿਚ ਵਿਚਾਰਾਂ ਦੇ ਮਤਭੇਦ ਅਤੇ ਤਾਲਮੇਲ ਦੀ ਘਾਟ ਹੋਣ ਕਾਰਨ ਪਾਰਟੀ ਲੀਡਰਸ਼ਿਪ ਸੂਬੇ ਦੇ ਮੌਜੂਦਾ ਸਿਆਸੀ ਤੇ ਸਮਾਜਿਕ ਮੁੁੱਦਿਆਂ ਸਬੰਧੀ ਕੋਈ ਠੋਸ ਪ੍ਰੋਗਰਾਮ ਨਹੀਂ ਦੇ ਸਕੀ। ਜਿਸ ਕਰਕੇ ਦੂਜੀ ਕਤਾਰ ਦੇ ਅਹੁਦੇਦਾਰਾਂ ਅਤੇ ਪਾਰਟੀ ਵਰਕਰਾਂ ਵਿਚ ਪਿਛਲੇ ਕੁਝ ਸਮੇਂ ਤੋਂ ਨਿਰਾਸ਼ਤਾ ਪਾਈ ਜਾ ਰਹੀ ਹੈ। ਰਣਵੀਰ ਸਿੰਘ ਪੂਨੀਆ ਨੇ ਕਿਹਾ ਕਿ ਮੌਜੂਦਾ ਸਮੇਂ ਨਿੱਜੀ ਹਿੱਤਾਂ ਅਤੇ ਨਿੱਜਪ੍ਰਸਤੀ ਤੋਂ ਉੱਪਰ ਉੱਠ ਕੇ ਪੰਜਾਬ ਦੇ ਹਿੱਤਾਂ ਲਈ ਇਕ ਮਜ਼ਬੂਤ ਸਿਆਸੀ ਧਿਰ ਨੂੰ ਮਜ਼ਬੂਤ ਕਰਨ ਦੀ ਲੋੜ ਹੈ, ਤਾਂ ਜੋ ਪੰਜਾਬ 'ਤੇ ਰਾਜ ਕਰਨ ਦੀ ਇੱਛਾ ਰੱਖਣ ਵਾਲੀਆਂ ਦਿੱਲੀ ਦੀਆਂ ਧਾੜਵੀ ਅਤੇ ਪੰਜਾਬ ਵਿਰੋਧੀ ਸ਼ਕਤੀਆਂ ਦੇ ਮਨਸੂਬਿਆਂ ਨੂੰ ਰੋਕਿਆ ਜਾ ਸਕੇ।

ਇਹ ਤਾਂ ਹੀ ਸੰਭਵ ਹੋ ਸਕੇਗਾ ਜੇਕਰ ਸ਼੍ਰੋਮਣੀ ਅਕਾਲੀ ਦਲ ਮਜ਼ਬੂਤ ਹੋਵੇਗਾ ਅਤੇ 2027 ਵਿਚ ਅਕਾਲੀ ਵਿਚਾਧਾਰਾ ਦਾ ਰਾਜ ਸਥਾਪਤ ਹੋ ਸਕੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਬਿਹਤਰੀ ਅਤੇ ਸੂਬੇ ਦੇ ਹੱਕਾਂ ਦੀ ਰਾਖੀ ਲਈ ਸਿਆਸੀ ਲੋਕਾਂ ਨੂੰ ਨਿੱਜੀ ਅਹੁਦਿਆਂ ਦੀ ਬਜਾਏ ਪੰਜਾਬ ਦੇ ਵਡੇਰੇ ਹਿੱਤਾਂ ਨੂੰ ਤਰਜੀਹ ਦੇਣੀ ਚਾਹੀਦੀ ਹੈ, ਇਸੇ ਕਰਕੇ ਉਨ੍ਹਾਂ ਸੂਬੇ ਦੇ ਮੌਜੂਦਾ ਰਾਜਨੀਤਕ ਤੇ ਸਮਾਜਿਕ ਹਾਲਾਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਸਮੂਹਿਕ ਰੂਪ ਵਿਚ ਫੈਸਲਾ ਲੈ ਕੇ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ੇ ਦਿੱਤੇ ਹਨ।

ਇਸ ਮੌਕੇ ਪਾਰਟੀ ਦੇ ਅਹੁੱਦਿਆਂ ਤੋਂ ਅਸਤੀਫ਼ੇ ਦੇਣ ਵਾਲਿਆਂ ਵਿਚ ਜ਼ਿਲ੍ਹਾ ਪ੍ਰਧਾਨ ਮਨਦੀਪ ਸਿੰਘ ਤਰਖਾਣਮਾਜਰਾ, ਦਰਬਾਰਾ ਸਿੰਘ ਰੰਧਾਵਾ ਸੂਬਾ ਜਥੇਬੰਦਕ ਸਕੱਤਰ, ਡਾ. ਮਨਜੀਤ ਸਿੰਘ ਸੁਹਾਗਹੇੜੀ ਸੂਬਾ ਜਥੇਬੰਦਕ ਸਕੱਤਰ, ਲਖਵੀਰ ਸਿੰਘ ਸੌਂਢਾ ਜ਼ਿਲ੍ਹਾ ਜਨਰਲ ਸਕੱਤਰ, ਰੁਪਿੰਦਰ ਸਿੰਘ ਬਹਿਲੋਲਪੁਰ ਜ਼ਿਲ੍ਹਾ ਸਕੱਤਰ, ਸੁਰਿੰਦਰ ਸਿੰਘ ਸੁਹਾਗਹੇੜੀ ਸਰਕਲ ਪ੍ਰਧਾਨ ਚਨਾਰਥਲ, ਗੁਰਦੇਵ ਸਿੰਘ ਵਿਰਕ ਸਰਕਲ ਪ੍ਰਧਾਨ ਸਰਹਿੰਦ, ਕਸ਼ਮੀਰਾ ਸਿੰਘ ਸਰਕਲ ਪ੍ਰਧਾਨ ਖਮਾਣੋਂ, ਹਰਪਾਲ ਸਿੰਘ ਸਰਕਲ ਪ੍ਰਧਾਨ ਖੇੜਾ, ਜੈ ਸਿੰਘ ਬਾੜਾ ਸਰਕਲ ਪ੍ਰਧਾਨ ਸਰਹਿੰਦ, ਬਲਵੀਰ ਸਿੰਘ ਸਰਕਲ ਪ੍ਰਧਾਨ ਮੂਲੇਪੁਰ, ਲਖਵੀਰ ਸਿੰਘ ਸਰਕਲ ਪ੍ਰਧਾਨ ਚੁੰਨੀ, ਜਰਨੈਲ ਸਿੰਘ ਸਰਕਲ ਪ੍ਰਧਾਨ ਨਬੀਪੁਰ, ਜੁਝਾਰ ਸਿੰਘ ਸਰਹਿੰਦ, ਨਿਰਭੈ ਸਿੰਘ ਖੇੜਾ, ਗੁਰਦੀਪ ਸਿੰਘ ਖਮਾਣੋਂ, ਦਰਬਾਰਾ ਸਿੰਘ ਬੀੜ ਭਮਾਰ ਮੀਤ ਪ੍ਰਧਾਨ ਅਤੇ ਤਰਨਜੀਤ ਸਿੰਘ ਚੰਦੂਮਾਜਰਾ ਪ੍ਰਮੁੱਖ ਹਨ ਇਸ ਤੋਂ ਇਲਾਵਾ ਜ਼ਿਲ੍ਹੇ 'ਚੋਂ 150 ਦੇ ਕਰੀਬ ਸਮਰਥਕਾਂ ਨੇ ਪਾਰਟੀ ਨੂੰ ਅਲਵਿਦ ਆਖ ਦਿੱਤਾ ਹੈ।

ਪਿਛਲੀ ਖ਼ਬਰ ਸਰਹੱਦ ਨੇੜਿਓਂ ਇਕ ਗਲੋਕ ਪਿਸਤੌਲ ਤੇ 7 ਮੈਗਜੀਨਾਂ ਸਮੇਤ 2 ਵਿਅਕਤੀ ਕਾਬੂ ਅਗਲੀ ਖ਼ਬਰ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਦੇ ਪਤੀ ਦੇ ਫਲੈਟ 'ਚ ਈ.ਡੀ. ਦੀ ਜਾਂਚ ਪੂਰੀ